ਸੈਨਿਕਾਂ ਨੂੰ ਠੰਡ ਤੋਂ ਬਚਾਉਣਗੇ ਖੁਦ ਗਰਮ ਹੋਣ ਵਾਲੇ ਮਿੱਟੀ ਦੇ ਟੈਂਟ, ਪ੍ਰੋਜੈਕਟ 'ਤੇ ਚਲ ਰਿਹਾ ਕੰਮ

05/15/2018 1:43:52 PM

ਸ਼੍ਰੀਨਗਰ— ਸੋਨਮ ਵਾਂਗਚੁਕ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਫਿਲਮ '3 ਇਡੀਅਟਸ' 'ਚ ਆਮਿਰ ਖਾਨ ਵਾਲਾ 'ਫੁਨਸ਼ੁਕ ਵਾਂਗਡੂ' ਦਾ ਕਿਰਦਾਰ ਕਾਫੀ ਹੱਦ ਤੱਕ ਇੰਜੀਨੀਅਰ ਅਤੇ ਇਨੋਵੇਟਰ ਵਾਂਗਚੁਕ ਦੀ ਜ਼ਿੰਦਗੀ 'ਤੇ ਹੀ ਆਧਾਰਿਤ ਸੀ। ਹੁਣ ਭਾਰਤੀ ਫੌਜ ਜੰਮੂ ਕਸ਼ਮੀਰ ਦੇ ਲੱਦਾਖ ਰੀਜਨ 'ਚ ਰਹਿਣ ਵਾਲੇ ਵਾਂਗਚੁਕ ਦੀ ਮਦਦ ਲੈ ਰਹੀ ਹੈ ਤਾਂ ਕਿ ਬੇਹੱਦ ਠੰਡ ਵਾਲੇ ਰੇਗਿਸਤਾਨ ਇਲਾਕੇ 'ਚ ਸਰਹੱਦ ਨਜ਼ਦੀਕ ਬੰਕਰ ਬਣਾਉਣ ਅਤੇ ਉਨ੍ਹਾਂ ਨੂੰ ਗਰਮ ਰੱਖਣ ਦਾ ਖਰਚ ਘਟਾਇਆ ਜਾ ਸਕੇ। ਫੌਜ ਵਾਂਗਚੁਕ ਦੇ ਇਕ ਪ੍ਰੋਜੈਕਟ ਦੀ ਫੰਡਿੰਗ ਕਰ ਰਹੀ ਹੈ, ਜਿਸ ਦੇ ਤਹਿਤ ਪ੍ਰੀ-ਫੈਬਰੀਕੇਟਿਡ ਸੋਲਰ ਹੀਟੇਡ ਟੈਂਟ ਬਣਾਏ ਜਾਣਗੇ। ਇਨ੍ਹਾਂ ਨੂੰ ਮਿੱਟੀ ਨਾਲ ਬਣਾਇਆ ਜਾਵੇਗਾ।
ਆਰਮੀ ਨੇ ਆਉਣ ਵਾਲੇ ਇਕ ਦਹਾਕੇ 'ਚ ਇਸ ਠੰਡੇ ਸਰਹੱਦੀ ਇਲਾਕੇ 'ਚ ਘੱਟੋ-ਘੱਟ 10000 ਟੈਂਟਾਂ ਦੀ ਜ਼ਰੂਰਤ ਦੱਸੀ ਹੈ। ਵਾਂਗਚੁਕ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਕ ਪ੍ਰੋਟੋਟਾਈਪ ਬਣਾਇਆ ਹੈ ਅਤੇ ਆਰਮੀ ਅਜਿਹੇ ਘੱਟੋ-ਘੱਟ 10000 ਸਟਰੱਕਚਰ 'ਚ ਦਿਲਚਸਪੀ ਦਿਖਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਲਈ ਲੱਦਾਖ ਇਲਾਕੇ 'ਚ ਇਕ ਪਲਾਂਟ ਲਗਾਇਆ ਜਾਵੇਗਾ।
ਜੰਮੂ ਕਸ਼ਮੀਰ ਸਰਕਾਰ ਦੇ ਸਟੇਟ ਸਕਿੱਲ ਡਿਪਾਰਟਮੈਂਟ ਮਿਸ਼ਨ ਦੇ ਇਕ ਸਮਾਰੋਹ ਦੌਰਾਨ ਵਾਂਗਚੁਕ ਨੇ ਦੱਸਿਆ ਕਿ ਸੋਲਰ ਪੈਸਿਵ ਸਟਰੱਕਚਰ ਹੋਣਗੇ। ਇਹ ਕੋਈ ਨਵੀਂ ਗੱਲ ਨਹੀਂ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਇਕ ਤੋਂ ਦੂਜੀ ਜਗ੍ਹਾ ਲਿਜਾਇਆ ਜਾ ਸਕਦਾ ਹੈ ਅਤੇ ਇਹ ਪ੍ਰੋ-ਫੈਬਰੀਕੇਟਿਡ ਹੋਣਗੇ। ਇਨ੍ਹਾਂ ਨੂੰ ਜ਼ਰੂਰਤ ਦੀ ਜਗ੍ਹਾ 'ਤੇ ਤੇਜੀ ਨਾਲ ਅਸੈਂਬਲ ਕੀਤਾ ਜਾ ਸਕੇਗਾ। ਇਸ 'ਚ ਆਰਮੀ ਦੀ ਸ਼ੈਲਟਰ ਨਾਲ ਜੁੜੀ ਸਮੱਸਿਆ ਦਾ ਹੱਲ ਨਿਕਲੇਗਾ।
ਇਸ ਦੀ ਹੀਟਿੰਗ 'ਚ ਕੋਈ ਖਰਚ ਨਹੀਂ ਹੋਵੇਗਾ। ਮਾਈਨਸ 20 ਡਿਗਰੀ ਤਾਪਮਾਨ 'ਚ ਵੀ ਬਿਨਾਂ ਕਿਸੇ ਹੀਟ ਸੋਰਸ ਦੇ ਇਨ੍ਹਾਂ ਦੇ ਅੰਦਰ ਤਾਪਮਾਨ 20 ਡਿਗਰੀ 'ਤੇ ਚਲਾ ਜਾਵੇਗਾ। ਵਾਂਗਚੁਕ ਨੇ ਕਿਹਾ ਕਿ ਠੰਡੀ ਜਗ੍ਹਾ 'ਤੇ ਬਿਲਡਿੰਗ ਕਾਸਟ 15 ਸਾਲ ਦੀ ਹੀਟਿੰਗ ਦੇ ਬਰਾਬਰ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਫੌਜ ਜਵਾਨਾਂ ਨੂੰ ਗਰਮ ਰੱਖਣ ਲਈ ਕਿੰਨਾ ਤੇਲ ਜਲਾਉਂਦੀ ਹੈ ਅਤੇ ਇਸ ਨਾਲ ਕਿੰਨਾ ਪ੍ਰਦੂਸ਼ਣ ਹੁੰਦਾ ਹੈ। ਹੁਣ ਇਹ ਹਾਲਾਤ ਬਦਲਣ ਜਾ ਰਹੇ ਹਨ।


Related News