ਇਰਾਕੀ ਵਿਦੇਸ਼ ਮੰਤਰੀ ਅਗਲੇ ਹਫਤੇ ਕਰਨਗੇ ਭਾਰਤ ਦਾ ਦੌਰਾ

07/21/2017 9:16:04 PM

ਨਵੀਂ ਦਿੱਲੀ— ਇਰਾਕ ਦੇ ਵਿਦੇਸ਼ ਮੰਤਰੀ ਅਗਲੇ ਹਫਤੇ ਭਾਰਤ ਦੌਰੇ 'ਤੇ ਆਉਣਗੇ। ਉਨ੍ਹਾਂ ਦੀ ਯਾਤਰਾ ਦੌਰਾਨ 2014 'ਚ ਮੋਸੁਲ 'ਚ ਆਈ.ਐੱਸ.ਆਈ.ਐੱਸ. ਵਲੋਂ ਬੰਧਕ ਬਣਾਏ ਗਏ 39 ਭਾਰਤੀਆਂ ਦਾ ਮੁੱਦਾ ਅਤੇ ਦੋਵਾਂ ਦੇਸ਼ਾਂ ਵਿਚਾਲੇ ਊਰਜਾ ਅਤੇ ਵਪਾਰ ਵਰਗੇ ਮਹੱਤਵਪੂਰਨ ਖੇਤਰਾਂ 'ਚ ਸਹਿਯੋਗ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕਰਨ ਦੀ ਉਮੀਦ ਹੈ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਬਰਾਹਿਮ ਅਲ ਜਾਫਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਸੱਦੇ 'ਤੇ 24 ਤੋਂ 28 ਜੁਲਾਈ ਵਿਚਾਲੇ ਭਾਰਤ ਦਾ ਆਪਣਾ ਪਹਿਲਾ ਆਧਿਕਾਰਿਕ ਦੌਰਾ ਕਰਨਗੇ। ਇਰਾਕੀ ਵਿਦੇਸ਼ ਮੰਤਰੀ ਨਾਲ ਉੱਚ ਪੱਧਰ ਦਾ ਇਕ ਆਧਿਕਾਰਿਤ ਵਫਦ ਵੀ ਆਵੇਗਾ।