ਬਿਹਾਰ ਬੋਰਡ ਇਮਤਿਹਾਨ ਦੇਣ ਪਹੁੰਚਿਆ ਢਾਈ ਫੁੱਟ ਦਾ ਸ਼ਖ਼ਸ, ਸੈਲਫ਼ੀ ਲੈਣ ਦੀ ਲੱਗੀ ਹੋੜ

02/15/2023 3:44:04 PM

ਮੁਜ਼ੱਫਰਨਗਰ- ਬਿਹਾਰ ਬੋਰਡ ਜਮਾਤ 10ਵੀਂ ਦੇ ਇਮਤਿਹਾਨ ਸ਼ੁਰੂ ਹੋ ਗਏ ਹਨ। ਇਮਤਿਹਾਨ ਵਿਚ ਵੱਖ-ਵੱਖ ਅੰਦਾਜ਼ ਵੇਖਣ ਨੂੰ ਮਿਲ ਰਹੇ ਹਨ। ਮੁਜ਼ੱਫਰਨਗਰ ਦੇ ਇਕ ਪ੍ਰੀਖਿਆ ਕੇਂਦਰ 'ਚ ਵਿਦਿਆਰਥੀ 10ਵੀਂ ਦੀ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਪਹੁੰਚੇ। ਇਨ੍ਹਾਂ ਵਿਦਿਆਰਥੀਆਂ ਵਿਚੋਂ ਇਕ ਹੈ ਇੰਦਰਜੀਤ ਕੁਮਾਰ, ਜਿਨ੍ਹਾਂ ਦੀ ਉਮਰ 22 ਸਾਲ ਹੈ ਅਤੇ ਲੰਬਾਈ ਮਹਿਜ ਢਾਈ ਫੁੱਟ ਹੈ।

ਇਹ ਵੀ ਪੜ੍ਹੋ- ਲਾਪ੍ਰਵਾਹੀ: ਕਲਾਸ ਰੂਮ 'ਚ ਸੌਂ ਗਿਆ ਬੱਚਾ, 7 ਘੰਟੇ ਸਕੂਲ 'ਚ ਰਿਹਾ ਬੰਦ ਤੇ ਫਿਰ...

ਪ੍ਰੀਖਿਆ ਕੇਂਦਰ ਇੰਦਰਜੀਤ ਪਹੁੰਚੇ ਤਾਂ ਵਿਦਿਆਰਥੀਆਂ ਦਰਮਿਆਨ ਉਨ੍ਹਾਂ ਨਾਲ ਸੈਲਫ਼ੀ ਲੈਣ ਦੀ ਹੋੜ ਮਚ ਗਈ। ਮੁਜ਼ੱਫਰਨਗਰ ਜ਼ਿਲ੍ਹੇ ਦੇ ਬੋਹਚਾ ਪਿੰਡ ਦੇ ਇੰਦਰਜੀਤ ਰੋਜ਼ਾਨਾ ਆਪਣੇ ਸਾਥੀਆਂ ਨਾਲ 20 ਕਿਲੋਮੀਟਰ ਤੋਂ ਬਿਹਾਰ ਬੋਰਡ ਹਾਈ ਸਕੂਲ ਦੀ ਪ੍ਰੀਖਿਆ ਦੇਣ ਆਉਂਦੇ ਹਨ। ਜਦੋਂ ਇੰਦਰਜੀਤ ਮੁਜ਼ੱਫਰਨਗਰ ਦੇ ਰਾਮ ਦਿਆਲੂ ਸਿੰਘ ਕਾਲਜ ਪ੍ਰੀਖਿਆ ਦੇਣ ਪਹੁੰਚੇ ਤਾਂ ਹਰ ਕੋਈ ਉਨ੍ਹਾਂ ਨੂੰ ਵੇਖ ਕੇ ਹੈਰਾਨ ਰਹਿ ਗਿਆ। ਹਰ ਕੋਈ ਉਨ੍ਹਾਂ ਦੀ ਤਸਵੀਰ ਅਤੇ ਨਾਲ ਸੈਲਫ਼ੀ ਲੈਣਾ ਚਾਹੁੰਦਾ ਸੀ। ਅਜਿਹਾ ਉਨ੍ਹਾਂ ਦੀ ਉਮਰ ਅਤੇ ਲੰਬਾਈ ਦੀ ਵਜ੍ਹਾਂ ਨਾਲ ਹੋਇਆ। 

ਇਹ ਵੀ ਪੜ੍ਹੋ- ਜ਼ਮੀਨੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, 5 ਧੀਆਂ ਦੇ ਪਿਓ ਦਾ ਗੋਲੀ ਮਾਰ ਕੇ ਕਤਲ

ਇੰਦਰਜੀਤ ਮੁਤਾਬਕ ਉਨ੍ਹਾਂ ਦੀ ਉਮਰ 22 ਸਾਲ ਹੈ ਅਤੇ ਉਹ ਪਹਿਲੀ ਵਾਰ ਮੈਟ੍ਰਿਕ ਦੀ ਪ੍ਰੀਖਿਆ ਦੇ ਰਹੇ ਹਨ। ਇੰਦਰਜੀਤ ਦਾ ਕਹਿਣਾ ਹੈ ਕਿ ਨਾਲ ਕੋਈ ਪੜ੍ਹਨ ਵਾਲਾ ਨਹੀਂ ਸੀ, ਇਸ ਲਈ ਇੰਨੀ ਦੇਰ ਹੋ ਗਈ। ਹੁਣ ਪਿੰਡ ਦੇ ਹੀ 3-4 ਸਾਥੀ ਨਾਲ ਪੜ੍ਹਦੇ ਹਨ, ਉਨ੍ਹਾਂ ਨਾਲ ਹੀ ਉਹ ਪ੍ਰੀਖਿਆ ਦੇਣ ਆਉਂਦੇ ਹਨ। ਉਹ ਪੜ੍ਹਾਈ ਕਰ ਕੇ ਕੁਝ ਨਾ ਕੁਝ ਬਣਨਾ ਚਾਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪ੍ਰੀਖਿਆ 'ਚ ਜ਼ਰੂਰ ਸਫ਼ਲ ਹੋਣਗੇ। 

ਇਹ ਵੀ ਪੜ੍ਹੋ- ਲਹਿਰੀ ਬਾਈ ਨੇ ਬਣਾਇਆ 'ਸ਼੍ਰੀ ਅੰਨ' ਦਾ ਬੀਜ ਬੈਂਕ, PM ਮੋਦੀ ਵੀ ਕਰ ਚੁੱਕੇ ਨੇ ਤਾਰੀਫ਼

Tanu

This news is Content Editor Tanu