ਰੋਜ਼ 5 ਤੋਂ 6 ਘੰਟੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਗੁਜ਼ਾਰ ਰਹੇ ਭਾਰਤੀ : ਰਿਪੋਰਟ

12/28/2019 3:39:52 PM

ਗੈਜੇਟ ਡੈਸਕ– ਅੱਜ ਦੇ ਦੌਰ ’ਚ ਲੋਕ ਆਪਣਾ ਸਭ ਤੋਂ ਜ਼ਿਆਦਾ ਸਮਾਂ ਸੋਸ਼ਲ ਮੀਡੀਆ ਐਪਸ ’ਤੇ ਬੀਤਾਉਂਦੇ ਹਨ। ਇੰਨਾ ਹੀ ਨਹੀਂ ਲੋਕ ਇਨ੍ਹਾਂ ਪਲੇਟਫਾਰਮ ’ਤੇ ਫੋਟੋ ਅਤੇ ਵੀਡੀਓ ਦੇਖਦੇ ਹਨ। ਇਸ ਵਿਸ਼ੇ ਨੂੰ ਲੈ ਕੇ ਰਿਸਰਚ ਕੰਪਨੀ ਸਾਈਬਰ ਮੀਡੀਆ ਨੇ ਇਕ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿਚ ਜਾਣਕਾਰੀ ਮਿਲੀ ਹੈ ਕਿ ਭਾਰਤੀ ਯੂਜ਼ਰਜ਼ ਸਾਲਾਨਾ 75 ਘੰਟੇ ਮੋਬਾਇਲ ਦਾ ਇਸਤੇਮਾਲ ਕਰਨ ’ਤੇ ਬੀਤਾਉਂਦੇ ਹਨ। ਯਾਨੀ ਹਰ ਇਕ ਭਾਰਤੀ ਯੂਜ਼ਰ ਔਸਤਨ ਰੋਜ਼ਾਨਾ 5 ਤੋਂ 6 ਘੰਟੇ ਤਕ ਸੋਸ਼ਲ ਮੀਡੀਆ ਐਪਸ ’ਤੇ ਐਕਟਿਵ ਰਹਿੰਦਾ ਹੈ। ਉਥੇ ਹੀ ਦੂਜੇ ਪਾਸੇ ਪਿਛਲੇ ਕਈ ਸਾਲਾਂ ’ਚ ਅਜਿਹੇ ਐਪਸ ਲਾਂਚ ਹੋਏ ਹਨ, ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ’ਚ ਆਪਣੀ ਥਾਂ ਬਣਾਈ ਹੈ। ਨਾਲ ਹੀ ਕਈ ਐਪਸ ਅਜਿਹੇ ਵੀ ਹਨ ਜਿਨ੍ਹਾਂ ਰਾਹੀਂ ਯੂਜ਼ਰਜ਼ ਕਮਾਈ ਕਰਦੇ ਹਨ। ਦੱਸ ਦੇਈਏ ਕਿ ਫੇਸਬੁੱਕ ਅਤੇ ਗੂਗਲ ਦੇ ਆਉਣ ਤੋਂ ਬਾਅਦ ਆਰਕੂਟ ਅਤੇ ਯਾਹੂ ਵਰਗੇ ਐਪਸ ਨੂੰ ਬਾਹਰ ਹੋਣਾ ਪਿਆ ਸੀ। ਤਾਂ ਆਓ ਜਾਣਦੇ ਹਾਂ ਦੁਨੀਆ ਦੀਆਂ ਲੋਕਪ੍ਰਸਿੱਧ ਐਪਲ ਬਾਰੇ...

ਇੰਸਟਾਗ੍ਰਾਮ
ਇੰਸਟਾਗ੍ਰਾਮ ਨੂੰ ਇਸ ਸਮੇਂ ਲੱਖਾਂ ਯੂਜ਼ਰਜ਼ ਇਸਤੇਮਾਲ ਕਰਦੇ ਹਨ। ਇਸ ਐਪ ਨੂੰ 2020 ’ਚ ਲਾਂਚ ਕੀਤਾ ਗਿਆ ਸੀ। ਠੀਕ ਦੋ ਸਾਲ ਬਾਅਦ ਫੇਸਬੁੱਕ ਨੇ ਇਸ ਐਪ ਨੂੰ ਖਰੀਦ ਲਿਆ ਸੀ। ਰਿਪੋਰਟ ਮੁਤਾਬਕ, 50 ਕਰੋੜ ਯੂਜ਼ਰਜ਼ ਰੋਜ਼ਾਨਾ ਇਸ ਐਪ ਤੇ ਫੋਟੋ ਅਤੇ ਸ਼ਾਰਟ ਵੀਡੀਓ ਅਪਲੋਡ ਕਰਦੇ ਹਨ। ਉਥੇ ਹੀ ਇਹ ਐਪ ਗੂਗਲ ਪਲੇਅ ਸਟੋਰ ਅਤੇ ਐਪ ਸਟੋਰ ’ਤੇ ਉਪਲੱਬਧ ਹੈ। 

ਵਟਸਐਪ
2009 ’ਚ ਲੋਕਾਂ ਲਈ ਵਟਸਐਪ ਨੂੰ ਪੇਸ਼ ਕੀਤਾ ਗਿਆ ਸੀ। ਹਾਲਾਂਕਿ, 2010 ’ਚ ਇਸ ਐਪ ਨੂੰ ਪ੍ਰਸਿੱਧੀ ਮਿਲੀ ਸੀ। ਉਥੇ ਹੀ ਇਸ ਐਪ ਨੂੰ ਪਹਿਲਾਂ ਚੈਟਿੰਗ ਲਈ ਪੇਸ਼ ਕੀਤਾ ਗਿਆ ਸੀ ਪਰ ਹੌਲੀ-ਹੌਲੀ ਕੰਪਨੀ ਨੇ ਇਸ ਐਪ ’ਚ ਕਈ ਫੀਚਰਜ਼ ਜੋੜੇ ਜਿਨ੍ਹਾਂ ਦੀ ਬਦੌਲਤ ਅੱਜ ਵਟਸਐਪ ਨੂੰ ਹਰ ਇਕ ਵਿਅਕਤੀ ਇਸਤੇਮਾਲ ਕਰਦਾ ਹੈ। 

ਫੇਸਬੁੱਕ ਮੈਸੇਂਜਰ
ਫੇਸਬੁੱਕ ਨੇ ਆਪਣੇ ਯੂਜ਼ਰਜ਼ ਦੀ ਚੈਟਿੰਗ ਨੂੰ ਬਿਹਤਰ ਬਣਾਉਣ ਲਈ ਇਸ ਐਪ ਨੂੰ 2011 ’ਚ ਲਾਂਚ ਕੀਤਾ ਸੀ। ਉਥੇ ਹੀ ਕੰਪਨੀ ਨੇ ਕਿਹਾ ਸੀ ਕਿ ਇਸ ਐਪ ’ਚ ਯੂਜ਼ਰਜ਼ ਨੂੰ ਚੈਟਿੰਗ ਦੌਰਾਨ ਇਸਤੇਮਾਲ ਕਰਨ ਲਈ ਇਮੋਜੀ ਅਤੇ GIF ਇਮੇਜ ਦੀ ਸੁਵਿਧਾ ਮਿਲੇਗੀ। 

ਟਿਕਟਾਕ
2017 ’ਚ ਬਾਈਟ ਡਾਂਸ ਨੇ ਇਸ ਐਪ ਨੂੰ ਲਾਂਚ ਕੀਤਾ ਸੀ। ਇਸ ਪਲੇਟਫਾਰਮ ’ਤੇ ਕਰੀਬ 50 ਕਰੋੜ ਐਕਟਿਵ ਯੂਜ਼ਰਜ਼ ਹਨ। ਦੱਸ ਦੇਈਏ ਕਿ ਟਿਕਟਾਕ ਐਪ ਨੂੰ ਇਸ ਸਾਲ ਦੀ ਪਹਿਲੀ ਤਿਮਾਹੀ ’ਚ ਕਰੀਬ 18.8 ਕਰੋੜ ਯੂਜ਼ਰਜ਼ ਨੇ ਡਾਊਨਲੋਡ ਕੀਤਾ ਸੀ। ਹਾਲਾਂਕਿ, ਇਸ ਪਲੇਟਫਾਰਮ ’ਤੇ ਮਸ਼ਹੂਰ ਅਭਿਨੇਤਾ ਅਤੇ ਅਭਿਨੇਤਰੀਆਂ ਵੀ ਐਕਟਿਵ ਹਨ।