ਨਹਿਰੂ ਦੇ ਬੁੱਤ ''ਤੇ ਸੁੱਟੀ ਸਿਆਹੀ, ਅੰਬੇਡਕਰ ਦੇ ਬੁੱਤ ''ਤੇ ਮਲੀ ਕਾਲਖ

03/18/2018 1:46:35 AM

ਕੋਲਕਾਤਾ—ਪੱਛਮੀ ਬੰਗਾਲ ਦੇ ਬਰਧਵਾਨ ਜ਼ਿਲੇ 'ਚ ਸ਼ਨੀਵਾਰ ਤੜਕੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਨਾਕਾਮ ਰਹਿਣ 'ਤੇ ਸ਼ਰਾਰਤੀ ਅਨਸਰ ਬੁੱਤ 'ਤੇ ਸਿਆਹੀ ਸੁੱਟ ਕੇ ਫਰਾਰ ਹੋ ਗਏ।ਘਟਨਾ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪੁੱਜੀ। ਪੁਲਸ ਨੇ ਆ ਕੇ ਬੁੱਤ ਦੀ ਸਫਾਈ ਕਰਵਾਈ। 
ਸਥਾਨਕ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਨੇ ਕਿਹਾ ਕਿ ਇਸ ਘਟਨਾ ਪਿੱਛੇ ਕੁਝ ਸ਼ਰਾਰਤੀ ਅਨਸਰਾਂ ਦਾ ਹੱਥ ਹੈ, ਜੋ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨਾ ਚਾਹੁੰਦੇ ਹਨ। 
ਓਧਰ ਬਿਹਾਰ ਦੇ ਬੇਗੂਸਰਾਏ ਵਿਖੇ ਡਾ. ਬੀ. ਆਰ. ਅੰਬੇਡਕਰ ਦੇ ਬੁੱਤ 'ਤੇ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਕਾਲਖ ਮਲ ਦਿੱਤੀ। ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।