ਖਾਣੇ ਨਾਲੋਂ ਜ਼ਿਆਦਾ ਸਨੈਕਸ ਨੂੰ ਤਰਜੀਹ ਦੇ ਰਹੇ ਹਨ ਭਾਰਤੀ

12/06/2019 8:43:45 PM

ਨਵੀਂ ਦਿੱਲੀ(ਸਾ.ਟਾ.)- ਨਾਸ਼ਤੇ ’ਚ ਚਾਹ ਅਤੇ ਬਿਸਕੁੱਟ ਅਤੇ ਲੰਚ ’ਚ ਭੁਜੀਆ ਪਸੰਦ ਕਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਇਹ ਲੋਕ ਰੋਜ਼ਾਨਾ ਭੋਜਨ ਦੀ ਥਾਂ ਆਪਣੇ ਪਸੰਦੀਦਾ ਸਨੈਕਸ ਦਾ ਸਵਾਦ ਜ਼ਿਆਦਾ ਲੈਂਦੇ ਦਿਸ ਰਹੇ ਹਨ। ਭਾਰਤੀ ਬਾਲਗਾਂ ਵਿਚੋਂ ਲਗਭਗ ਤਿੰਨ-ਚੌਥਾਈ ਲੋਕਾਂ ਨੇ ਇਕ ਸਾਲ ਪਹਿਲਾਂ ਦੇ ਮੁਕਾਬਲੇ ਸਨੈਕਸ ਜ਼ਿਆਦਾ ਖਾਧੇ, ਜਦਕਿ ਵੈਸ਼ਵਿਕ ਪੱਧਰ ’ਤੇ ਇਹ ਔਸਤ 51 ਫੀਸਦੀ ਦਾ ਹੈ। ਮਾਂਡਲੇਜ ਇੰਟਰਨੈਸ਼ਨਲ ਅਤੇ ਦਿ ਹੈਰਿਸ ਪੋਲ ਦੀ ਇਕ ਸਟੱਡੀ ’ਚ ਸ਼ਾਮਲ ਦੇਸ਼ ਦੇ ਲੋਕਾਂ ਵਿਚੋਂ 75 ਫੀਸਦੀ ਤੋਂ ਜ਼ਿਆਦਾ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਸਨੈਕਸ ਨੂੰ ਲੈ ਕੇ ਪਸੰਦ ਹੋਰ ਵਧੇਗੀ, ਜਦਕਿ ਵੈਸ਼ਵਿਕ ਪੱਧਰ ’ਤੇ 53 ਫੀਸਦੀ ਲੋਕਾਂ ਨੇ ਇਸ ’ਤੇ ਸਹਿਮਤੀ ਪ੍ਰਗਟਾਈ।

ਸਨੈਕਸ ਨੂੰ ਲੈ ਕੇ ਭਾਰਤੀਆਂ ਦੀ ਪਸੰਦ ਜ਼ਿਆਦਾ ਹੈ। ਸਟੱਡੀ ’ਚ 77 ਫੀਸਦੀ ਲੋਕ ਅਜਿਹੇ ਸਨ ਜੋ ਹਰੇਕ ਦਿਨ ਬਰਾਬਰ ਸਮੇਂ ’ਤੇ ਸਨੈਕਸ ਖਾਂਦੇ ਹਨ। ਮਾਂਡਲੇਜ ਇੰਡੀਆ ਦੇ ਸੀਨੀਅਰ ਡਾਇਰੈਕਟਰ ਸਿਧਾਰਥ ਮੁਖਰਜੀ ਨੇ ਕਿਹਾ ਕਿ ਭਾਰਤੀ ਦਿਨ ’ਚ ਬਹੁਤ ਸਾਰੇ ਛੋਟੇ ਮੀਲ ਖਾਣਾ ਪਸੰਦ ਕਰਦੇ ਹਨ ਅਤੇ ਉਹ ਪਹਿਲਾਂ ਤੋਂ ਜ਼ਿਆਦਾ ਸਨੈਕਸ ਖਾ ਰਹੇ ਹਨ। ਇਸ ਦੇ ਨਾਲ ਹੀ ਭਾਰਤ ’ਚ ਇਕ ਅਨੋਖੀ ਗੱਲ ਇਹ ਹੈ ਕਿ ਸਵੇਰੇ ਬ੍ਰੇਕਫਾਸਟ ਤੋਂ ਪਹਿਲਾਂ ਵੀ ਸਨੈਕਸ ਦਾ ਸਵਾਦ ਲਿਆ ਜਾਂਦਾ ਹੈ। ਖਾਣੇ ਤੋਂ ਇਲਾਵਾ ਕਿਸੇ ਹੋਰ ਫੂਡ ਨੂੰ ਖਾਣਾ ਸਨੈਕਿੰਗ ਕਿਹਾ ਜਾਂਦਾ ਹੈ। ਸਨੈਕਸ ਦੀ ਵਧਦੀ ਮੰਗ ਕਾਰਣ ਬਿਸਕੁੱਟ ਅਤੇ ਪੈਕੇਜਡ ਸਾਲਟੀ ਸਨੈਕਸ ਦਾ ਵਪਾਰ 60,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਹੈ। ਦੇਸ਼ ਦੇ ਫਾਸਟ ਮੂਵਿੰਗ ਕੰਜ਼ਿਊਮਰ ਗੁਡਸ ਸੈਕਟਰ ’ਚ ਇਹ ਦੋਵੇਂ ਵੱਡੀ ਕੈਟੇਗਰੀ ’ਚ ਸ਼ਾਮਲ ਹਨ। ਸਨੈਕਸ ਕੰਪਨੀਆਂ ਦਾ ਕਹਿਣਾ ਹੈ ਕਿ ਸਨੈਕਸ ਅਤੇ ਭੋਜਨ ਵਿਚਾਲੇ ਫਰਕ ਘੱਟ ਹੋ ਰਿਹਾ ਹੈ।

ਸਨੈਕਸ ਕੰਪਨੀਆਂ ਦਾ ਕਹਿਣਾ ਹੈ ਕਿ ਸਨੈਕਸ ਅਤੇ ਖਾਣੇ ਵਿਚਾਲੇ ਫਰਕ ਘੱਟ ਹੋ ਰਿਹਾ ਹੈ। ਬਾਲਾਜੀ ਵੇਫਰਸ ਦੇ ਫਾਊਂਡਰ ਚੰਦੂ ਵਿਰਾਨੀ ਨੇ ਕਿਹਾ ਕਿ ਖਰਚ ਸਮਰੱਥਾ ਵਧਣ ਅਤੇ ਸਮੇਂ ਦੀ ਕਮੀ ਕਾਰਣ ਲੋਕ ਸਨੈਕਸ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ।

Baljit Singh

This news is Content Editor Baljit Singh