ਵਿਅਕਤੀ ਦੀ ਗਰਦਨ ਵੱਢ ਕੇ ਕੀਤਾ ਕਤਲ, ਪਛਾਣ ਛੁਪਾਉਣ ਲਈ ਕੁਚਲਿਆ ਸਿਰ

04/04/2018 4:06:34 PM

ਨੋਇਡਾ— ਨੋਇਡਾ ਦੇ ਸੈਕਟਰ-7 ਨੇੜੇ ਮੰਗਲਵਾਰ ਰਾਤੀ ਅਣਪਛਾਤੇ ਬਦਮਾਸ਼ਾਂ ਨੇ ਇਕ ਵਿਅਕਤੀ ਦਾ ਗਰਦਨ ਵੱਢ ਕੇ ਕਤਲ ਕਰ ਦਿੱਤਾ। ਬਦਮਾਸ਼ਾਂ ਨੇ ਲਾਸ਼ ਦੀ ਪਛਾਣ ਮਿਟਾਉਣ ਲਈ ਪੱਥਰ ਨਾਲ ਉਸ ਦਾ ਸਿਰ ਕੁਚਲ ਦਿੱਤਾ।
ਪੁਲਸ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਘਟਨਾ ਦੀ ਜਾਣਕਾਰੀ ਮਿਲੀ। ਇਸ ਦੇ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਇਕ ਵਿਅਕਤੀ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਸੈਕਟਰ-7 ਨੇੜੇ ਇਕ ਖਾਲੀ ਪਲਾਟ 'ਚ ਇਕ ਵਿਅਕਤੀ ਦੀ ਲਾਸ਼ ਪਈ ਮਿਲੀ। ਮੌਕੇ 'ਤੇ ਪੁੱਜੀ ਪੁਲਸ ਨੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਵਿਅਕਤੀ ਦੀ ਗਰਦਨ ਵੱਢੀ ਹੋਈ ਹੈ। ਲਾਸ਼ ਦੀ ਪਛਾਣ ਮਿਟਾਉਣ ਲਈ ਭਾਰੀ ਪੱਥਰ ਨਾਲ ਉਸ ਦਾ ਚਿਹਰਾ ਕੁਚਲ ਦਿੱਤਾ ਗਿਆ। 
ਇਸ ਮਾਮਲੇ 'ਚ ਅਣਪਛਾਤੇ ਬਦਮਾਸ਼ਾਂ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰਕੇ ਲਾਸ਼ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਨੂੰ ਸ਼ੱਕ ਹੈ ਕਿ ਇਹ ਕਤਲ ਨਾਜਾਇਜ਼ ਸੰਬੰਧਾਂ ਦੇ ਚੱਲਦੇ ਕੀਤਾ ਗਿਆ ਹੈ।


Related News