ਇੰਦੌਰ ਨੇ ਲਗਾਇਆ ‘ਪੰਚ’, ਲਗਾਤਾਰ 5ਵੀਂ ਵਾਰ ਬਣਿਆ ਦੇਸ਼ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ

11/20/2021 1:27:17 PM

ਇੰਦੌਰ (ਭਾਸ਼ਾ)— ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ 4 ਸਾਲਾਂ ’ਚ ਸਵੱਛਤਾ ’ਚ ਦੇਸ਼ ਦਾ ਨੰਬਰ-1 ਸ਼ਹਿਰ ਬਣਿਆ ਹੋਇਆ ਹੈ। ਇਸ ਵਾਰ ਯਾਨੀ ਕਿ 5ਵੀਂ ਵਾਰ ਇੰਦੌਰ ਨੇ ਹੀ ਇਸ ਖ਼ਿਤਾਬ ’ਤੇ ਕਬਜ਼ਾ ਜਮਾਇਆ ਹੈ। ਕੇਂਦਰ ਸਰਕਾਰ ਦੇ ਸਾਲ 2017, 2018, 2019 ਅਤੇ 2020 ਦੇ ਸਵੱਛਤਾ ਸਰਵੇ ਦੌਰਾਨ ਵੀ ਇੰਦੌਰ ਦੇਸ਼ ਭਰ ਵਿਚ ਅਵੱਲ ਰਿਹਾ ਸੀ। ਸਾਲ 2021 ਦੇ ਸਰਵੇ ਵਿਚ ਇਹ ਖ਼ਿਤਾਬ ਕਾਇਮ ਰੱਖਣ ਲਈ ਇੰਦੌਰ ਨਗਰ ਨਿਗਮ (ਆਈ. ਐੱਮ. ਸੀ.) ਨੇ ‘ਇੰਦੌਰ ਲਗਾਏਗਾ ਸਵੱਛਤਾ ਦਾ ਪੰਚ’ ਦਾ ਨਾਅਰਾ ਦਿੱਤਾ ਸੀ। 'ਸਵੱਛ ਸਰਵੇਖਣ ਪੁਰਸਕਾਰ, 2021' ਦੀ 'ਸਭ ਤੋਂ ਸਾਫ਼ ਸ਼ਹਿਰ' ਸ਼੍ਰੇਣੀ ਵਿਚ ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਸੂਰਤ ਅਤੇ ਵਿਜੇਵਾੜਾ ਨੇ ਹਾਸਲ ਕੀਤਾ।

ਇਹ ਵੀ ਪੜ੍ਹੋ : ਪ੍ਰਿਯੰਕਾ ਗਾਂਧੀ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਲਖੀਮਪੁਰ ਹਿੰਸਾ ਦੇ ਪੀੜਤਾਂ ਨੂੰ ਵੀ ਦਿਵਾਉਣ ਨਿਆਂ

PunjabKesari

ਗਿੱਲੇ ਅਤੇ ਸੁੱਕੇ ਕੂੜੇ ਦੇ ਪ੍ਰੋਸੈਸਿੰਗ ਨਾਲ ਹੁੰਦੀ ਹੈ ਮੋਟੀ ਕਮਾਈ—
ਕੇਂਦਰ ਸਰਕਾਰ ਦੇ ਸਵੱਛ ਸਰਵੇ ’ਚ ਇੰਦੌਰ ਲਗਾਤਾਰ 5ਵੀਂ ਵਾਰ ਦੇਸ਼ ਭਰ ਵਿਚ ਅਵੱਲ ਰਹਿਣ ਦੀ ਬੁਨਿਆਦ ’ਚ ਗਿੱਲੇ ਅਤੇ ਸੁੱਕੇ ਕੂੜੇ ਦੇ ਪ੍ਰੋਸੈਸਿੰਗ ਨਾਲ ਸ਼ਹਿਰੀ ਬਾਡੀਜ਼ ਦੀ ਮੋਟੀ ਕਮਾਈ ਦੇ ਟਿਕਾਊ ਰਸਤੇ ਲੱਭਣਾ ਅਤੇ ਵੱਡੇ ਪੱਧਰ ’ਤੇ ਗੰਦੇ ਪਾਣੀ ਨੂੰ ਰਿਸਾਈਕਲ ਕਰ ਇਸ ਨੂੰ ਮੁੜ ਵਰਤੋਂ ’ਚ ਲਿਆਉਣਾ ਸ਼ਾਮਲ ਹੈ। ਸਵੱਛ ਭਾਰਤ ਮੁਹਿੰਮ ਲਈ ਇੰਦੌਰ ਨਗਰ ਨਿਗਮ ਦੇ ਸਲਾਹਕਾਰ ਅਸਦ ਵਾਰਸੀ ਨੇ ਦੱਸਿਆ ਕਿ ਸ਼ਹਿਰ ਵਿਚ ਔਸਤਨ 300 ਐੱਮ. ਐੱਲ. ਡੀ. (ਮਿਲੀਅਨ ਲਿਟਰ ਰੋਜ਼ਾਨਾ) ਗੰਦੇ ਪਾਣੀ ਦੀ ਨਿਕਾਸੀ ਹੁੰਦੀ ਹੈ ਅਤੇ ਵੱਖ-ਵੱਖ ਇਲਾਕਿਆਂ ਵਿਚ ਬਣੇ ਵਿਸ਼ੇਸ਼ ਪਲਾਂਟਾਂ ਜ਼ਰੀਏ ਰਿਸਾਈਕਲ ਤੋਂ ਬਾਅਦ 110 ਐੱਮ. ਐੱਲ. ਡੀ. ਪਾਣੀ ਜਨਤਕ ਬਗੀਚਿਆਂ, ਖੇਤਾਂ ਅਤੇ ਨਿਰਮਾਣ ਗਤੀਵਿਧੀਆਂ ’ਚ ਮੁੜ ਇਸਤੇਮਾਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਜਦੋਂ ਖਤਮ ਹੋਣ ਕੰਢੇ ਸੀ ਕਿਸਾਨ ਅੰਦੋਲਨ, ਇਸ ਆਗੂ ਨੇ ਇਮੋਸ਼ਨਲ ਕਾਰਡ ਖੇਡ ਕੇ ਪਲਟ ਦਿੱਤੀ ਸੀ ਪੂਰੀ ਬਾਜ਼ੀ

PunjabKesari

ਕੂੜੇ ਤੋਂ ਬਣਦੀ ਹੈ ਕੰਪੋਸਟ ਖਾਦ—
ਅਧਿਕਾਰੀਆਂ ਨੇ ਦੱਸਿਆ ਕਿ ਗੰਦੇ ਪਾਣੀ ਦੇ ਪ੍ਰਬੰਧਨ ਲਈ ਕੀਤੇ ਗਏ ਇੰਤਜ਼ਾਮਾਂ ਦੇ ਚੱਲਦੇ ਸਵੱਛ ਸਰਵੇ 2021 ਤਹਿਤ ਇੰਦੌਰ ਨੂੰ ਦੇਸ਼ ਦੇ ਪਹਿਲੇ ‘ਵਾਟਰ ਪਲੱਸ’ ਸ਼ਹਿਰ ਦੇ ਖ਼ਿਤਾਬ ਨਾਲ ਅਗਸਤ ’ਚ ਨਵਾਜਿਆ ਗਿਆ ਸੀ। ਵਾਰਸੀ ਨੇ ਅੱਗੇ ਦੱਸਿਆ ਕਿ ਨਿੱਜੀ ਕੰਪਨੀਆਂ ਸ਼ਹਿਰ ਵਿਚ ਗਿੱਲੇ ਅਤੇ ਸੁੱਕੇ ਕੂੜੇ ਦੀ ਪ੍ਰੋਸੈਸਿੰਗ ਤੋਂ ਬਾਇਓ-ਸੀ. ਐੱਨ. ਜੀ, ਕੰਪੋਸਟ ਖਾਦ ਅਤੇ ਹੋਰ ਉਤਪਾਦ ਬਣਾ ਰਹੀ ਹੈ। ਉਹ ਕੂੜਾ ਮੁਹੱਈਆ ਕਰਾਉਣ ਦੇ ਬਦਲੇ ਹਰ ਸਾਲ ਨਗਰ ਨਿਗਮ ਨੂੰ ਪ੍ਰੀਮੀਅਰ ਦੇ ਤੌਰ ’ਤੇ ਕਰੀਬ 8 ਕਰੋੜ ਰੁਪਏ ਅਦਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ 550 ਟਨ ਸਮਰੱਥਾ ਦਾ ਨਵਾਂ ਬਾਇਓ-ਸੀ. ਐੱਨ. ਜੀ. ਪਲਾਂਟ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨਾਲ ਕੂੜੇ ਤੋਂ ਆਈ. ਐੱਮ. ਸੀ. ਦੀ ਸਾਲਾਨਾ ਕਮਾਈ 10 ਕਰੋੜ ਰੁਪਏ ਦੇ ਪੱਧਰ ’ਤੇ ਪਹੁੰਚ ਜਾਵੇਗੀ। 

ਇਹ ਵੀ ਪੜ੍ਹੋ : ਕਿਸਾਨਾਂ ਦੀ ਵੱਡੀ ਜਿੱਤ, ਜਾਣੋ ਖੇਤੀ ਕਾਨੂੰਨ ਦੀ ਵਾਪਸੀ ਕਿੰਨੀ ਸਾਰਥਕ

PunjabKesari

ਇੰਝ ਕੀਤਾ ਜਾ ਰਿਹਾ ਹੈ ਕੂੜੇ ਦਾ ਨਿਪਟਾਰਾ—
ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਤੋਂ ਵੱਡੀਆਂ ਕੂੜਾ ਪੇਟੀਆਂ 6 ਸਾਲ ਪਹਿਲਾਂ ਹੀ ਹਟਾ ਦਿੱਤੀਆਂ ਗਈਆਂ ਸਨ ਅਤੇ ਆਈ. ਐੱਮ. ਸੀ. ਦੀ ਗਲੀਆਂ-ਮੁਹੱਲਿਆਂ ’ਚ ਲਗਾਤਾਰ ਚੱਲਣ ਵਾਲੀਆਂ ਕਰੀਬ 700 ਗੱਡੀਆਂ ਦੀ ਮਦਦ ਨਾਲ ਲੱਗਭਗ ਹਰ ਘਰ ਅਤੇ ਵਪਾਰਕ ਅਦਾਰੇ ਤੋਂ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਜਮ੍ਹਾਂ ਕੀਤਾ ਜਾਂਦਾ ਹੈ। ਮੋਟੇ ਅਨੁਮਾਨ ਮੁਤਾਬਕ ਕੋਈ 35 ਲੱਖ ਦੀ ਆਬਾਦੀ ਵਾਲੇ ਇੰਦੌਰ ’ਚ ਰੋਜ਼ਾਨਾ ਤਕਰੀਬਨ 1200 ਟਨ ਕੂੜੇ ਦਾ ਵੱਖ-ਵੱਖ ਤਰੀਕਿਆਂ ਨਾਲ ਸੁਰੱਖਿਅਤ ਨਿਪਟਾਰਾ ਕੀਤਾ ਜਾਂਦਾ ਹੈ, ਜਿਸ ’ਚ 600 ਟਨ ਗਿੱਲਾ ਕੂੜਾ ਅਤੇ 600 ਟਨ ਸੁੱਕਾ ਕੂੜਾ ਸ਼ਾਮਲ ਹੈ। ਅਧਿਕਾਰੀਆਂ ਮੁਤਾਬਕ ਲੱਗਭਗ 800 ਸਫਾਈ ਕਰਮੀ ਤਿੰਨ ਸਮੂਹਾਂ ਵਿਚ ਤੜਕੇ 4 ਵਜੇ ਤੋਂ 6 ਵਜੇ ਤੱਕ ਲਗਾਤਾਰ ਕੰਮ ਕਰਦੇ ਹੋਏ ਸ਼ਹਿਰ ਨੂੰ ਸਾਫ਼ ਰੱਖਦੇ ਹਨ। 


Tanu

Content Editor

Related News