ਮਹਾਰਾਸ਼ਟਰ ''ਚ ਹਿੰਸਕ ਹੋਇਆ ਮਰਾਠਾ ਅੰਦੋਲਨ; ਬੀਡ ਜ਼ਿਲ੍ਹੇ ''ਚ 1 ਨਵੰਬਰ ਤੱਕ ਇੰਟਰਨੈੱਟ ਸੇਵਾਵਾ ਬੰਦ

10/31/2023 3:17:03 PM

ਬੀਡ- ਮਹਾਰਾਸ਼ਟਰ 'ਚ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਚੱਲ ਰਹੇ ਅੰਦੋਲਨ ਕਾਰਨ ਬੀਡ ਜ਼ਿਲ੍ਹੇ 'ਚ ਬੁੱਧਵਾਰ 1 ਨਵੰਬਰ ਤੱਕ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਐਤਵਾਰ ਅੱਧੀ ਰਾਤ ਤੋਂ ਇੱਥੇ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰਨ ਕਰ ਲਿਆ ਹੈ। ਜਨਤਕ ਅਤੇ ਨਿੱਜੀ ਜਾਇਦਾਦ ਨੂੰ ਹੋਏ ਨੁਕਸਾਨ ਦੇ ਕਾਰਨ ਜ਼ਿਲ੍ਹਾ ਕੁਲੈਕਟਰ ਅਤੇ ਮੈਜਿਸਟ੍ਰੇਟ ਦੀਪਾ ਮੁਧੋਲ ਮੁੰਡੇ ਨੇ ਸੋਮਵਾਰ ਰਾਤ 8 ਵਜੇ ਤੁਰੰਤ ਕਰਫਿਊ ਲਗਾ ਦਿੱਤਾ ਹੈ। ਮੁੱਖ ਮੰਤਰੀ ਦੀ ਮੀਟਿੰਗ ਤੋਂ ਬਾਅਦ ਪਾਬੰਦੀਆਂ ਹੋਰ ਵਧਾ ਦਿੱਤੀਆਂ ਗਈਆਂ ਹਨ। ਬੀਡ 'ਚ 1 ਨਵੰਬਰ ਤੱਕ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਨਾਲ ਹੀ ਐਸ. ਆਰ. ਪੀ. ਐਫ ਦੀਆਂ 5 ਟੁਕੜੀਆਂ ਬੀਡ ਵਿਚ ਦਾਖ਼ਲ ਹੋ ਗਈਆਂ ਹਨ।

ਇਹ ਵੀ ਪੜ੍ਹੋ :  ਮਹਾਰਾਸ਼ਟਰ : ਹੋਰ ਤੇਜ਼ ਹੋਈ ਮਰਾਠਾ ਅੰਦੋਲਨ ਦੀ ਅੱਗ, ਅੰਦੋਲਨਕਾਰੀਆਂ ਨੇ ਫੂਕ ਦਿੱਤੇ ਵਿਧਾਇਕਾਂ ਦੇ ਘਰ

ਕਰਫਿਊ ਅਗਲੇ ਹੁਕਮਾਂ ਤੱਕ ਬੀਡ ਜ਼ਿਲ੍ਹਾ ਹੈੱਡਕੁਆਰਟਰ ਅਤੇ ਸਾਰੇ ਤਾਲੁਕਾ ਹੈੱਡਕੁਆਰਟਰ ਤੋਂ 5 ਕਿਲੋਮੀਟਰ ਦੀ ਸੀਮਾ ਤੱਕ ਸਾਰੇ ਨੈਸ਼ਨਲ ਹਾਈਵੇਅ 'ਤੇ ਲਾਗੂ ਰਹੇਗਾ। ਸਤਾਰਾ 'ਚ ਮਨੋਜ ਜਾਰਾਂਗੇ ਪਾਟਿਲ ਦੇ ਅੰਦੋਲਨ ਦੇ ਸਮਰਥਨ 'ਚ ਅੱਜ ਸਤਾਰਾ ਜ਼ਿਲ੍ਹੇ 'ਚ ਬੰਦ ਦਾ ਸੱਦਾ ਦਿੱਤਾ ਗਿਆ ਹੈ। ਮਰਾਠਾ ਕ੍ਰਾਂਤੀ ਮੋਰਚਾ ਦੇ ਕਨਵੀਨਰਾਂ ਨੇ ਇਸ ਬੰਦ ਨੂੰ ਸ਼ਾਂਤਮਈ ਢੰਗ ਨਾਲ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ :  'ਇੰਡੀਆ' 'ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ 'ਤੇ ਕੁਝ ਨਹੀਂ ਕਰ ਸਕਦੇ

ਮਰਾਠਾ ਅੰਦੋਲਨਕਾਰੀਆਂ ਨੇ ਸੋਲਾਪੁਰ ਦੇ ਮੋਹੋਲ ਤਾਲੁਕਾ 'ਚ ਖੰਡਾਲੀ ਪੱਤੀ ਦੇ ਕੋਲ ਅੱਗਜ਼ਨੀ ਕੀਤੀ। ਮਰਾਠਾ ਪ੍ਰਦਰਸ਼ਨਕਾਰੀਆਂ ਨੇ ਟਾਇਰ ਸਾੜ ਕੇ ਸੋਲਾਪੁਰ-ਪੁਣੇ ਹਾਈਵੇਅ ਨੂੰ ਜਾਮ ਕਰ ਦਿੱਤਾ ਸੀ। ਸੋਲਾਪੁਰ-ਪੁਣੇ ਹਾਈਵੇਅ ਜਾਮ ਕਾਰਨ ਕੁਝ ਸਮੇਂ ਲਈ ਆਵਾਜਾਈ ਠੱਪ ਹੋ ਗਈ। ਇਸ ਤੋਂ ਇਲਾਵਾ ਪਿੰਪਰੀ ਚਿੰਚਵਾੜ ਤੋਂ ਪੰਢਰਪੁਰ ਜਾ ਰਹੀ ਬੱਸ ਨੂੰ ਵੀ ਸਾੜ ਦਿੱਤਾ ਗਿਆ ਹੈ। ਇਸ ਬੱਸ ਦੀਆਂ ਸਵਾਰੀਆਂ ਨੂੰ ਹੇਠਾਂ ਉਤਾਰ ਦਿੱਤਾ ਗਿਆ, ਜਿਸ ਤੋਂ ਬਾਅਦ ਬੱਸ ਨੂੰ ਅੱਗ ਲਗਾ ਦਿੱਤੀ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 

Tanu

This news is Content Editor Tanu