ਰਾਤ ਨੂੰ ਕੇਲਾ ਖਾਣਾ ਸੇਫ ਹੈ ਜਾਂ ਨਹੀਂ? ਕੀ ਕਹਿੰਦਾ ਹੈ ਆਯੁਰਵੇਦ

02/12/2020 1:42:28 AM

ਨਵੀਂ ਦਿੱਲੀ (ਏਜੰਸੀਆਂ)–ਪੋਟਾਸ਼ੀਅਮ, ਵਿਟਾਮਿਨ ਬੀ-6, ਮੈਗਨੀਸ਼ੀਅਮ, ਕਾਪਰ, ਫਾਈਬਰ ਅਤੇ ਕਾਰਬਸ ਨਾਲ ਭਰਪੂਰ ਕੇਲਾ ਸਿਹਤ ਲਈ ਬੇਹੱਦ ਫਾਇਦੇਮੰਦ ਹੈ। ਕੇਲਾ ਖਾਣ ਨਾਲ ਪਾਚਨਤੰਤਰ ਬਿਹਤਰ ਹੁੰਦਾ ਹੈ, ਹਾਰਟ ਨੂੰ ਹੈਲਦੀ ਬਣਾਏ ਰੱਖਣ, ਅਨੀਮੀਆ ਨੂੰ ਦੂਰ ਕਰਨ ’ਚ ਮਦਦ ਮਿਲਦੀ ਹੈ ਅਤੇ ਇਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ’ਚ ਰਹਿੰਦਾ ਹੈ। ਇੰਨੇ ਸਾਰੇ ਫਾਇਦਿਆਂ ਨੂੰ ਜਾਣਨ ਤੋਂ ਬਾਅਦ ਜ਼ਾਹਰ ਜਿਹੀ ਗੱਲ ਹੈ ਕਿ ਤੁਸੀਂ ਵੀ ਕੇਲਾ ਖਾਣਾ ਸ਼ੁਰੂ ਕਰ ਦਿਓਗੇ ਪਰ ਹੋਰ ਸਵਾਲ ਜੋ ਕੇਲਾ ਖਾਣ ਵਾਲੇ ਬਹੁਤ ਸਾਰੇ ਲੋਕਾਂ ਦੇ ਮਨ ’ਚ ਆਉਂਦਾ ਹੈ ਕਿ ਕੀ ਰਾਤ ਦੇ ਸਮੇਂ ਕੇਲਾ ਖਾਣਾ ਚਾਹੀਦਾ ਹੈ? ਕੀ ਸੌਣ ਤੋਂ ਪਹਿਲਾਂ ਕੇਲਾ ਖਾਣਾ ਸੇਫ ਹੈ?

ਕੇਲੇ ਬਾਰੇ ਕੀ ਹੈ ਆਯੁਰਵੇਦ ਦੀ ਰਾਇ

ਆਯੁਰਵੇਦ ਦੀ ਮੰਨੀਏ ਤਾਂ ਰਾਤ ਦੇ ਸਮੇਂ ਕੇਲਾ ਖਾਣ ’ਚ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ ਜੇ ਤੁਹਾਨੂੰ ਸਰਦੀ-ਖਾਂਸੀ ਹੈ, ਅਸਥਮਾ ਹੈ, ਸਾਈਨਸ ਦੀ ਦਿੱਕਤ ਹੈ ਤਾਂ ਤੁਹਾਨੂੰ ਰਾਤ ਦੇ ਸਮੇਂ ਕੇਲਾ ਨਹੀਂ ਖਾਣਾ ਚਾਹੀਦਾ। ਅਜਿਹਾ ਇਸ ਲਈ ਕਿਉਂਕਿ ਸੌਣ ਤੋਂ ਪਹਿਲਾਂ ਕੇਲਾ ਖਾਣ ਨਾਲ ਮਿਊਕਸ ਬਣਨ ਦਾ ਖਤਰਾ ਰਹਿੰਦਾ ਹੈ, ਜੋ ਤੁਹਾਡੀ ਸਰਦੀ-ਖਾਂਸੀ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਇਸ ਦੇ ਨਾਲ ਹੀ ਕੇਲੇ ਨੂੰ ਪਚਣ ’ਚ ਥੋੜ੍ਹਾ ਜ਼ਿਆਦਾ ਸਮਾਂ ਲੱਗਦਾ ਹੈ, ਇਸ ਲਈ ਰਾਤ ਸਮੇਂ ਕੇਲਾ ਖਾ ਕੇ ਸੌਣ ਨਾਲ ਭਾਰ ਵਧਣ ਦਾ ਰਿਸਕ ਹੁੰਦਾ ਹੈ। ਬਾਵਜੂਦ ਇਸ ਦੇ ਰਾਤ ਸਮੇਂ ਕੇਲਾ ਖਾਣ ਦੇ ਕਈ ਫਾਇਦੇ ਵੀ ਹਨ।

ਐਸੀਡਿਟੀ ਅਤੇ ਛਾਤੀ ’ਚ ਜਲਣ ਨੂੰ ਰੋਕਦਾ ਹੈ

ਜੇ ਤੁਸੀਂ ਰਾਤ ਦੇ ਡਿਨਰ ’ਚ ਹੈਵੀ ਖਾਣਾ ਖਾਧਾ ਹੈ, ਜਿਸ ’ਚ ਤੇਲ-ਮਸਾਲੇ ਬਹੁਤ ਜ਼ਿਆਦਾ ਸੀ ਜਾਂ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਬਹੁਤ ਜ਼ਿਆਦਾ ਮਸਾਲੇਦਾਰ ਸਟ੍ਰੀਟ ਫੂਟ ਖਾਧਾ ਹੈ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਐਸੀਡਿਟੀ ਅਤੇ ਛਾਤੀ ’ਚ ਜਲਣ ਹੋਣ ਲੱਗੇ। ਅਜਿਹੀ ਹਾਲਤ ’ਚ ਜੇ ਤੁਸੀਂ ਸੌਣ ਤੋਂ ਪਹਿਲਾਂ 1 ਕੇਲਾ ਖਾ ਲਓ ਤਾਂ ਐਸੀਡਿਟੀ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ। ਕੇਲਾ ਪੇਟ ’ਚ ਮੌਜੂਦ ਐਸਿਡ ਨੂੰ ਬੇਅਸਰ ਕਰਨ ’ਚ ਮਦਦ ਕਰਦਾ ਹੈ।

ਚੰਗੀ ਨੀਂਦ ਲਿਆਉਣ ’ਚ ਮਦਦਗਾਰ

ਜੇ ਤੁਹਾਡਾ ਦਿਨ ਬਹੁਤ ਜ਼ਿਆਦਾ ਥਕਾਵਟ ਨਾਲ ਭਰਿਆ ਹੈ ਅਤੇ ਤੁਹਾਨੂੰ ਬਹੁਤ ਜ਼ਿਆਦਾ ਬਾਡੀ ਪੇਨ ਹੋ ਰਿਹਾ ਹੈ, ਜਿਸ ਕਾਰਣ ਤੁਹਾਨੂੰ ਨੀਂਦ ਵੀ ਨਹੀਂ ਆ ਰਹੀ ਤਾਂ ਅਜਿਹੀ ਸਥਿਤੀ ’ਚ ਤੁਸੀਂ ਰਾਤ ਸਮੇਂ ਕੇਲਾ ਖਾ ਸਕਦੇ ਹੋ। ਕੇਲੇ ’ਚ ਪੋਟਾਸ਼ੀਅਮ ਦੀ ਮਾਤਰਾ ਵੱਧ ਹੁੰਦੀ ਹੈ ਅਤੇ ਇਹ ਮਾਸਪੇਸ਼ੀਆਂ ਨੂੰ ਰਿਲੈਕਸ ਕਰਨ ’ਚ ਮਦਦ ਕਰਦਾ ਹੈ। ਸੌਣ ਤੋਂ ਕੁਝ ਦੇਰ ਪਹਿਲਾਂ 2 ਕੇਲੇ ਖਾ ਲਓ ਤਾਂ ਤੁਹਾਨੂੰ ਨੀਂਦ ਬਹੁਤ ਵਧੀਆ ਆਵੇਗੀ।

ਮਿੱਠਾ ਖਾਣ ਦੀ ਇੱਛਾ ਨੂੰ ਰੋਕਦਾ ਹੈ

ਜੇ ਤੁਸੀਂ ਵੀ ਉਨ੍ਹਾਂ ਲੋਕਾਂ ’ਚੋਂ ਹੋ, ਜਿਨ੍ਹਾਂ ਨੂੰ ਖਾਣੇ ਤੋਂ ਬਾਅਦ ਮਿੱਠਾ ਬਹੁਤ ਪਸੰਦ ਹੈ ਜਾਂ ਫਿਰ ਦੇਰ ਰਾਤ ਤੁਹਾਨੂੰ ਕੁਝ ਮਿੱਠਾ ਖਾਣ ਦੀ ਇੱਛਾ ਹੋਣ ਲੱਗਦੀ ਹੈ ਤਾਂ ਅਜਿਹੇ ’ਚ ਤੁਸੀਂ ਕੇਲੇ ਦੇ ਆਪਸ਼ਨ ’ਤੇ ਜਾ ਸਕਦੇ ਹੋ। ਰਾਤ ਦੇ ਸਮੇਂ ਕੈਲੋਰੀਜ਼ ਅਤੇ ਸ਼ੂਗਰ ਨਾਲ ਭਰਪੂਰ ਮਠਿਆਈ ਜਾਂ ਡੇਜ਼ਰਟ ਖਾਣ ਤੋਂ ਬਿਹਤਰ ਹੈ ਕਿ ਤੁਸੀਂ ਕੇਲਾ ਖਾਓ। ਕੇਲਾ ਹੈਲਦੀ ਬਦਲ ਹੈ, ਮਿੱਠੀ ਵੀ ਹੁੰਦਾ ਹੈ ਅਤੇ ਤੁਹਾਡੀ ਸਵੀਟ ਕ੍ਰੇਵਿੰਗਸ ਨੂੰ ਵੀ ਸ਼ਾਂਤ ਕਰਦਾ ਹੈ।

ਬਲੱਡ ਪ੍ਰੈਸ਼ਰ ਘੱਟ ਕਰਨ ’ਚ ਮਦਦ ਕਰਦਾ ਹੈ ਕੇਲਾ

ਜੇ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੈ ਤਾਂ ਤੁਹਾਨੂੰ ਆਪਣੀ ਡਾਈਟ ’ਚ ਪੋਟਾਸ਼ੀਅਮ ਦੀ ਮਾਤਰਾ ਵਧਾਉਣੀ ਚਾਹੀਦੀ ਹੈ ਅਤੇ ਸੋਡੀਅਮ ਦੀ ਮਾਤਰਾ ਘਟਾਉਣੀ ਚਾਹੀਦੀ ਹੈ। ਅਜਿਹੇ ’ਚ ਕੇਲੇ ’ਚ ਪੋਟਾਸ਼ੀਅਮ ਭਰਪੂਰ ਮਾਤਰਾ ’ਚ ਹੁੰਦਾ ਹੈ, ਜੋ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ’ਚ ਮਦਦ ਕਰ ਸਕਦਾ ਹੈ। ਅਜਿਹੇ ’ਚ ਤੁਸੀ ਚਾਹੋ ਤਾਂ ਇਕ ਕੇਲਾ ਖਾ ਸਕਦੇ ਹੋ ਤਾਂ ਕਿ ਸਰੀਰ ਨੂੰ ਡਾਇਟਰੀ ਪੋਟਾਸ਼ੀਅਮ ਦਾ ਡੋਜ਼ ਮਿਲ ਸਕੇ।


Sunny Mehra

Content Editor

Related News