ਫਿਰ ਸੁਕਮਾ ''ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ''ਚ ਮੁਕਾਬਲੇ, 5 ਜਵਾਨ ਜ਼ਖਮੀ

06/24/2017 4:37:54 PM

ਨਵੀਂ ਦਿੱਲੀ— ਛੱਤੀਸਗੜ੍ਹ ਦੇ ਸੁਕਮਾ ਜ਼ਿਲੇ 'ਚ ਇਕ ਵਾਰ ਫਿਰ ਨਕਸਲੀਆਂ ਅਤੇ ਸੁਰੱਖਿਆ ਬਲਾਂ 'ਚ ਮੁਕਾਬਲਾ ਹੋ ਗਿਆ ਹੈ। ਇਸ ਮੁਕਾਬਲੇ 'ਚ ਅਰਧ ਸੈਨਿਕ ਬਲ ਦੇ 5 ਜਵਾਨ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ 'ਚ 3 ਦੀ ਹਾਲਤ ਗੰਭੀਰ ਹੈ। ਮੁਕਾਬਲਾ ਸੁਕਮਾ ਦੇ ਚਿੰਤਾਗੁਫਾ ਇਲਾਕੇ ਦੇ ਟੁੰਡਾਮਰਕਾ ਦੇ ਜੰਗਲਾਂ 'ਚ ਹੋਇਆ ਹੈ।
ਮੁਕਾਬਲੇ ਦੀ ਜਾਣਕਾਰੀ ਮਿਲਦੇ ਹੀ ਰਾਹਤ ਕੰਮ ਲਈ ਹੈਲੀਕਾਪਟਰ ਨੂੰ ਵੀ ਰਵਾਨਾ ਕੀਤਾ ਗਿਆ ਹੈ। ਜ਼ਖਮੀਆਂ ਨੂੰ ਉੱਥੇ ਤੋਂ ਕੱਢ ਕੇ ਇਲਾਜ ਦੇ ਲਈ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਹਾਲਾਂਕਿ ਮੁਕਾਬਲੇ ਨਾਲ ਸੰਬੰਧਿਤ ਵਧ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਨਕਸਲੀਆਂ ਵੱਲੋਂ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਸਾਹਮਣੇ ਆਏ ਹਨ।