ਲਾਲ ਕਿਲੇ 'ਤੇ ਹੋ ਸਕਦੈ ਅੱਤਵਾਦੀ ਹਮਲਾ, ਖੁਫੀਆ ਏਜੰਸੀਆਂ ਨੇ ਕੀਤਾ ਅਲਰਟ

08/11/2019 6:24:28 PM

ਨਵੀਂ ਦਿੱਲੀ— 15 ਅਗਸਤ ਯਾਨੀ ਕਿ ਆਜ਼ਾਦੀ ਦਿਹਾੜਾ ਆਉਣ ਨੂੰ 3 ਦਿਨ ਬਾਕੀ ਰਹਿ ਗਏ ਹਨ, ਅਜਿਹੇ 'ਚ ਸੁਰੱਖਿਆ ਪ੍ਰਬੰਧ ਸਖਤ ਹੋਣੇ ਬਹੁਤ ਜ਼ਰੂਰੀ ਹਨ। ਦਿੱਲੀ ਪੁਲਸ ਨੂੰ ਖੁਫੀਆ ਏਜੰਸੀਆਂ ਨੇ ਪਹਿਲਾਂ ਹੀ ਅਲਰਟ ਕਰ ਦਿੱਤਾ ਹੈ। ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਲਾਲ ਕਿਲੇ 'ਤੇ ਅੱਤਵਾਦੀ ਹਮਲਾ ਹੋ ਸਕਦਾ ਹੈ, ਇਸ ਲਈ ਚੌਕੰਨੇ ਰਹਿਣ ਦੀ ਲੋੜ ਹੈ। ਖੁਫੀਆ ਏਜੰਸੀਆਂ ਨੇ ਲਾਲ ਕਿਲੇ ਦੇ 3 ਕਿਲੋਮੀਟਰ ਦੇ ਦਾਇਰੇ 'ਚ ਹਮਲੇ ਦਾ ਅਲਰਟ ਜਾਰੀ ਕੀਤਾ ਹੈ।  

ਅਲਰਟ ਵਿਚ ਕਿਹਾ ਗਿਆ ਹੈ ਕਿ ਅੱਤਵਾਦੀ ਆਈ. ਈ. ਡੀ, ਸਰਕਾਰੀ ਗੱਡੀ ਅਤੇ ਵਰਦੀ ਦਾ ਇਸਤੇਮਾਲ ਕਰ ਸਕਦੇ ਹਨ। ਅਲਰਟ ਤੋਂ ਬਾਅਦ ਬਜ਼ਾਰਾਂ, ਸਟੇਸ਼ਨਾਂ ਅਤੇ ਬੱਸ ਅੱਡਿਆਂ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਏਜੰਸੀਆਂ ਨੇ ਦਿੱਲੀ ਹਵਾਈ ਅੱਡੇ 'ਤੇ ਚੌਕਸੀ ਵਰਤਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਦਿੱਲੀ ਦੇ 17 ਇਲਾਕੇ ਸੰਵੇਦਨਸ਼ੀਲ ਐਲਾਨ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਅੱਤਵਾਦੀ ਅਫਗਾਨਿਸਤਾਨ ਦੇ ਪਾਸਪੋਰਟ ਤੋਂ ਦਿੱਲੀ 'ਚ ਦਾਖਲ ਹੋ ਸਕਦੇ ਹਨ।

Tanu

This news is Content Editor Tanu