ਭਾਰਤ-ਅਮਰੀਕਾ ਦੇ ਵਿਚਾਲੇ ਸੰਬੰਧ ਨਵੀਆਂ ਉਚਾਈਆਂ ''ਤੇ ਪਹੁੰਚਣਗੇ : ਸੁਸ਼ਮਾ

Tuesday, Nov 28, 2017 - 11:50 PM (IST)

ਹੈਦਰਾਬਾਦ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਮੌਜੂਦਾ ਅਗਵਾਈ ਦੇ ਅਧੀਨ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਨਵੀਂ ਉਚਾਈ ਨੂੰ ਛੂਹਣਗੇ ਅਤੇ ਗਲੋਬਲ ਸ਼ਾਂਤੀ, ਖੁਸ਼ਹਾਲੀ 'ਚ ਯੋਗਦਾਨ ਕਰਨਗੇ। ਗਲੋਬਲ ਸਨਅੱਤਕਾਰੀ ਸੰਮੇਲਨ ਦੇ ਉਦਘਾਟਨ ਸੈਸ਼ਨ 'ਚ ਧੰਨਵਾਦ ਕਰਦੇ ਹੋਏ ਸੁਸ਼ਮਾ ਨੇ ਕਿਹਾ ਕਿ ਮੈਨੂੰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ 'ਚ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਨਵੀਂ ਉਚਾਈਆਂ ਨੂੰ ਛੂਹ ਰਹੇ ਹਨ ਅਤੇ ਗਲੋਬਲ ਸ਼ਾਂਤੀ 'ਚ ਯੋਗਦਾਨ ਕਰਨਗੇ।
ਉਨ੍ਹਾਂ ਨੇ ਮਹਿਲਾ ਉਦਯੋਗ ਨੂੰ ਪ੍ਰਾਥਮਿਕਤਾ ਦੇਣ ਦੀਆਂ ਜ਼ਰੂਰਤਾਂ 'ਤੇ ਵੀ ਜ਼ੋਰ ਦਿੱਤਾ ਹੈ। 3 ਰੋਜ਼ਾ ਸੰਮੇਲਨ ਮੰਗਲਵਾਰ ਤੋਂ ਸ਼ੁਰੂ ਹੋਇਆ। ਇਸ ਸੰਮੇਲਨ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਅਤੇ ਵ੍ਹਾਈਟ ਹਾਊਸ 'ਚ ਸਲਾਹਕਾਰ ਇਵਾਂਕਾ ਟਰੰਪ ਵੀ ਹਿੱਸਾ ਲੈ ਰਹੀ ਹੈ।


Related News