2 ਦਿਨ ਪਹਿਲਾਂ ਫ਼ੌਜ ਵਲੋਂ ਗ੍ਰਿਫ਼ਤਾਰ ਕੀਤਾ ਘੁਸਪੈਠੀਆ ਨਿਕਲਿਆ ਅਫਗ਼ਾਨ ਨਾਗਰਿਕ

08/09/2023 3:05:15 PM

ਮੇਂਢਰ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲ.ਓ.ਸੀ.) ਕੋਲ 2 ਦਿਨ ਪਹਿਲਾਂ ਫ਼ੌਜ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਘੁਸਪੈਠੀਆ ਇਕ ਅਫ਼ਗਾਨ ਨਾਗਰਿਕ ਹੈ, ਜਿਸ ਦਾ ਖੱਬਾ ਪੈਰ ਖ਼ਰਾਬ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕਰੀਬ 20 ਸਾਲ ਦੇ ਅਬਦੁੱਲ ਵਾਹਿਦ ਨੂੰ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦਾ ਵਾਸੀ ਮੰਨਿਆ ਜਾ ਰਿਹਾ ਸੀ। ਵਾਹਿਦ ਅਣਜਾਣੇ 'ਚ ਭਾਰਤੀ ਸਰਹੱਦ ਵੱਲ ਆਇਆ ਸੀ। ਇਸ ਤੋਂ ਬਾਅਦ ਫ਼ੌਜ ਨੇ ਉਸ ਨੂੰ ਸੋਮਵਾਰ ਨੂੰ ਬਾਲਾਕੋਟ ਸੈਕਟਰ 'ਚ ਸਰਹੱਦੀ ਬਾੜ ਤੋਂ ਪਹਿਲੇ ਡਾਬੀ-ਬਸੁਨੀ ਪਿੰਡ 'ਚ ਫੜਿਆ ਸੀ।

ਇਹ ਵੀ ਪੜ੍ਹੋ : ਹੁਣ CCTV ਨਾਲ ਹੋਵੇਗੀ ਟਮਾਟਰ ਦੀ ਨਿਗਰਾਨੀ, ਚੋਰੀ ਤੋਂ ਅੱਕੇ ਕਿਸਾਨ ਨੇ ਲਾਇਆ ਇਹ ਜੁਗਾੜ

ਪੁਲਸ ਦੇ ਇਕ ਅਧਿਕਾਰੀ ਨੇ ਕਿਹਾ,''ਵਾਹਿਦ ਨੂੰ ਮੰਗਲਵਾਰ ਦੇਰ ਰਾਤ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਹ ਅਫ਼ਗਾਨਿਸਤਾਨ ਦਾ ਨਾਗਰਿਕ ਹੈ। ਉਸ ਤੋਂ ਪੁੱਛ-ਗਿੱਛ ਜਾਰੀ ਹੈ ਅਤੇ ਭਾਰਤੀ ਸਰਹੱਦ 'ਚ ਆਉਣ ਦੀ ਉਸ ਦੀ ਮੰਸ਼ਾ ਬਾਰੇ ਪਤਾ ਲਗਾਇਆ ਜਾ ਰਿਹਾ ਹੈ।'' ਅਧਿਕਾਰੀ ਨੇ ਕਿਹਾ ਕਿ ਉਸ ਕੋਲੋਂ ਕੁਝ ਵੀ ਇਤਰਾਜ਼ਯੋਗ ਸਮੱਗਰੀ ਬਰਾਮਦ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਮੇਂਢਰ 'ਚ ਐੱਲ.ਓ.ਸੀ. ਕੋਲ ਕਿਸੇ ਅਫ਼ਗਾਨ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਫ਼ੌਜ ਨੇ ਪੁੱਛ-ਗਿੱਛ ਤੋਂ ਬਾਅਦ ਕਾਨੂੰਨੀ ਕਾਰਵਾਈ ਪੂਰੀ ਕਰਨ ਲਈ ਵਾਹਿਦ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਇਕ ਵੀਡੀਓ 'ਚ 2 ਫ਼ੌਜ ਕਰਮੀ ਦਿਵਿਆਂਗ ਵਿਅਕਤੀ ਨੂੰ ਵਾਹਨ ਤੋਂ ਉਤਾਰਨ ਅਤੇ ਥਾਣੇ ਲਿਜਾਉਣ 'ਚ ਮਦਦ ਕਰਦੇ ਦਿੱਸ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉਸ ਕੋਲੋਂ ਪਾਕਿਸਤਾਨੀ ਕਰੰਸੀ ਬਰਾਮਦ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

DIsha

This news is Content Editor DIsha