ਇਨੈਲੋ ਨੇ ਨੈਨਾ ਦੀ ਟਿਕਟ ਕੱਟ ਕੇ ਸੁਨੈਨਾ ਨੂੰ ਸਿਆਸੀ ਪਿਚ 'ਤੇ ਉਤਾਰਿਆ

04/03/2019 5:30:57 PM

ਸਿਰਸਾ- ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੁਪ੍ਰੀਮੋ ਓਮ ਪ੍ਰਕਾਸ਼ ਚੌਟਾਲਾ ਦੇ ਪਰਿਵਾਰ 'ਚ ਕਲੇਸ਼ ਤੋਂ ਬਾਅਦ ਪਾਰਟੀ ਦੋਫਾੜ ਹੋਣ 'ਤੇ ਰਾਜਨੀਤਿਕ ਖਾਲੀਪਣ ਨੂੰ ਭਰਨ ਲਈ ਹੁਣ ਆਪਣੇ ਪਰਿਵਾਰ ਦੀ ਨੂੰਹ ਸੁਨੈਨਾ ਚੌਟਾਲਾ ਨੂੰ ਨੈਨਾ ਚੌਟਾਲਾ ਨਾਲ ਮੁਕਾਬਲੇ ਕਰਨ ਲਈ ਖੜ੍ਹਾ ਕਰ ਦਿੱਤਾ ਹੈ। ਸਿੱਖਿਆ ਭਰਤੀ ਘੋਟਾਲੇ 'ਚ ਸ਼੍ਰੀ ਓਮ ਪ੍ਰਕਾਸ ਚੌਟਾਲਾ ਅਤੇ ਉਨ੍ਹਾਂ ਦੇ ਬੇਟੇ ਅਜੇ ਚੌਟਾਲਾ ਨੂੰ ਤਿਹਾੜ ਜੇਲ 'ਚ ਚਲੇ ਜਾਣ ਤੋਂ ਬਾਅਦ ਇਸ ਪਰਿਵਾਰ ਨੂੰ ਛੋਟੇ ਬੱਚਿਆ ਨੂੰ ਸਿੱਖਿਆ ਅਧੂਰੀ ਛੱਡਣੀ ਪਈ ਅਤੇ ਸਿਆਸਤ ਤੋਂ ਕੋਹਾਂ ਦੂਰ ਰਹਿਣ ਵਾਲੀਆਂ ਔਰਤਾਂ ਨੂੰ ਵੀ ਰਾਜਨੀਤੀ ਦੀ ਮੁੱਖ ਧਾਰਾ 'ਚ ਆਉਣਾ ਪਿਆ।

ਆਪਣੇ ਘਰ ਦੀਆਂ ਔਰਤਾਂ ਨੂੰ ਸਿਆਸਤ ਤੋਂ ਕੋਹਾਂ ਦੂਰ ਰੱਖਣ ਵਾਲੇ ਚੌਧਰੀ ਦੇਵੀਲਾਲ ਪਰਿਵਾਰ ਦੀ ਤੀਸਰੀ ਔਰਤ ਸੁਨੈਨਾ ਚੌਟਾਲਾ ਨੇ ਹਾਲ ਹੀ 'ਚ ਰਾਜਨੀਤਿਕ ਦਹਿਲੀਜ਼ 'ਤੇ ਪੈਰ ਰੱਖਿਆ ਹੈ। ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਨੇਤਾ ਅਭੈ ਚੌਟਾਲਾ ਦੀ ਪਤਨੀ ਕਾਂਤਾ ਚੌਟਾਲਾ ਨੇ ਡੱਬਵਾਲੀ ਉਪ ਮੰਡਲ 'ਚ ਜ਼ਿਲਾ ਕੌਂਸਲਰ ਦੀ ਚੋਣ ਲੜੀ ਪਰ ਆਪਣੇ ਦਿਉਰ ਆਦਿਤਿਆ ਚੌਟਾਲਾ ਤੋਂ ਹਾਰ ਗਈ। ਦੂਜੇ ਪਾਸੇ ਅਜੈ ਚੌਟਾਲਾ ਦੇ ਜੇਲ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੈਨਾ ਚੌਟਾਲਾ ਡੱਬਵਾਲੀ ਵਿਧਾਨ ਸਭਾ ਖੇਤਰ ਤੋਂ ਚੋਣਾਂ ਲੜ ਕੇ ਵਿਧਾਨ ਸਭਾ ਪਹੁੰਚੀ। ਇਸ ਤੋਂ ਬਾਅਦ ਅਦਿਤਿਅ ਚੌਟਾਲਾ ਪਰਿਵਾਰ ਤੋਂ ਵੱਖ ਹੋ ਕੇ ਭਾਜਪਾ 'ਚ ਚਲੇ ਗਏ। 

ਚੌਧਰੀ ਦੇਵੀਲਾਲ ਜਯੰਤੀ ਮੌਕੇ 'ਤੇ ਗੋਹਾਨਾ 'ਚ ਪਿਛਲੇ ਸਾਲ ਅਕਤੂਬਰ ਨੂੰ ਹੋਈ ਸੂਬਾ ਪੱਧਰੀ ਰੈਲੀ 'ਚ ਨਾਅਰੇਬਾਜ਼ੀ ਦੇ ਤੋਂ ਬਾਅਦ ਦੋਫਾੜ ਹੋਈ ਇਨੈਲੋ ਤੋਂ ਬਾਅਦ ਨਵਾਂ ਗਠਜੋੜ ਜਨਨਾਇਕ ਜਨਤਾ ਪਾਰਟੀ (ਜੇਜੇਪੀ) 'ਚ ਨੈਨਾ ਚੌਟਾਲਾ ਆਪਣੇ ਦੋਵਾਂ ਪੁੱਤਰਾਂ ਸੰਸਦ ਮੈਂਬਰਾਂ ਦੁਸ਼ਯੰਤ ਚੌਟਾਲਾ ਅਤੇ ਇਨਸੋ ਦੇ ਪ੍ਰਧਾਨ ਦਿਗਵਿਜੈ ਚੌਟਾਲਾ ਨੂੰ ਲੈ ਕੇ ਇੱਕ ਪਾਸੇ ਹੋ ਗਈ।
ਇਸ ਤੋਂ ਬਾਅਦ ਡੱਬਵਾਲੀ ਤੋਂ 2014 'ਚ ਬਣੀ ਵਿਧਾਇਕ ਨੈਨਾ ਚੌਟਾਲਾ ਆਪਣੇ ਹੀ ਦੇਵਰ ਇਨੈਲੋ ਨੇਤਾ ਅਭੈ ਚੌਟਾਲਾ ਨੂੰ ਕੋਸਿਆ। ਸ਼੍ਰੀਮਤੀ ਚੌਟਾਲਾ ਨੇ ਆਪਣੇ ਵਿਧਾਨ ਸਭਾ ਖੇਤਰ ਤੋਂ ਨਿਕਲ ਕੇ 'ਹਰੀ ਚੁਨਰੀ ਚੌਪਾਲ' ਮੁਹਿੰਮ ਸੂਬਾ ਭਰ 'ਚ ਚਲਾ ਦਿੱਤੀ। ਹੁਣ ਤੱਕ ਉਹ 41 ਵਿਧਾਨ ਸਭਾ ਖੇਤਰਾਂ 'ਚ ਇਸ ਪ੍ਰੋਗਰਾਮ ਦਾ ਆਯੋਜਨ ਕਰ ਚੁੱਕੀ ਹੈ। ਇਨ੍ਹਾਂ ਚੌਪਾਲਾਂ 'ਚ ਨੈਨਾ ਚੌਟਾਲਾ ਨੇ ਸੱਤਾਧਾਰੀ ਦਲ ਭਾਜਪਾ ਅਤੇ ਵਿਰੋਧੀ ਪਾਰਟੀ ਕਾਂਗਰਸ ਦੇ ਬਜਾਏ ਅਭੈ ਚੌਟਾਲਾ ਦੇ ਖਿਲਾਫ ਖੂਬ ਬਿਆਨਬਾਜੀ ਕੀਤੀ।

ਇਨੈਲੋ ਨੇ ਨੈਨਾ ਚੌਟਾਲਾ ਦੇ ਜੇਜੇਪੀ 'ਚ ਚਲੇ ਜਾਣ ਤੋਂ ਬਾਅਦ ਪਾਰਟੀ 'ਚ ਬਣੇ ਖਾਲੀਪਣ ਨੂੰ ਭਰਨ ਲਈ ਸਾਬਕਾ ਵਿਧਾਇਕ ਪ੍ਰਤਾਪ ਚੌਟਾਲਾ ਦੀ ਨੂੰਹ ਸੁਨੈਨਾ ਚੌਟਾਲਾ ਨੂੰ ਸਿਆਸੀ ਪਿਚ 'ਤੇ ਉਤਾਰ ਦਿੱਤਾ ਹੈ। ਇਨੈਲੋ ਨੇ ਸੁਨੈਨਾ ਚੌਟਾਲਾ ਨੂੰ ਪਾਰਟੀ ਦੀ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਜੇ. ਜੇ. ਪੀ ਦੀ ਨੈਨਾ ਅਤੇ ਇਨੈਲੋ ਦੀ ਸੁਨੈਨਾ ਦਾ ਰਿਸ਼ਤਾ ਜੇਠਾਣੀ-ਦਰਾਣੀ ਦਾ ਹੈ। ਸੁਨੈਨਾ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਤਾਂ ਉਹ ਜ਼ਰੂਰ ਚੋਣ ਸੀਜ਼ਨ 'ਚ ਉਤਰੇਗੀ।

Iqbalkaur

This news is Content Editor Iqbalkaur