ਹਥਿਆਰ ਦੇ ਤੌਰ ਹੋ ਰਿਹਾ NIA-ED ਦਾ ਇਸਤੇਮਾਲ: ਮਹਿਬੂਬਾ ਮੁਫਤੀ

12/24/2020 2:41:51 AM

ਸ਼੍ਰੀਨਗਰ - ਜੰਮੂ-ਕਸ਼ਮੀਰ ਵਿੱਚ DDC ਚੋਣ ਨਤੀਜਿਆਂ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫਤੀ ਨੇ ਕੇਂਦਰ ਸਰਕਾਰ 'ਤੇ ਜੱਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਰਾਜਨੀਤਕ ਫਾਇਦੇ ਲਈ NIA, ED ਅਤੇ CBI ਵਰਗੀ ਏਜੰਸੀਆਂ ਦਾ ਇਸਤੇਮਾਲ ਹਥਿਆਰ ਦੇ ਤੌਰ 'ਤੇ ਕਰ ਰਿਹਾ ਹੈ।

ਮਹਿਬੂਬਾ ਨੇ ਕਿਹਾ ਕਿ ਜੇਕਰ ਮੈਨੂੰ ਗ੍ਰਿਫਤਾਰ ਕਰਨਾ ਹੈ ਤਾਂ ਕਰੋ ਪਰ ਮੇਰੇ ਰਿਸ਼ਤੇਦਾਰਾਂ ਨੂੰ ਪ੍ਰੇਸ਼ਾਨ ਨਾ ਕਰੋ। ਇਸ ਵਿੱਚ ਖ਼ਬਰ ਹੈ ਕਿ ED ਨੇ ਬੁੱਧਵਾਰ ਨੂੰ ਸ਼੍ਰੀਨਗਰ ਅਤੇ ਦਿੱਲੀ ਵਿੱਚ ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫਤੀ  ਦੇ ਕਥਿਤ ਕਰੀਬੀ ਅੰਜੁਮ ਫਾਜਿਲੀ ਨਾਲ ਜੁੜੀ ਥਾਵਾਂ 'ਤੇ ਤਲਾਸ਼ੀ ਲਈ ਹੈ।
CJI ਐੱਸ.ਏ. ਬੋਬਡੇ ਦੇ ਜਹਾਜ਼ ਦੀ ਐਮਰਜੰਸੀ ਲੈਂਡਿੰਗ, 146 ਯਾਤਰੀ ਸਨ ਸਵਾਰ

ਸੂਤਰਾਂ ਮੁਤਾਬਕ, ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਤਲਾਸ਼ੀ ਦੌਰਾਨ, ਜਾਂਚ ਏਜੰਸੀ ਨੇ ਅੰਜੁਮ ਫਾਜਿਲੀ ਦੇ ਸ਼੍ਰੀਨਗਰ ਨਿਵਾਸ ਤੋਂ 21 ਲੱਖ ਰੁਪਏ ਅਤੇ ਦਿੱਲੀ ਦੇ ਰਿਹਾਇਸ਼ ਤੋਂ 6.62 ਲੱਖ ਰੁਪਏ ਜ਼ਬਤ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਪੀ.ਡੀ.ਪੀ. ਦੇ ਸਾਬਕਾ ਵਿਧਾਇਕ ਅੰਜੁਮ ਫਾਜਿਲੀ ਦੀ ਮਨੀ ਲਾਂਡਰਿੰਗ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ।

ਨੋਟ- ਇਸ਼ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News