ਅੱਤਵਾਦ ਤੋਂ ਰੱਖਿਆ ਲਈ ਇਜ਼ਰਾਈਲ ਬਿਨਾਂ ਸ਼ਰਤ ਭਾਰਤ ਦੀ ਮਦਦ ਲਈ ਤਿਆਰ

02/19/2019 6:14:20 PM

ਨਵੀਂ ਦਿੱਲੀ- ਇਜ਼ਰਾਈਲ ਨੇ ਭਾਰਤ ਨੂੰ ਵਿਸ਼ੇਸ਼ ਤੌਰ 'ਤੇ ਅੱਤਵਾਦ ਵਿਰੁੱਧ ਖੁਦ ਦਾ ਬਚਾਅ ਕਰਨ ਲਈ ਬਿਨਾਂ ਸ਼ਰਤ ਮਦਦ ਦੀ ਪੇਸ਼ਕਸ਼ ਕਰਦੇ ਹੋਏ ਜ਼ੋਰ ਦਿੱਤਾ ਹੈ ਕਿ ਉਸ ਦੀ ਸਹਾਇਤਾ ਦੀ 'ਕੋਈ ਹੱਦ' ਨਹੀਂ ਹੈ। ਇਜ਼ਰਾਈਲ ਦੇ ਨਵੇਂ ਨਿਯੁਕਤ ਰਾਜਦੂਤ ਡਾ. ਰਾਨ ਮਲਕਾ ਦੀ ਟਿੱਪਣੀ ਇਕ ਸਵਾਲ ਦੇ ਜਵਾਬ 'ਚ ਆਈ ਕਿ ਉਨ੍ਹਾਂ ਦਾ ਦੇਸ਼ ਅੱਤਵਾਦ ਤੋਂ ਪੀੜਤ ਭਾਰਤ ਦੀ ਕਿਸ ਹੱਦ ਤਕ ਮਦਦ ਕਰ ਸਕਦਾ ਹੈ।

ਵੀਰਵਾਰ ਨੂੰ ਜੰਮੂ-ਕਸ਼ਮੀਰ 'ਚ ਇਕ ਭਿਆਨਕ ਅੱਤਵਾਦੀ ਹਮਲੇ 'ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਅੱਤਵਾਦੀ ਹਮਲੇ ਨੂੰ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਅੰਜਾਮ ਦਿੱਤਾ ਸੀ। ਇਸ ਅੱਤਵਾਦੀ ਹਮਲੇ ਤੋਂ ਬਾਅਦ ਇਹ ਮੰਗ ਜ਼ੋਰ ਫੜ ਰਹੀ ਹੈ ਕਿ ਸਰਕਾਰ ਨੂੰ ਅੱਤਵਾਦ ਵਿਰੁੱਧ ਮੁਹਿੰਮ ਲਈ ਇਸਰਾਈਲ ਵਲੋਂ ਅਪਣਾਏ ਜਾਣ ਵਾਲੇ ਢੰਗ-ਤਰੀਕਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲੀ ਫੌਜ ਆਪਣੀ ਸਟੀਕ ਅਤੇ ਤੁਰੰਤ ਕਾਰਵਾਈ ਲਈ ਪੂਰੀ ਦੁਨੀਆ 'ਚ ਮਸ਼ਹੂਰ ਹੈ।

Iqbalkaur

This news is Content Editor Iqbalkaur