ਸਾਬਕਾ PM ਇੰਦਰਾ ਗਾਂਧੀ ਨੂੰ ਅੱਜ 34ਵੀਂ ਬਰਸੀ ਦੇ ਮੌਕੇ 'ਤੇ ਦਿੱਤੀ ਗਈ ਵਿਸ਼ੇਸ਼ ਸ਼ਰਧਾਂਜਲੀ

10/31/2018 2:10:17 PM

ਨਵੀਂ ਦਿੱਲੀ-ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅੱਜ 34ਵੀਂ ਬਰਸੀ ਹੈ, ਜਿਸ ਨੂੰ ''ਰਾਸ਼ਟਰੀ ਸੰਕਲਪ ਦਿਵਸ'' ਵਜੋਂ ਮਨਾਇਆ ਜਾ ਰਿਹਾ ਹੈ।ਇਸ ਮੌਕੇ 'ਤੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਸੰਸਦ ਦਲ ਦੀ ਨੇਤਾ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਨੇਤਾਵਾਂ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 34ਵੀਂ ਬਰਸੀ ਦੇ ਮੌਕੇ 'ਤੇ ਉਨ੍ਹਾਂ ਦੀ ਸਮਾਧੀ 'ਤੇ ਜਾ ਕੇ ਸ਼ਰਧਾਂਜਲੀ ਦਿੱਤੀ ਹੈ।

ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ,''ਦਾਦੀ ਨੂੰ ਮੈਂ ਅੱਜ ਬਹੁਤ ਖੁਸ਼ੀ ਨਾਲ ਯਾਦ ਕਰ ਰਿਹਾ ਹਾਂ। ਉਨ੍ਹਾਂ ਨੇ ਮੈਨੂੰ ਬਹੁਤ ਕੁਝ ਸਿਖਾਇਆ ਅਤੇ ਬੇਮਿਸਾਲ ਪਿਆਰ ਦਿੱਤਾ ਹੈ। ਮੈਨੂੰ ਉਨ੍ਹਾਂ 'ਤੇ ਮਾਣ ਹੈ।''

ਕਾਂਗਰਸ ਪਾਰਟੀ ਨੇ ਕਿਹਾ,'' ਅੱਜ ਅਸੀਂ ਦੇਸ਼ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਅਤੇ ਸਾਡੇ ਦੇਸ਼ ਦੀ ਸਭ ਤੋਂ ਮਜ਼ਬੂਤ ਨੇਤਾਵਾਂ 'ਚ ਇਕ ਮਸ਼ਹੂਰ ਨੇਤਾ ਵੱਜੋਂ ਸਨਮਾਨ ਕਰਦਾ ਹਾਂ। ਉਨ੍ਹਾਂ ਦੀ ਅਗਵਾਈ 'ਚ ਸਾਡੇ ਦੇਸ਼ ਨੇ ਮਹਾਨ ਜਿੱਤ, ਅਦਭੁਤ ਵਿਕਾਸ ਅਤੇ ਸਭ ਤੋਂ ਮਹੱਤਵਪੂਰਨ ਸਮਾਜ ਦੇ ਸਾਰੇ ਵਰਗਾ ਦਾ ਉਤਸ਼ਾਹ ਦੇਖਿਆ ਹੈ।''

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਰਧਾਂਜਲੀ ਦਿੱਤੀ ਹੈ।