‘ਭਾਰਤ-ਅਮਰੀਕਾ ਫਾਊਂਡੇਸ਼ਨ’ ਨੇ ਭੇਜੇ ਹਰਿਆਣਾ ਨੂੰ 176 ਆਕਸੀਜਨ ਕਨਸਟ੍ਰੇਟਰ ਅਤੇ ਵੈਂਟੀਲੇਟਰ

05/12/2021 3:08:27 PM

ਹਰਿਆਣਾ— ਅਮਰੀਕਾ ਸਥਿਤ ‘ਭਾਰਤ-ਅਮਰੀਕਾ ਫਾਊਂਡੇਸ਼ਨ’ ਨੇ ਹਰਿਆਣਾ ਵਿਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਅਤੇ ਇਸ ਦੇ ਮਰੀਜ਼ਾਂ ਲਈ ਆਕਸੀਜਨ ਦੀ ਮੰਗ ਵੱਧਣ ਨੂੰ ਵੇਖਦਿਆਂ ਸੂਬੇ ਨੂੰ 176 ਆਕਸੀਜਨ ਕਨਸਟ੍ਰੇਟਰ ਅਤੇ 5 ਵੈਂਟੀਲੇਟਰ ਦੀ ਮਦਦ ਭੇਜੀ ਹੈ। ਸੂਬੇ ਦੇ ਗ੍ਰਹਿ ਮੰਤਰੀ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਜ਼ਰੂਰਤ ਸਮੇਂ ਮਰੀਜ਼ਾਂ ਦੀ ਮਦਦ ਲਈ ਅੱਗੇ ਆਉਣ ਲਈ ਫਾਊਂਡੇਸ਼ਨ ਦਾ ਧੰਨਵਾਦ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਪੇਂਡੂ ਖੇਤਰਾਂ ਤੱਕ ਕੋਰੋਨਾ ਵਾਇਰਸ ’ਤੇ ਠੱਲ੍ਹ ਪਾਉਣ ਲਈ ਉੱਥੇ ਠੀਕਰੀ ਪਹਿਰਾ ਲਾਉਣ ਦੇ ਹੁਕਮ ਦਿੱਤੇ ਗਏ ਹਨ, ਤਾਂ ਕਿ ਕਿਸੇ ਬਾਹਰੀ ਵਿਅਕਤੀ ਦੀ ਪਿੰਡ ਵਿਚ ਐਂਟਰੀ ਤੋਂ ਪਹਿਲਾਂ ਜਾਂਚ ਕੀਤੀ ਜਾ ਸਕੇ। 

ਇਹ ਵੀ ਪੜ੍ਹੋ: ਟੁੱਟਦੇ ਸਾਹਾਂ ਲਈ ਉਮੀਦ ਦੀ ਕਿਰਨ ‘ਹੇਮਕੁੰਟ ਫਾਊਂਡੇਸ਼ਨ’, ਮੁਫ਼ਤ ਮੁਹੱਈਆ ਕਰਵਾ ਰਹੀ ਮੈਡੀਕਲ ਆਕਸੀਜਨ

 

ਵਿਜ ਨੇ ਕਿਹਾ ਕਿ ਜਿਸ ਤਰ੍ਹਾਂ 2020 ’ਚ ਪਿੰਡਾਂ ਵਿਚ ਠੀਕਰੀ ਪਹਿਰੇ ਨਾਲ ਪਿੰਡ ’ਚ ਕੋਰੋਨਾ ਵਾਇਰਸ ਨੂੰ ਕਾਫੀ ਹੱਦ ਤੱਕ ਰੋਕਣ ’ਚ ਸਫਲਤਾ ਹਾਸਲ ਕੀਤੀ ਸੀ, ਇਸ ਵਾਰ ਵੀ ਇਸੇ ਮਕਸਦ ਨਾਲ ਠੀਕਰੀ ਪਹਿਰੇ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪਿੰਡ ਆਂਚਲ ਵਿਚ 28 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਣ ਸਬੰਧੀ ਵਾਇਰਲ ਸੰਦੇਸ਼ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਸਿਹਤ ਮਹਿਕਮੇ ਨੇ ਇਸ ਸਬੰਧ ਵਿਚ ਜਾਂਚ ਕੀਤੀ ਹੈ ਅਤੇ ਇਸ ’ਚ ਸਿਰਫ਼ 4 ਲੋਕਾਂ ਦੀ ਮੌਤ ਕੋਰੋਨਾ ਨਾਲ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ’ਚ ਤਾਲਾਬੰਦੀ ਕਾਰਨ ਹੀ ਕੋਰੋਨਾ ਦੇ ਗਰਾਫ਼ ਵਿਚ ਕਮੀ ਆਈ ਹੈ ਅਤੇ ਛੇਤੀ ਹੀ ਅੰਕੜਿਆਂ ਵਿਚ ਹੋਰ ਸੁਧਾਰ ਹੋਵੇਗਾ। 
 

Tanu

This news is Content Editor Tanu