ਇਸ ਤਰ੍ਹਾਂ ਬੈਠਣਾ ਹੋ ਸਕਦੈ ਖਤਰਨਾਕ, ਸਿਹਤ ’ਤੇ ਪੈਂਦੈ ਬੁਰਾ ਅਸਰ

02/29/2020 6:26:56 PM

ਨਵੀਂ ਦਿੱਲੀ(ਏਜੰਸੀਆਂ)–ਗੱਲ ਜਦੋਂ ਬਾਡੀ ਲੈਂਗਵੇਜ ਅਤੇ ਸਟਾਈਲਿੰਗ ਦੀ ਆਉਂਦੀ ਹੈ ਤਾਂ ਕਰਾਸ ਲੈੱਗਸ ਕਰ ਕੇ ਬੈਠਣਾ ਕਾਨਫੀਡੈਂਟ ਹੋਣ ਦਾ ਸਿੰਬਲ ਮੰਨਿਆ ਜਾਂਦਾ ਹੈ। ਬੈਠਣ ਦੇ ਇਸ ਤਰੀਕੇ ’ਚ ਅਸੀਂ ਸਾਰੇ ਬਹੁਤ ਸਹਿਜ ਮਹਿਸੂਸ ਕਰਦੇ ਹਾਂ ਪਰ ਇਹ ਸਹਿਜਤਾ ਸਾਡੇ ਸਰੀਰ ਨੂੰ ਬਹੁਤ ਜਿਆਦਾ ਨੁਕਸਾਨ ਪਹੁੰਚਾ ਸਕਦੀ ਹੈ ਕਿਉਂਕਿ ਹੈਲਥ ਮਾਹਰਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੱਕ ਇਕ ਦੇ ਉੱਪਰ ਇਕ ਪੈਰ ਰੱਖ ਕੇ ਬੈਠਣ ਨਾਲ ਬਲੱਡ ਪ੍ਰੈਸ਼ਰ ਅਤੇ ਵੇਰੀਕਾਜ ਵੇਨਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਬਲੱਡ ਪ੍ਰੈਸ਼ਰ ’ਤੇ ਅਸਰ
ਕਈ ਹੈਲਥ ਸਟੱਡੀਜ਼ ’ਚ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਇਕ ਦੇ ਉੱਪਰ ਇਕ ਪੈਰ ਰੱਖ ਕੇ ਬੈਠਣ ਨਾਲ ਸਾਡੀਆਂ ਨਾੜੀਆਂ ’ਤੇ ਦਬਾਅ ਪੈਂਦਾ ਹੈ, ਇਸ ਕਾਰਣ ਸਾਡਾ ਬਲੱਡਾ ਪ੍ਰੈਸ਼ਰ ਵੱਧ ਜਾਂਦਾ ਹੈ। ਇਸ ਲਈ ਬਲੱਡ ਪ੍ਰੈਸ਼ਰ ਦੇ ਮਰੀਜਾਂ ਨੂੰ ਇਸ ਪੌਜੀਸ਼ਨ ’ਚ ਬੈਠਣ ਤੋਂ ਬਚਣਾ ਚਾਹੀਦਾ ਹੈ।

ਬਲੱਡ ਸਰਕੁਲੇਸ਼ਨ ’ਤੇ ਅਸਰ
ਕ੍ਰਾਂਸ ਲੈੱਗ ਕਰ ਕੇ ਬੈਠਣ ਨਾਲ ਨਾ ਸਿਰਫ ਬਲੱਡ ਪ੍ਰੈਸ਼ਰ ’ਤੇ ਅਸਰ ਪੈਂਦਾ ਹੈ ਸਗੋਂ ਬਲੱਡ ਸਰਕੁਲੇਸ਼ਨ ਵੀ ਡਿਸਟਰਬ ਹੁੰਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਦੋਂ ਤੁਸੀਂ ਇਕ ਪੈਰ ਦੇ ਉੱਪਰ ਦੂਜਾ ਪੈਰ ਰੱਖ ਕੇ ਬੈਠਦੇ ਹੋ ਤਾਂ ਦੋਹਾਂ ਪੈਰਾਂ ’ਚ ਬਲੱਡ ਸਰਕੁਲੇਸ਼ਨ ਇਕੋ ਜਿਹਾ ਨਹੀਂ ਰਹਿੰਦਾ। ਇਸ ਕਾਰਨ ਪੈਰ ਸੌਂ ਜਾਂਦੇ ਹਨ।

ਪੇਲਵਿਕ ਇੰਬੈਲੇਂਸ
ਕ੍ਰਾਂਸ ਲੈੱਗ ਪੌਜੀਸ਼ਨ ’ਚ ਸਾਡੀ ਪੇਲਵਿਕ ਮਸਲਸ ਇੰਬੈਲੇਂਸ ਹੋ ਸਕਦੀਆਂ ਹਨ ਕਿਉਂਕਿ ਹਰ ਦਿਨ ਕਈ-ਕਈ ਘੰਟੇ ਇਸ ਸਥਿਤੀ ’ਚ ਬੈਠਣ ’ਤੇ ਸਾਡੀ ਥਾਈਜ਼ ’ਚ ਖਿਚਾਅ, ਸੋਜ ਅਤੇ ਦਰਦ ਦੀ ਸਮੱਸਿਆ ਹੋ ਸਕਦੀ ਹੈ।

ਜੋੜਾਂ ’ਚ ਪ੍ਰੇਸ਼ਾਨੀ
ਇਕ ਹੀ ਥਾਂ ’ਤੇ ਖਾਸ ਤੌਰ ’ਤੇ ਆਫਿਸ ’ਚ ਕੁਰਸੀ ’ਤੇ 8 ਤੋਂ 9 ਘੰਟੇ ਰੋਜ਼ ਕ੍ਰਾਂਸ ਲੈੱਗਸ ਕਰ ਕੇ ਬੈਠਣ ਨਾਲ ਪੈਰਾਂ ਦੇ ਜੋੜ ਦਰਦ ਹੋਣੇ ਸ਼ੁਰੂ ਹੋ ਜਾਂਦੇ ਹਨ। ਕਈ ਵਾਰ ਅਸੀਂ ਸਮਝ ਨਹੀਂ ਪਾਉਂਦੇ ਹਾਂ ਕਿ ਸੈਰ ਅਤੇ ਕਸਰਤ ਕਰਨ ਤੋਂ ਬਾਅਦ ਵੀ ਸਾਡੇ ਜੋੜਾਂ ’ਚ ਦਰਦ ਕਿਉਂ ਹੋ ਰਿਹਾ ਹੈ ਤਾਂ ਇਸ ਦਰਦ ਦਾ ਕਾਰਨ ਕੁਝ ਹੋਰ ਨਹੀਂ ਸਗੋਂ ਸਾਡੀ ਕ੍ਰਾਸ ਲੈੱਗ ਪੌਜੀਸ਼ਨ ਹੁੰਦੀ ਹੈ।

ਲੋਅਰ ਬੈਕ ’ਚ ਦਰਦ
ਕੀ ਤੁਹਾਨੂੰ ਵੀ ਉੱਠਦੇ-ਬੈਠਦੇ ਸਮੇਂ ਕਮਰ ਦੇ ਹੇਠਲੇ ਹਿੱਸੇ ’ਚ ਦਰਦ ਹੁੰਦੀ ਹੈ ਜਾਂ ਜਕੜਨ ਦਾ ਅਹਿਸਾਸ ਹੁੰਦਾ ਹੈ? ਜੇ ਇਸ ਸਵਾਲ ਦੇ ਜਵਾਬ ਤੁਸੀਂ ਹਾਂ ’ਚ ਦੇ ਰਹੇ ਹੋ ਤਾਂ ਤੁਹਾਨੂੰ ਆਪਣੇ ਬੈਠਣ ਦੇ ਤਰੀਕੇ ’ਚ ਸੁਧਾਰ ਦੀ ਲੋੜ ਹੈ।

ਲਕਵਾ ਤੋਂ ਬਚਣ ਲਈ
ਕ੍ਰਾਸ ਲੈੱਗ ਕਰ ਕੇ ਨਾ ਬੈਠਣ ਦਾ ਇਕ ਦੂਜਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਮੁਦਰਾ ’ਚ ਲੰਮੇ ਸਮੇਂ ਤੱਕ ਬੈਠਣ ’ਤੇ ਪਾਲਸੀ ਅਤੇ ਪੇਰੋਨੀਅਲ ਨਰਵ ਪੈਰਾਲਿਸਿਸ ਦੀ ਸਮੱਸਿਆ ਹੋ ਸਕਦੀ ਹੈ। ਜੇ ਕੋਈ ਵਿਅਕਤੀ ਹਰ ਰੋਜ਼ ਕਈ ਘੰਟੇ ਇਸ ਸਥਿਤੀ ’ਚ ਬੈਠਦਾ ਹੈ ਤਾਂ ਉਸ ਦੀਆਂ ਨਰਵਸ ਡੈਮੇਜ ਹੋ ਸਕਦੀਆਂ ਹਨ।

ਬੈਠਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਆਫਿਸ ’ਚ ਸਿਟਿੰਗ ਜੌਬ ਹੈ ਤਾਂ ਜਾਹਰ ਤੌਰ ’ਤੇ ਤੁਹਾਨੂੰ ਬੈਠਣਾ ਹੀ ਪਵੇਗਾ ਪਰ ਜੇ ਤੁਸੀਂ ਸਿਹਤ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਸੀਟ ਤੋਂ ਉੱਠ ਕੇ ਥੋੜੀ-ਥੋੜੀ ਬ੍ਰੇਕ ਲੈਂਦੇ ਰਹੋ। ਘੱਟ ਤੋਂ ਘੱਟ 45 ਮਿੰਟ ਬਾਅਦ 5 ਮਿੰਟ ਦੀ ਬ੍ਰੇਕ ਜ਼ਰੂਰ ਲਓ।

ਬਲੱਡ ਪ੍ਰੈਸ਼ਰ ਰਹਿੰਦਾ ਹੈ ਕੰਟਰੋਲ ’ਚ
ਜੇ ਅਸੀਂ ਲਗਾਤਾਰ ਇਕ ਥਾਂ ’ਤੇ ਕ੍ਰਾਸ ਲੈੱਗ ਪੌਜੀਸ਼ਨ ’ਚ ਬੈਠੇ ਰਹਿੰਦੇ ਹੋ ਅਤੇ ਸਾਨੂੰ ਪਹਿਲਾਂ ਤੋਂ ਹੀ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਹੋਵੇ ਤਾਂ ਘੰਟਿਆਂ ਬੱਧੀ ਇਸ ਤਰ੍ਹਾਂ ਬੈਠੇ ਰਹਿਣਾ ਸਾਡੀ ਸਿਹਤ ਨੂੰ ਹੋਰ ਵਿਗਾੜ ਸਕਦਾ ਹੈ। ਇਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਵਰਕਿੰਗ ਆਵਰਸ ਦੌਰਾਨ ਥੋੜੀ-ਥੋੜੀ ਦੇਰ ਬਾਅਦ ਆਪਣੀ ਸੀਟ ਤੋਂ ਉੱਠਦੇ ਰਹੋ।


Baljit Singh

Content Editor

Related News