ਚਲਾਨ ਦੇ ਡਰ ਕਾਰਨ ਕੰਡੋਮ ਰੱਖ ਰਹੇ ਹਨ ਕੈਬ ਡਰਾਈਵਰ, ਪੁਲਸ ਨੇ ਦੱਸੇ ਕੀ ਹਨ ਨਿਯਮ

09/21/2019 5:58:26 PM

ਨਵੀਂ ਦਿੱਲੀ— ਦਿੱਲੀ 'ਚ ਅੱਜ-ਕੱਲ ਡਰਾਈਵਰ ਕੰਡੋਮ ਰੱਖ ਕੇ ਘੁੰਮ ਰਹੇ ਹਨ। ਇਸ ਨੂੰ ਲੈ ਕੇ ਕੈਬ ਡਰਾਈਵਰਾਂ ਦਾ ਕਹਿਣਾ ਹੈ ਕਿ ਕੰਡੋਮ ਨਾ ਰੱਖਣ ਕਾਰਨ ਉਨ੍ਹਾਂ ਦਾ ਚਲਾਨ ਕੱਟ ਸਕਦਾ ਹੈ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਵਿਸ਼ੇਸ਼ ਪੁਲਸ ਕਮਿਸ਼ਨਰ (ਆਵਾਜਾਈ) ਤਾਜ ਹਸਨ ਨੇ ਸਹੀ ਨਿਯਮ ਦੱਸਿਆ ਹੈ। ਤਾਜ ਹਸਨ ਦਾ ਕਹਿਣਾ ਹੈ ਕਿ ਮੋਟਰ ਵਾਹਨ ਐਕਟ 'ਚ ਕੰਡੋਮ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡਰਾਈਵਰਾਂ 'ਤੇ ਫਰਸਟ ਐਡ ਬਾਕਸ 'ਚ ਕੰਡੋਮ ਨਾ ਰੱਖਣ ਲਈ ਕੋਈ ਚਲਾਨ ਨਹੀਂ ਕੱਟਿਆ ਜਾ ਰਿਹਾ ਹੈ।

ਕੰਡੋਮ ਨਾ ਰੱਖਣ 'ਤੇ ਦਿੱਲੀ ਪੁਲਸ ਕੱਟ ਰਹੀ ਚਲਾਨ
ਦਿੱਲੀ ਦੇ ਕੈਬ ਡਰਾਈਵਰਾਂ ਦਾ ਕਹਿਣਾ ਹੈ ਕਿ ਉਹ ਫਰਸਟ ਐਡ ਬਾਕਸ 'ਚ ਦਵਾਈਆਂ ਤੋਂ ਇਲਾਵਾ ਕੰਡੋਮ ਵੀ ਰੱਖਦੇ ਹਨ। ਬਾਕਸ 'ਚ ਕੰਡੋਮ ਨਾ ਰੱਖਣ 'ਤੇ ਦਿੱਲੀ ਪੁਲਸ ਉਨ੍ਹਾਂ ਦਾ ਚਲਾਨ ਕੱਟ ਰਹੀ ਹੈ। ਡਰਾਈਵਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲਸ ਤੋਂ ਇਸ ਦਾ ਕਾਰਨ ਨਹੀਂ ਪੁੱਛਿਆ ਪਰ ਫਰਸਟ ਐਡ ਬਾਕਸ 'ਚ ਕੰਡੋਮ ਨਾ ਰਹਿਣ 'ਤੇ ਉਨ੍ਹਾਂ ਦਾ ਚਲਾਨ ਕੱਟ ਦਿੱਤਾ ਜਾਂਦਾ ਹੈ। ਕੈਬ ਡਰਾਈਵਰ ਰਮੇਸ਼, ਸਚਿਨ ਅਤੇ ਰਾਜੇਸ਼ ਨੇ ਕਿਹਾ,''ਕੰਡੋਮ ਦੀ ਵਰਤੋਂ ਸੁਰੱਖਿਆ ਸੈਕਸ ਲਈ ਕੀਤੀ ਜਾਂਦੀ ਹੈ। ਜੇਕਰ ਕਾਰ 'ਚ ਪ੍ਰੈਸ਼ਰ ਪਾਈਪ ਫਟ ਜਾਂਦਾ ਹੈ ਤਾਂ ਕੰਡੋਮ ਕੁਝ ਸਮੇਂ ਲਈ ਰਿਸਾਅ ਰੋਕ ਸਕਦਾ ਹੈ। ਜੇਕਰ ਬਾਰਸ਼ ਹੁੰਦੀ ਹੈ ਤਾਂ ਇਹ ਬੂਟ ਨੂੰ ਕਵਰ ਕਰ ਸਕਦਾ ਹੈ। ਸੱਟ ਲੱਗਣ ਦੀ ਸਥਿਤੀ 'ਚ ਵੀ ਮਦਦ ਸਾਬਤ ਹੁੰਦਾ ਹੈ। ਟਰੈਫਿਕ ਪੁਲਸ ਨੂੰ ਕੰਡੋਮ ਦੀ ਵਰਤੋਂ ਦੀ ਜਾਣਕਾਰੀ ਨਹੀਂ ਹੈ। ਜਦੋਂ ਅਸੀਂ ਉਨ੍ਹਾਂ ਨੂੰ ਦੱਸਦੇ ਹਾਂ ਤਾਂ ਉਹ ਹੱਸਦੇ ਹਨ।''

DIsha

This news is Content Editor DIsha