ਭਾਰਤ ’ਚ ਵਧਿਆ ਕੋਰੋਨਾ ਦਾ ਖੌਫ, ਵਰਿੰਦਾਵਨ ਦਾ ਇਸਕਾਨ ਮੰਦਰ ਵੀ ਬੰਦ

03/18/2020 4:49:05 PM

ਮਥੁਰਾ (ਭਾਸ਼ਾ)— ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਸਰਕਾਰੀ ਅਪੀਲ ਦਾ ਪਾਲਣ ਕਰਦੇ ਹੋਏ ਵਰਿੰਦਾਵਨ ਸਥਿਤ ਇਸਕਾਨ ਮੰਦਰ ਬੁੱਧਵਾਰ ਤੋਂ 31 ਮਾਰਚ ਤਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਸ਼੍ਰੀਕ੍ਰਿਸ਼ਨ ਮੰਦਰ ਕਮੇਟੀ ਨੇ ਇਹ ਫੈਸਲਾ ਲਿਆ ਹੈ ਪਰ ਇਸ ਦਰਮਿਆਨ ਮੰਦਰ ਦੇ ਪੁਜਾਰੀ ਠਾਕੁਰਜੀ ਦੀ ਸੇਵਾ-ਪੂਜਾ ਕਰਦੇ ਰਹਿਣਗੇ। ਜ਼ਿਕਰਯੋਗ ਹੈ ਕਿ ਭਾਰਤ ’ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਨਾਲ ਹੀ ਵਰਿੰਦਾਵਨ ਇਸਕਾਨ ਨੇ ਆਪਣੇ ਸਾਰੇ ਵਿਦੇਸ਼ੀ ਭਗਤਾਂ ਨੂੰ ਦੋ ਮਹੀਨੇ ਤਕ ਇੱਥੇ ਨਾ ਆਉਣ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਮੰਦਰ ’ਚ ਆਉਣ ਵਾਲੇ ਸ਼ਰਧਾਲੂਆਂ ਲਈ ਮਾਸਕ ਅਤੇ ਸੈਨੇਟਾਈਜ਼ਰ ਦੀ ਵਿਵਸਥਾ ਕਰ ਕੇ ਇਨਫੈਕਸ਼ਨ ਦਾ ਖਦਸ਼ੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ : ਵੈਸ਼ਣੋ ਦੇਵੀ ਯਾਤਰਾ 'ਤੇ ਕੋਰੋਨਾਵਾਇਰਸ ਦਾ ਅਸਰ, ਰੋਕੀ ਗਈ ਬੱਸਾਂ ਦੀ ਆਵਾਜਾਈ

ਹੁਣ ਦੇਸ਼ ’ਚ ਵਾਇਰਸ ਦੇ ਮਾਮਲੇ ਵਧਣ ’ਤੇ ਪੂਰੀ ਤਰ੍ਹਾਂ ਚੌਕਸੀ ਵਰਤਦੇ ਹੋਏ ਮੰਦਰ ਨੂੰ 31 ਮਾਰਚ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ। ਓਧਰ ਮੰਦਰ ਦੇ ਪੀ. ਆਰ. ਓ. ਸੌਰਭ ਤ੍ਰਿਵਿ¬ਕ੍ਰਮ ਦਾਸ ਨੇ ਦੱਸਿਆ ਕਿ ਮੰਗਲਵਾਰ ਨੂੰ ਇਸਕਾਨ ਦੀ ਗਵਰਨਿੰਗ ਬਾਡੀ ਕਮੇਟੀ ਦੇ ਮੈਂਬਰ ਗੋਪਾਲ ਕ੍ਰਿਸ਼ਨ ਗੋਸਵਾਮੀ ਦੀ ਪ੍ਰਧਾਨਗੀ ’ਚ ਹੋਈ ਬੈਠਕ ’ਚ ਮੰਦਰ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਭਾਰਤ ਦੇ ਕਈ ਪ੍ਰਸਿੱਧ ਮੰਦਰਾਂ ਨੂੰ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਖੌਫ ਕਾਰਨ ਭਗਵਾਨ ਅਤੇ ਭਗਤਾਂ ਵਿਚਾਲੇ ਵਧੀਆਂ ਦੂਰੀਆਂ (ਦੇਖੋ ਤਸਵੀਰਾਂ)

Tanu

This news is Content Editor Tanu