ਅਪਾਹਜ ਵਿਅਕਤੀ ਨੂੰ ਧਮਕੀ ਦੇਣ ਵਾਲਾ ਇੰਡੀਗੋ ਪਾਇਲਟ ਸਸਪੈਂਡ

02/10/2020 6:38:09 PM

ਨਵੀਂ ਦਿੱਲੀ— ਭਾਰਤੀ ਸ਼ਹਿਰੀ ਹਵਾਬਾਜੀ ਅਥਾਰਿਟੀ ਨੇ ਕੰਪਨੀ ਇੰਡੀਗੋ ਦੇ ਪਾਇਲਟ 'ਤੇ ਸਖਤ ਐਕਸ਼ਨ ਲਿਆ ਹੈ। ਡੀ.ਜੀ.ਸੀ.ਏ. ਨੇ ਇਕ ਅਪਾਹਜ਼ ਯਾਤਰੀ ਨੂੰ ਧਮਕੀ ਦੇਣ ਦੇ ਦੋਸ਼ 'ਚ ਇੰਡੀਗੋ ਦੇ ਪਾਇਲਟ ਦਾ ਲਾਇਸੈਂਸ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਡੀ.ਜੀ.ਸੀ.ਏ. ਨੇ ਇੰਡੀਗੋ ਦੇ ਕੈਪਟਨ ਨੂੰ 14 ਜਨਵਰੀ ਨੂੰ ਚੇਨਈ-ਬੈਂਗਲੁਰੂ ਉਡਾਣ 'ਚ ਵਹੀਲਚੇਅਰ ਨਾਲ ਚੱਲਣ ਵਾਲੇ ਇਕ ਯਾਤਰੀ ਨੂੰ ਧਮਕੀ ਦਿੱਤੀ ਸੀ। ਯਾਤਰੀ ਨੇ ਜਿਸ ਦੀ ਸ਼ਿਕਾਇਤ ਟਵੀਟਰ ਦੇ ਜ਼ਰੀਏ ਡੀ.ਜੀ.ਸੀ.ਏ. ਨੂੰ ਕੀਤੀ ਸੀ। ਡੀ.ਜੀ.ਸੀ.ਏ. ਨੇ ਯਾਤਰੀਆਂ ਦੀ ਸ਼ਿਕਾਇਤ 'ਤੇ ਨੋਟਿਸ ਲੈਂਦੇ ਹੋਏ ਪਾਇਲਟ ਤਿੰਨ ਮਹੀਨੇ ਲਈ ਮੁਅੱਤਲ ਕਰ ਦਿੱਤਾ ਹੈ।

Inder Prajapati

This news is Content Editor Inder Prajapati