Friendship Day ਮੌਕੇ ਨੇਤਨਯਾਹੂ ਨੇ ਪੀ.ਐੱਮ. ਮੋਦੀ ਨੂੰ ਭੇਜਿਆ ਇਹ ਪਿਆਰਾ ਟਵੀਟ

08/04/2019 12:45:46 PM

ਯੇਰੂਸ਼ਲਮ/ਨਵੀਂ ਦਿੱਲੀ (ਬਿਊਰੋ)— ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਫ੍ਰੈਂਡਸ਼ਿਪ ਡੇਅ ਮੌਕੇ ਅੱਜ ਪੀ.ਐੱਮ. ਨਰਿੰਦਰ ਮੋਦੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਇਕ ਸੰਦੇਸ਼ ਵਿਚ ਉਨ੍ਹਾਂ ਨੇ ਲਿਖਿਆ,'ਸਾਡੀ ਪਹਿਲਾਂ ਤੋਂ ਮਜ਼ਬੂਤ ਹੁੰਦੀ ਦੋਸਤੀ ਅਤੇ ਵੱਧਦੀ ਹਿੱਸੇਦਾਰੀ ਹੋਰ ਉਚੀਆਂ ਉਚਾਈਆਂ ਨੂੰ ਛੂਹੇ।'' ਇਸ ਸੰਦੇਸ਼ ਵਿਚ ਉਨ੍ਹਾਂ ਤਸਵੀਰਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਵਿਚ ਦੋਵੇਂ ਨੇਤਾ ਹੱਥ ਮਿਲਾਉਂਦੇ ਅਤੇ ਇਕ-ਦੂਜੇ ਨੂੰ ਗਲੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ।

 

ਹੈਪੀ #ਫ੍ਰੈਂਡਸ਼ਿਪ ਡੇਅ 2019 ਇੰਡੀਆ! ਸਾਡੀ ਦੋਸਤੀ ਨੂੰ ਮਜ਼ਬੂਤ ਬਣਾਉਣ ਲਈ ਅਤੇ #growingpartnershop ਨੂੰ ਹੋਰ ਉਚੀਆਂ ਉਚਾਈਆਂ ਛੂਹਣ ਲਈ। ਇਹ ਸੰਦੇਸ਼ ਭਾਰਤ ਵਿਚ ਇਜ਼ਰਾਇਲੀ ਦੂਤਘਰ ਨੇ ਆਪਣੇ ਟਵਿੱਟਰ ਹੈਂਡਲ 'ਤੇ ਪੋਸਟ ਕੀਤਾ ਹੈ। ਇੱਥੇ ਦੱਸ ਦਈਏ ਕਿ ਨੇਤਨਯਾਹੂ ਨੇ ਪੋਸਟ ਵਿਚ ਜਿਹੜੀ ਲਾਈਨ 'ਯੇਹ ਦੋਸਤੀ ਹਮ ਨਹੀਂ ਤੋੜੇਂਗੇ' ਦਾ ਜ਼ਿਕਰ ਕੀਤਾ ਹੈ ਉਹ 1975 ਦੀ ਬਾਲੀਵੁੱਡ ਹਿੱਟ ਫਿਲਮ ਸ਼ੋਲੇ ਦਾ ਲੋਕਪ੍ਰਿਅ ਗੀਤ ਹੈ। ਪੀ.ਐੱਮ. ਮੋਦੀ ਦੇਸ਼ ਦੇ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਇਜ਼ਰਾਈਲ ਦੀ ਯਾਤਰਾ ਕੀਤੀ ਸੀ। ਦੋਹਾਂ ਪ੍ਰਧਾਨ ਮੰਤਰੀਆਂ ਨੇ ਕਰੀਬੀ ਨਿੱਜੀ ਸੰਬੰਧ ਵਿਕਸਿਤ ਕੀਤੇ ਹਨ।

Vandana

This news is Content Editor Vandana