ਗੁਜਰਾਤ ਕੈਡਰ ਦੇ IPS ਅਨੂਪ ਕੁਮਾਰ ਸਿੰਘ ਨੇ NSG ਪ੍ਰਮੁੱਖ ਦਾ ਸੰਭਾਲਿਆ ਅਹੁਦਾ

10/29/2019 11:49:50 PM

ਨਵੀਂ ਦਿੱਲੀ — ਗੁਜਰਾਤ ਕੈਡਰ ਦੇ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਅਨੂਪ ਕੁਮਾਰ ਸਿੰਘ ਨੇ ਨੈਸ਼ਨਲ ਸਕਿਊਰਿਟੀ ਗਾਰਡ ਦੇ ਜਨਰਲ ਡਾਇਰੈਕਟਰ ਦਾ ਅਹੁਦਾ ਸੰਭਾਲ ਲਿਆ ਹੈ। ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੈਬਨਿਟ ਦੀ ਨਿਯੁਕਤੀ ਕਮੇਟੀ ਵੱਲੋਂ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੇ ਜਾਣ ਦੇ 10 ਦਿਨ ਬਾਅਦ ਸੋਮਵਾਰ ਨੂੰ ਕਮਾਨ ਸੰਭਾਲ ਲਈ। ਏ.ਸੀ.ਸੀ. ਨੇ ਸਿੰਘ ਦੇ ਅਹੁਦੇ 'ਤੇ ਨਿਯੁਕਤੀ ਨੂੰ 18 ਅਕਤੂਬਰ ਨੂੰ ਮਨਜ਼ੂਰੀ ਦਿੱਤੀ ਸੀ। ਨੈਸ਼ਨਲ ਸਕਿਊਰਿਟੀ ਗਾਰਡ ਨੇ ਟਵੀਟ ਕੀਤਾ, 'ਬਲੈਕ ਕੈਟ ਆਪਣੇ ਨਵੇਂ ਡੀ.ਜੀ. ਦਾ ਸਵਾਗਤ ਕਰਦਾ ਹੈ ਉਨ੍ਹਾਂ ਦੀ ਕਮਾਨ ਦੇ ਤਹਿਤ ਨਵੀਆਂ ਉਚਾਈਆਂ ਹਾਸਲ ਕਰਨ ਲਈ  ਉਤਸੁਕ ਹਨ।''
1985 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਨੇ ਭਾਰਤ-ਤਿਬੱਤ ਸਰਹੱਦ ਪੁਲਸ ਦੇ ਜਨਰਲ ਡਾਇਰੈਕਟਰ ਐੱਸ.ਐੱਸ. ਦੇਸਵਾਲ ਤੋਂ ਐੱਨ.ਐੱਸ.ਜੀ. ਪ੍ਰਮੁੱਖ ਦਾ ਅਹੁਦਾ ਸੰਭਾਲਿਆ ਹੈ, ਜਿਨ੍ਹਾਂ ਕੋਲ ਅਹੁਦੇ ਦਾ ਵਾਧੂ ਚਾਰਜ ਸੀ। ਦੇਸਵਾਲ, ਸੁਦੀਪ ਲਖਟਾਕਿਆ ਦੇ 31 ਜੁਲਾਈ ਨੂੰ ਰਿਟਾਇਰ ਹੋਣ ਤੋਂ ਬਾਅਦ ਅਹੁਦੇ ਦਾ ਵਾਧੂ ਚਾਰਜ ਸੰਭਾਲ ਰਹੇ ਸਨ। ਸਿੰਘ ਅਹੁਦਾ ਹਾਸਲ ਕਰਨ ਦੀ ਤਰੀਕ ਤੋਂ 30 ਸਤੰਬਰ 2020 ਤਕ ਜਾਂ ਅਗਲੇ ਆਦੇਸ਼ ਤਕ, ਇਨ੍ਹਾਂ 'ਚੋਂ ਜੋ ਵੀ ਪਹਿਲਾਂ ਹੋਵੇ, ਅਹੁਦੇ 'ਤੇ ਬਣੇ ਰਹਿਣਗੇ।


Inder Prajapati

Content Editor

Related News