ਹਵਾਈ ਅੱਡੇ ''ਤੇ ਜ਼ਬਤ ਕੀਤੀ ਗਈ ਕਰੋੜਾਂ ਦੀ ਵਿਦੇਸ਼ ਕਰੰਸੀ

11/11/2018 2:21:24 PM

ਨਵੀਂ ਦਿੱਲੀ— ਅਪਰਾਧੀ ਵਿਦੇਸ਼ਾਂ ਤੋਂ ਮਹਿੰਗੇ ਗਹਿਣੇ, ਨਸ਼ੀਲੇ ਪਦਾਰਥ ਅਤੇ ਵਿਦੇਸ਼ੀ ਕਰੰਸੀ ਦੀ ਤਸਕਰੀ ਲਈ ਨਵੇਂ-ਨਵੇਂ ਤਰੀਕੇ ਲੱਭ ਹੀ ਲੈਂਦੇ ਹਨ। ਉਨ੍ਹਾਂ ਨੂੰ ਸੁਰੱਖਿਆ ਏਜੰਸੀਆਂ ਅਤੇ ਪੁਲਸ ਦਾ ਕੋਈ ਖੌਫ ਨਹੀਂ ਪਰ ਉਹ ਏਜੰਸੀਆਂ ਦੇ ਹੱਥੋਂ ਬਚ ਨਹੀਂ ਸਕਦੇ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈ. ਜੀ. ਆਈ.) 'ਤੇ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੋਂ ਮਾਲ ਖੁਫੀਆ ਡਾਇਰੈਕਟੋਰੇਟ (ਡੀ. ਆਰ. ਆਈ.) ਵਲੋਂ ਬੀਤੇ ਦਿਨ (ਸ਼ਨੀਵਾਰ) ਨੂੰ 3.5 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਸਮੇਤ ਇਕ ਅਫਗਾਨ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਅਫਗਾਨ ਨਾਗਰਿਕ ਇਸ ਵਿਦੇਸ਼ ਕਰੰਸੀ ਨੂੰ ਇਕ ਹਾਰਮੋਨੀਅਮ ਅੰਦਰ ਲੁਕਾ ਕੇ ਲਿਆ ਰਿਹਾ ਸੀ। 

 



ਇੱਥੇ ਦੱਸ ਦੇਈਏ ਕਿ ਤਸਕਰੀ 'ਤੇ ਰੋਕ ਲਾਉਣ ਲਈ ਡੀ. ਆਰ. ਆਈ. ਹਵਾਈ ਅੱਡੇ 'ਤੇ ਚੌਕਸ ਰਹਿੰਦਾ ਹੈ। ਇਸ ਤੋਂ ਪਹਿਲਾਂ 1 ਨਵੰਬਰ ਨੂੰ ਡੀ. ਆਰ. ਆਈ. ਨੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ 2.07 ਕਰੋੜ ਰੁਪਏ ਦੀ ਕੀਮਤ ਦੀ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਸੀ।