ਸਿਰਫ ਭਾਰਤ ’ਚ ਸਿਹਤ ਸਬੰਧੀ ਚਿੰਤਾ ਨੂੰ ਲੈ ਕੇ ਉਦਾਸੀਨਤਾ : ਸੁਪਰੀਮ ਕੋਰਟ

06/09/2021 9:58:46 PM

ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ ਦੇ ਇਕ ਮਾਮਲੇ ਵਿਚ ਮੁਲਜ਼ਮ ਮੱਧ ਪ੍ਰਦੇਸ਼ ਦੇ 2 ਕਾਰੋਬਾਰੀਆਂ ਦੀ ਸੰਭਾਵਿਤ ਗ੍ਰਿਫ਼ਤਾਰੀ ਨੂੰ ਲੈ ਕੇ ਦਾਇਰ ਕੀਤੀਆਂ ਪੇਸ਼ਗੀ ਜ਼ਮਾਨਤ ਦੀਆਂ ਅਰਜ਼ੀਆਂ ’ਤੇ ਵਿਚਾਰ ਕਰਨ ਤੋਂ ਇਨਕਾਰ ਕਰਦੇ ਹੋਏ ਬੁੱਧਵਾਰ ਕਿਹਾ ਕਿ ਸਿਰਫ ਭਾਰਤ ਵਿਚ ਅਸੀਂ ਸਿਹਤ ਸਬੰਧੀ ਚਿੰਤਾ ਨੂੰ ਲੈ ਕੇ ਉਦਾਸੀਨ ਹਾਂ।

ਇਹ ਖ਼ਬਰ ਪੜ੍ਹੋ- ICC ਟੈਸਟ ਰੈਂਕਿੰਗ : ਡੇਵੋਨ ਕਾਨਵੇ ਦੀ ਵੱਡੀ ਛਲਾਂਗ, ਜਡੇਜਾ ਨੇ ਸਟੋਕਸ ਨੂੰ ਪਛਾੜਿਆ


ਮਾਣਯੋਗ ਜੱਜ ਇੰਦਰਾ ਬੈਨਰਜੀ ਅਤੇ ਜਸਟਿਸ ਐੱਮ. ਆਰ. ਸ਼ਾਹ ’ਤੇ ਆਧਾਰਿਤ ਵੋਕੇਸ਼ਨਲ ਬੈਂਚ ਵੱਲੋਂ ਮੱਧ ਪ੍ਰਦੇਸ਼ ਦੇ ਨੀਮਚ ਜ਼ਿਲੇ ਦੇ ਰਹਿਣ ਵਾਲੇ ਪ੍ਰਵਰ ਗੋਇਲ ਅਤੇ ਵਿਨੀਤ ਗੋਇਲ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਕੀਤੀ ਜਾ ਰਹੀ ਸੀ। ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਸੀ। ਇਸਨੂੰ ਅੱਗੋਂ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ।

ਇਹ ਖ਼ਬਰ ਪੜ੍ਹੋ- ਮੈਂ TV 'ਤੇ ਦੇਖ ਕੇ ਸਚਿਨ ਦਾ ਸਟੇਟ ਡ੍ਰਾਈਵ ਸਿੱਖਿਆ : ਸਹਿਵਾਗ


ਸੁਣਵਾਈ ਦੌਰਾਨ ਵਕੀਲ ਪੁਨੀਤ ਜੈਨ ਨੇ ਬੈਂਚ ਨੂੰ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਦੀ ਮਿਲਾਵਟ ਦੇ ਅਪਰਾਧ ਨਾਲ ਜੁੜੀ ਸਜ਼ਾਯੋਗ ਵਿਵਸਥਾ ਜ਼ਮਾਨਤ ਯੋਗ ਹੈ। ਇਸ ਲਈ ਉਨ੍ਹਾਂ ਨੂੰ ਪੇਸ਼ਗੀ ਜ਼ਮਾਨਤ ਮਿਲਣੀ ਚਾਹੀਦੀ ਹੈ। ਇਸ ’ਤੇ ਮਾਣਯੋਗ ਜੱਜ ਸ਼ਾਹ ਨੇ ਕਿਹਾ ਕਿ ਸਿਰਫ ਭਾਰਤ ਵਿਚ ਸਿਹਤ ਸਬੰਧੀ ਵੱਖ-ਵੱਖ ਤਰ੍ਹਾਂ ਦੀ ਚਿੰਤਾ ਨੂੰ ਲੈ ਕੇ ਉਦਾਸੀਨਤਾ ਪਾਈ ਜਾਂਦੀ ਹੈ। ਮਿਸਟਰ ਜੈਨ, ਤੁਸੀਂ ਇਸ ਦਾ ਜਵਾਬ ਦਿਓ। ਕੀ ਤੁਸੀਂ ਇਹ ਮਿਲਾਵਟੀ ਕਣਕ ਖਾਓਗੇ? ਜਦੋਂ ਬੈਂਚ ਨੇ ਪੇਸ਼ਗੀ ਜ਼ਮਾਨਤ ਦੀ ਅਰਜ਼ੀ ’ਤੇ ਵਿਚਾਰ ਕਰਨ ਵਿਚ ਗੈਰ-ਇੱਛਾ ਪ੍ਰਗਟ ਕੀਤੀ ਤਾਂ ਵਕੀਲ ਨੇ ਇਸਨੂੰ ਵਾਪਸ ਲੈਣ ਦਾ ਫੈਸਲਾ ਕੀਤਾ। ਮਾਣਯੋਗ ਬੈਂਚ ਨੇ ਇਸ ਸਬੰਧੀ ਪ੍ਰਵਾਨਗੀ ਦੇ ਦਿੱਤੀ।
ਖਰਾਬ ਅਤੇ ਘਟੀਆ ਪਾਲਿਸ਼ ਵਾਲੀ ਕਣਕ ਵੇਚਦੇ ਸਨ ਕਾਰੋਬਾਰੀ
ਦੋਵੇਂ ਕਾਰੋਬਾਰੀ ਘਟੀਆ ਪਾਲਿਸ਼ ਵਾਲੀ ਕਣਕ ਵੇਚਦੇ ਸਨ। ਕਾਰੋਬਾਰੀਆਂ ਨੇ ਵੇਚਣ ਵਾਲੀ ਕਣਕ ’ਤੇ ਪਾਲਿਸ਼ ਕਰਨ ਲਈ ਗੈਰ-ਖਾਣਯੋਗ ‘ਗੋਲਡਨ ਆਫਸੈਟ ਰੰਗ’ ਦੀ ਵਰਤੋਂ ਕੀਤੀ। ਖੁਰਾਕ ਸੁਰੱਖਿਆ ਅਧਿਕਾਰੀ ਨੇ 3 ਦਸੰਬਰ 2020 ਨੂੰ ਛਾਪੇ ਮਾਰ ਕੇ 1,20,620 ਕਿਲੋ ਖਰਾਬ ਅਤੇ ਘਟੀਆ ਪਾਲਿਸ਼ ਵਾਲੀ ਕਣਕ ਜ਼ਬਤ ਕੀਤੀ ਸੀ। ਉਸ ਦੀ ਕੀਮਤ 27.74 ਲੱਖ ਰੁਪਏ ਸੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh