ਕੁਣਾਲ ਕਾਮਰਾ ਦੇ ਸਮਰਥਨ ''ਚ ਆਏ ਇੰਡੀਗੋ ਪਾਇਲਟ

01/31/2020 6:36:26 PM

ਨਵੀਂ ਦਿੱਲੀ— ਮੁੰਬਈ ਤੋਂ ਲਖਨਊ ਦੀ ਫਲਾਈਟ 'ਚ ਪੱਤਰਕਾਰ ਨਾਲ ਬਦਸਲੂਕੀ ਮਾਮਲੇ 'ਚ ਸਟੈਂਡਅਪ ਕਾਮੇਡੀਅਨ ਕੁਣਾਲ ਕਾਮਰਾ ਨੂੰ ਹੁਣ ਇੰਡੀਗੋ ਫਲਾਈਟ ਦਾ ਪਾਇਲਟ ਦਾ ਸਮਰਥਨ ਮਿਲਿਆ ਹੈ। ਦਰਅਸਲ ਫਲਾਈਟ 'ਚ ਬਦਸਲੂਕੀ ਤੋਂ ਬਾਅਦ ਇੰਡੀਗੋ ਨੇ ਕੁਣਾਲ ਕਾਮਰਾ ਨੂੰ 6 ਮਹੀਨਿਆਂ ਲਈ ਬੈਨ ਕਰ ਦਿੱਤਾ ਸੀ। ਇਸ ਤੋਂ ਬਾਅਦ ਹੁਣ ਇੰਡੀਗੋ ਦੇ ਪਾਇਲਟ ਦਾ ਬਿਆਨ ਸਾਹਮਣੇ ਆਇਆ ਹੈ, ਜੋ ਕੁਣਾਲ ਕਾਮਰਾ ਅਤੇ ਪੱਤਰਕਾਰ ਅਰਣਬ ਗੋਸੁਵਾਮੀ ਦੀ ਉਡਾਣ ਦੇ ਸਮੇਂ ਫਲਾਈਟ 'ਚ ਮੌਜੂਦ ਸੀ। ਉਨ੍ਹਾਂ ਨੇ ਕਿਹਾ ਹੈ ਕਿ ਕਾਮਰਾ ਦਾ ਵਿਹਾਰ ਲੈਵਲ-1 ਦੇ ਯੋਗ ਨਹੀਂ ਸੀ, ਜਿਸ ਦੇ ਲਈ ਉਨ੍ਹਾਂ 'ਤੇ ਇਹ ਬੈਨ ਲਗਾ ਦਿੱਤਾ ਗਿਆ।
ਪਾਇਲਟ ਨੇ ਇੰਡੀਗੋ ਪ੍ਰਬੰਧਨ ਨੂੰ ਲਿਖਿਆ, ''ਕੁਣਾਲ ਕਾਮਰਾ 'ਤੇ ਬੈਨ ਲਗਾਉਣ ਤੋਂ ਪਹਿਲਾਂ ਉਨ੍ਹਾਂ ਨਾਲ ਗੱਲ ਕਿਉ ਨਹੀਂ ਕੀਤੀ ਗਈ। ਉਨ੍ਹਾਂ ਨਾਲ ਇਸ ਮੁੱਦੇ 'ਤੇ ਗੱਲ ਕੀਤੀ ਜਾਣੀ ਚਾਹੀਦੀ ਸੀ। ਇੰਡੀਗੋ ਕੈਪਟਨ ਅਨੁਸਾਰ ਪਾਇਲਟ ਉਸ ਘਟਨਾ ਦੀ ਪੁਸ਼ਟੀ ਕਰ ਸਕਦਾ ਹੈ ਜੋ ਸਾਧਾਰਨ ਤੋਂ ਬਦਤਰ ਸੀ, ਜਿਸ ਨੂੰ ਬੇਕਾਬੂ ਨਹੀ ਸਮਝਿਆ ਗਿਆ ਸੀ। ਪਾਇਲਟ ਦੇ ਇਸ ਇਤਰਾਜ਼ ਤੋਂ ਬਾਅਦ ਹੁਣ ਇੰਡੀਗੋ ਪ੍ਰਬੰਧਨ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਅਸੀਂ ਪਾਇਲਟ ਦੇ ਪੱਤਰ 'ਤੇ ਨੋਟਿਸ ਲੈ ਰਹੇ ਹਾਂ। ਸਾਨੂੰ ਇਸ ਘਟਨਾ ਸਬੰਧੀ ਬਿਆਨ ਮਿਲਿਆ ਹੈ ਅਤੇ ਇੰਟਰਨਲ ਕਮੇਟੀ ਨੇ ਇਸ ਘਟਨਾ ਦੇ ਸਬੰਧ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ।''
ਦੱਸਣਯੋਗ ਹੈ ਕਿ ਕੁਣਾਲ ਕਾਮਰਾ 'ਤੇ ਇੰਡੀਗੋ ਤੋਂ ਬਾਅਦ ਸਪਾਈਸਜੈੱਟ ਅਤੇ ਏਅਰ ਇੰਡੀਆ ਨੇ ਵੀ ਸਖਤ ਕਦਮ ਚੁੱਕਦੇ ਹੋਏ ਉਨ੍ਹਾਂ ਨੂੰ ਅਗਲੇ ਆਦੇਸ਼ ਤੱਕ ਉਡਾਣ ਤੋਂ ਰੋਕ ਦਿੱਤਾ ਸੀ। ਕੁਣਾਲ ਕਾਮਰਾ ਨੇ ਮੁੰਬਈ ਤੋਂ ਲਖਨਊ ਦੀ ਫਲਾਈਟ 'ਚ ਪੱਤਰਕਾਰ ਅਰਣਬ ਗੋਸਵਾਮੀ ਨਾਲ ਬਦਸਲੂਕੀ ਕੀਤੀ। ਉਨ੍ਹਾਂ 'ਤੇ ਟਿੱਪਣੀ ਕੀਤੀ ਅਤੇ ਇਸ ਘਟਨਾ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਸਖਤੀ ਦੀ ਮੰਗ ਕੀਤੀ ਜਾਣ ਲੱਗੀ। ਇਸ ਤੋਂ ਬਾਅਦ ਏਅਰਲਾਈਨ ਕੰਪਨੀਆਂ ਨੇ ਉਨ੍ਹਾਂ ਖਿਲਾਫ ਇਹ ਕਦਮ ਚੁੱਕੇ।

Inder Prajapati

This news is Content Editor Inder Prajapati