ਮਹਾਰਾਸ਼ਟਰ ''ਚ ਜੱਦੀ ਪਿੰਡ ਪੁੱਜੇ ਆਇਰਲੈਂਡ ਦੇ ਪੀ.ਐੱਮ. ਲੀਓ ਵਰਾਡਕਰ

12/30/2019 12:19:13 PM

ਮੁੰਬਈ— ਆਇਰਲੈਂਡ ਦੇ ਪ੍ਰਧਾਨ ਮੰਤਰੀ ਲੀਓ ਵਰਾਡਕਰ ਨੇ ਪਰਿਵਾਰ ਦੇ ਮੈਂਬਰਾਂ ਨਾਲ ਐਤਵਾਰ ਨੂੰ ਮਹਾਰਾਸ਼ਟਰ ਦੇ ਤੱਟੀ ਜ਼ਿਲੇ ਸਿੰਧੂਦੁਰਗ ਵਿਚ ਸਥਿਤ ਆਪਣੇ ਜੱਦੀ ਪਿੰਡ ਦਾ ਦੌਰਾ ਕੀਤਾ। ਜੂਨ 2017 ਵਿਚ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਇਹ ਉਨ੍ਹਾਂ ਦਾ ਮਲਵਨ ਤਹਿਸੀਲ ਦੇ ਵਰਾਡ ਪਿੰਡ ਦਾ ਪਹਿਲਾ ਦੌਰਾ ਸੀ।ਵਰਾਡਕਰ ਦੇ ਪਿਤਾ ਅਸ਼ੋਕ ਵਰਾਡਕਰ ਵਰਾਡ ਪਿੰਡ ਤੋਂ ਸਨ ਅਤੇ ਉਹ ਪੇਸ਼ੇ ਤੋਂ ਇਕ ਡਾਕਟਰ ਸਨ। ਵਰਾਡ ਮੁੰਬਈ ਦੇ ਲੱਗਭਗ 500 ਕਿਲੋਮੀਟਰ ਦੱਖਣ ਵਿਚ ਸਥਿਤ ਹੈ। ਉਹ 1960 ਦੇ ਦਹਾਕੇ ਵਿਚ ਬ੍ਰਿਟੇਨ ਚਲੇ ਗਏ ਸਨ। ਮੁੰਬਈ ਵਿਚ ਰਹਿਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵਰਾਡਕਰ ਦਾ ਪਿੰਡ ਵਿਚ ਪੁੱਜਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ।ਵਰਾਡਕਰ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਇਕੱਠੀਆਂ ਹੋਈਆਂ ਸਨ ਅਤੇ ਉਨ੍ਹਾਂ ਨੇ ਇਸ ਪਲ ਦਾ ਬੇਹੱਦ ਆਨੰਦ ਲਿਆ। ਆਇਰਲੈਂਡ ਦੇ ਪੀ.ਐੱਮ. ਆਪਣੇ ਜੱਦੀ ਪਿੰਡ ਦੀ ਕੁਲਦੇਵੀ ਦੇ ਮੰਦਰ 'ਚ ਵੀ ਦਰਸ਼ਨ ਕਰਨ ਪੁੱਜੇ। ਆਇਰਲੈਂਡ ਦੇ ਪੀ.ਐੱਮ. ਨੇ ਕਿਹਾ,''ਮੈਂ ਆਪਣੇ ਮਾਤਾ-ਪਿਤਾ, ਭੈਣਾਂ ਅਤੇ ਉਨ੍ਹਾਂ ਦੇ ਪਤੀਆਂ, ਆਪਣੇ ਪਾਰਟਨਰ ਅਤੇ ਕੁਝ ਨਾਤੀ-ਪੋਤਿਆਂ ਨਾਲ ਹਾਂ। ਇਹ ਇਕ ਵੱਡਾ ਫੈਮਿਲੀ ਵਿਜਿਟ ਹੈ।

DIsha

This news is Content Editor DIsha