ਹੁਣ ਨਾਅਰਿਆਂ ਦਾ ਸਮਾਂ ਗਿਆ, ਕਰਨੀ ਹੋਵੇਗੀ ਮਿਹਨਤ : ਚੌਟਾਲਾ
Friday, May 31, 2019 - 06:04 PM (IST)
ਸਿਰਸਾ–ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਹੁਣ ਨਾਅਰਿਆਂ ਨਾਲ ਕੰਮ ਨਹੀਂ ਚੱਲੇਗਾ, ਮਿਹਨਤ ਕਰਨੀ ਪਵੇਗੀ। ਉਨ੍ਹਾਂ ਅੱਜ ਇਥੇ ਜ਼ਿਲਾ ਪੱਧਰ ’ਤੇ ਵਰਕਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦਾ ਵਰਕਰ ਬੇਹੱਦ ਮਿਹਨਤੀ ਹੈ। ਤੁਸੀਂ ਅੱਜ ਤੋਂ ਵੀ ਜ਼ਿਆਦਾ ਉਲਟ ਸਿਆਸੀ ਹਾਲਾਤ ’ਚ ਕੰਮ ਕੀਤਾ ਹੈ। ਅੱਜ ਦੇ ਹਾਲਾਤ ਤੋਂ ਉਭਰਨਾ ਤੁਹਾਡੇ ਲਈ ਜ਼ਿਆਦਾ ਟੇਢੀ ਖੀਰ ਨਹੀਂ ਹੈ। ਜ਼ਿਕਰਯੋਗ ਹੈ ਕਿ ਓਮ ਪ੍ਰਕਾਸ਼ ਚੌਟਾਲਾ 14 ਦਿਨ ਦੀ ਜੇਲ ਤੋਂ ਛੁੱਟੀ ’ਤੇ ਹਨ ਤੇ ਉਨ੍ਹਾਂ ਨੇ ਲੋਕ ਸਭਾ ਚੋਣਾਂ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਸੂਬੇ ’ਚ ਜ਼ਿਲਾ ਹੈੱਡਕੁਆਰਟਰਾਂ ’ਤੇ ਵਰਕਰ ਸੰਮੇਲਨ ਕਰਕੇ ਪਾਰਟੀ ਵਰਕਰਾਂ ’ਚ ਜਾਨ ਫੂਕਣ ਦੀ ਮੁਹਿੰਮ ਅੱਜ ਸਿਰਸਾ ਤੋਂ ਛੇੜੀ ਹੈ। ਉਨ੍ਹਾਂ ਦੱਸਿਆ ਕਿ ਆਉਂਦੀ 8 ਅਗਸਤ ਨੂੰ ਜੇ. ਬੀ. ਟੀ. ਪ੍ਰਤੀ ਘਪਲਾ ਮਾਮਲੇ ’ਚ ਉਨ੍ਹਾਂ ਦੀ ਅਦਾਲਤ ’ਚ ਪੇਸ਼ੀ ਹੈ, ਜਿਸ ’ਚ ਫੈਸਲਾ ਉਨ੍ਹਾਂ ਦੇ ਹੱਕ ’ਚ ਆਉਣ ਦੀ ਉਮੀਦ ਹੈ।
