INX ਮੀਡੀਆ ਮਾਮਲਾ : ਚਿਦਾਂਬਰਮ ਨੇ ਸੁਪਰੀਮ ਕੋਰਟ ''ਚ ਦਿੱਤੀ ਨਵੀਂ ਅਰਜ਼ੀ

08/24/2019 12:32:28 AM

ਨਵੀਂ ਦਿੱਲੀ— ਸਾਬਕਾ ਕੇਂਦਰੀ ਤੇ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਆਈ.ਐੱਨ.ਐੱਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਆਪਣੇ ਖਿਲਾਫ ਜਾਰੀ ਗ੍ਰਿਫਤਾਰੀ ਵਾਰੰਟ ਤੇ 26 ਅਗਸਤ ਤਕ ਸੀ.ਬੀ.ਆਈ. ਦੀ ਹਿਰਾਸਤ 'ਚ ਭੇਜਣ ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ 'ਚ ਨਵੀਂ ਅਰਜ਼ੀ ਦਾਖਲ ਕੀਤੀ।
ਸੀਨੀਅਰ ਕਾਂਗਰਸ ਨੇਤਾ ਨੂੰ 21 ਅਗਸਤ ਨੂੰ ਕੇਂਦਰੀ ਜਾਂਚ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ। ਉਸੇ ਦਿਨ ਹੇਠਲੀ ਅਦਾਲਤ ਨੇ ਇਸ ਮਾਮਲੇ 'ਚ ਉਨ੍ਹਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਹੇਠਲੀ ਅਦਲਾਤ ਨੇ ਉਨ੍ਹਾਂ ਨੂੰ ਵੀਰਵਾਰ ਤਕ ਲਈ ਸੀ.ਬੀ.ਆਈ. ਹਿਰਾਸਤ 'ਚ ਭੇਜ ਦਿੱਤਾ। ਹੇਠਲੀ ਅਦਾਲਤ ਨੇ ਕਿਹਾ ਕਿ ਆਈ.ਐੱਨ.ਐੱਕਸ. ਮੀਡੀਆ ਮਾਮਲੇ 'ਚ ਹਿਰਾਸਤ 'ਚ ਲੈ ਕੇ ਉਨ੍ਹਾਂ ਤੋਂ ਪੁੱਛਗਿੱਛ ਕਰਨਾ ਬਿਲਕੁਲ ਸਹੀ ਹੈ।
ਆਪਣੀ ਨਵੀਂ ਅਰਜ਼ੀ 'ਚ ਚਿਦਾਂਬਰਮ ਨੇ ਹੇਠਲੀ ਅਦਲਾਤ ਦੇ ਆਦੇਸ਼ ਦੇ ਵਿਰੁੱਧ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਖੜਕਾਏ ਬਗੈਰ ਹੀ ਚੋਟੀ ਦੀ ਅਦਾਲਤ 'ਚ ਪਹੁੰਚ ਜਾਣ ਨੂੰ ਇਹ ਕਹਿੰਦੇ ਹੋਏ ਸਹੀ ਠਹਿਰਾਇਆ ਕਿ ਪਟੀਸ਼ਨਕਰਤਾ ਦੀ ਗ੍ਰਿਫਤਾਰੀ/ਉਨ੍ਹਾਂ ਨੂੰ ਹਿਰਾਸਤ 'ਚ ਲੈਣਾ ਤੇ ਜਵਾਬਦੇਹੀ ਏਜੰਸੀ ਦੀ ਹਿਰਾਸਤ 'ਚ ਭੇਜਿਆ ਜਾਣਾ 20 ਅਗਸਤ 2019 ਦੇ ਫੈਸਲੇ ਦਾ ਸਪੱਸ਼ਟ ਨਤੀਜਾ ਹੈ। ਜਿਸ 'ਚ ਪਟੀਸ਼ਨਕਰਤਾ ਦੀ ਅਗਾਉਂ ਜ਼ਮਾਨਤ ਖਾਰਿਜ ਕਰ ਦਿੱਤੀ ਗਈ ਤੇ ਇਸ ਮਾਮਲੇ ਦੇ ਗੁਣ ਦੋਸ਼ 'ਤੇ ਹੀ ਕੁਝ ਟਿਪੱਣੀਆਂ ਕੀਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਅਰਜ਼ੀ ਉਨ੍ਹਾਂ ਦੀ ਆਜ਼ਾਦੀ ਨਾਲ ਜੁੜੀ ਹੈ ਜੋ ਗੈਰ ਕਾਨੂੰਨੀ ਤਰੀਕੇ ਨਾਲ ਵਿਗੜ ਗਈ ਹੈ। ਅਰਜ਼ੀ 'ਚ ਕਿਹਾ ਗਿਆ ਹੈ, 'ਇਹ ਪਟੀਸ਼ਨਕਰਤਾ ਦਾ ਅਜਿਹਾ ਮਾਮਲਾ ਹੈ ਜਿਥੇ 21 ਅਗਸਤ 2019 ਨੂੰ ਜਾਰੀ ਗੈਰ ਜ਼ਮਾਨਤੀ ਵਾਰੰਟ 'ਤੇ ਪਟੀਸ਼ਨਕਰਤਾ ਦੀ ਗ੍ਰਿਫਤਾਰੀ/ਉਨ੍ਹਾਂ ਨੂੰ ਹਿਰਾਸਤ 'ਚ ਲੈਣਾ ਤੇ 22 ਅਗਸਤ 2019 ਦੇ ਆਦੇਸ਼ 'ਤੇ ਉਨ੍ਹਾਂ ਦੀ ਹਿਰਾਸਤ ਪੂਰੀ ਤਰ੍ਹਾਂ ਅਧਿਕਾਰ ਖੇਤਰ ਅਤੇ ਕਾਨੂੰਨੀ ਦਾਅਰੇ ਤੋਂ ਬਾਹਰ ਹੈ।


Inder Prajapati

Content Editor

Related News