ਪਾਕਿਸਤਾਨ ''ਚ ''ਜ਼ਬਰਨ ਵਿਆਹ'' ਕਰਨ ਨੂੰ ਮਜ਼ਬੂਰ ਹੋਈ ਭਾਰਤੀ ਮਹਿਲਾ ਉਜ਼ਮਾ ਪਰਤੀ ਭਾਰਤ

05/25/2017 7:53:11 AM

ਨਵੀਂ ਦਿੱਲੀ/ਅੰਮ੍ਰਿਤਸਰ— ''ਜ਼ਬਰਨ ਵਿਆਹ'' ਕਰਨ ਨੂੰ ਮਜ਼ਬੂਰ ਹੋਈ ਭਾਰਤੀ ਮਹਿਲਾ ਉਜ਼ਮਾ ਪਾਕਿਸਤਾਨ ਤੋਂ ਭਾਰਤ ਪਰਤ ਆਈ ਹੈ। ਉਜ਼ਮਾ ਵਾਹਗਾ ਸਰਹੱਦ ਦੇ ਰਸਤੇ ਭਾਰਤ ਆਈ, ਜਿੱਥੋਂ ਉਹ ਸਿੱਧੇ ਦਿੱਲੀ ਲਈ ਰਵਾਨਾ ਹੋਈ। ਇੱਥੇ ਦੱਸ ਦੇਈਏ ਕਿ ਇਸਲਾਮਾਬਾਦ ਹਾਈ ਕੋਰਟ ਨੇ ਉਜ਼ਮਾ ਨੂੰ ਦੇਸ਼ ਵਾਪਸ ਪਰਤਣ ਦੀ ਇਜਾਜ਼ਤ ਦਿੱਤੀ ਸੀ। ਉਜ਼ਮਾ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਭਾਰਤ ਪਰਤਣ ਦੀ ਇਜਾਜ਼ਤ ਦਿੱਤੀ ਜਾਵੇ। 
ਉਸ ਦਾ ਦੋਸ਼ ਹੈ ਕਿ ਉਸ ਨੂੰ ਬੰਦੂਕ ਦਿਖਾ ਕੇ ਪਾਕਿਸਤਾਨੀ ਸ਼ਖਸ ਤਾਹਿਰ ਅਲੀ ਨਾਲ ਵਿਆਹ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਤਾਹਿਰ ਪਹਿਲਾਂ ਤੋਂ ਹੀ ਵਿਆਹੁਤਾ ਹੈ ਅਤੇ 4 ਬੱਚਿਆਂ ਦਾ ਪਿਤਾ ਹੈ। ਉਜ਼ਮਾ ਨੇ ਤਾਹਿਰ ''ਤੇ ਧੋਖਾ ਦੇਣ, ਉਸ ਦਾ ਪਾਸਪੋਰਟ ਅਤੇ ਯਾਤਰਾ ਸੰਬੰਧੀ ਹੋਰ ਦਸਤਾਵੇਜ਼ ਚੋਰੀ ਕਰਨ ਦਾ ਦੋਸ਼ ਲਾਇਆ ਸੀ। ਉਜ਼ਮਾ ਨੇ ਇਸਲਾਮਾਬਾਦ ਸਥਿਤ ਭਾਰਤੀ ਦੂਤਘਰ ''ਚ ਸ਼ਰਨ ਲਈ ਹੋਈ ਸੀ। ਜੱਜ ਮੋਹਸਿਨ ਅਖਤਰ ਕਿਆਨੀ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਉਜ਼ਮਾ ਨੂੰ ਇੰਮੀਗ੍ਰੇਸ਼ਨ ਸੰਬੰਧੀ ਉਸ ਦੇ ਦਸਤਾਵੇਜ਼ ਸੌਂਪ ਦਿੱਤੇ। ਤਾਹਿਰ ਨੇ ਮੰਗਲਵਾਰ ਨੂੰ ਇਨ੍ਹਾਂ ਨੂੰ ਅਦਾਲਤ ''ਚ ਜਮਾਂ ਕਰਵਾਇਆ ਸੀ। 
ਇਹ ਹੈ ਮਾਮਲਾ—
ਇੱਥੇ ਦੱਸ ਦੇਈਏ ਕਿ ਪਾਕਿਸਤਾਨੀ ਸ਼ਖਸ ਤਾਹਿਰ ਅਲੀ ਨੇ ਇਸਲਾਮਾਬਾਦ ਸਥਿਤ ਭਾਰਤੀ ਕਮਿਸ਼ਨ ''ਤੇ ਉਸ ਦੀ ਨਵੀਂ ਵਿਆਹੀ ਭਾਰਤੀ ਪਤਨੀ ਨੂੰ ਅਗਵਾ ਕਰਨ ਦਾ ਦੋਸ਼ ਲਾਇਆ ਸੀ। ਪਾਕਿਸਤਾਨੀ ਮੀਡੀਆ ਮੁਤਾਬਕ ਤਾਹਿਰ ਨੇ ਦੋਸ਼ ਲਾਇਆ ਸੀ ਕਿ ਉਸ ਦੀ ਪਤਨੀ ਨੂੰ ਅਗਵਾ ਉਸ ਸਮੇਂ ਕੀਤਾ ਗਿਆ, ਜਦੋਂ ਉਹ ਭਾਰਤੀ ਕਮਿਸ਼ਨ ''ਚ ਪਤਨੀ ਨਾਲ ਆਪਣੇ ਵੀਜ਼ੇ ਲਈ ਬੇਨਤੀ ਕਰਨ ਪੁੱਜਾ ਸੀ, ਜਦਕਿ ਉਜ਼ਮਾ ਭਾਰਤੀ ਕਮਿਸ਼ਨ ਤੋਂ ਮਦਦ ਮੰਗਣ ਗਈ ਸੀ। ਖਬਰਾਂ ਮੁਤਾਬਕ ਦਿੱਲੀ ਦੀ ਰਹਿਣ ਵਾਲੀ ਉਜ਼ਮਾ ਅਤੇ ਪਾਕਿਸਤਾਨ ਤਾਹਿਰ ਦੀ ਮੁਲਾਕਾਤ ਮਲੇਸ਼ੀਆ ''ਚ ਹੋਈ ਸੀ। ਉੱਥੇ ਹੀ ਦੋਹਾਂ ਦਾ ਪਿਆਰ ਪਰਵਾਨ ਚੜ੍ਹਿਆ ਅਤੇ ਉਹ ਵਾਹਗਾ ਸਰਹੱਦ ਦੇ ਰਸਤੇ 1 ਮਈ ਨੂੰ ਪਾਕਿਸਤਾਨ ਪੁੱਜੇ ਅਤੇ 3 ਮਈ ਨੂੰ ਉਨ੍ਹਾਂ ਦਾ ਵਿਆਹ ਹੋਇਆ।

Tanu

This news is News Editor Tanu