ਭਾਰਤੀ ਵਿਗਿਆਨੀ ਨੇ ਖੋਜੇ ਮਿਲਕੀ-ਵੇ ''ਚ 2 ਏਲੀਅਨ ਤਾਰੇ

04/30/2020 6:55:25 PM

ਨਵੀਂ ਦਿੱਲੀ— ਭਾਰਤੀ ਵਿਗਿਆਨੀਆਂ ਨੇ ਸਾਡੀ ਆਕਾਸ਼ਗੰਗਾ ਭਾਵ 'ਮਿਲਕੀ-ਵੇ' 'ਚ 2 ਅਜਿਹੇ ਤਾਰੇ ਖੋਜੇ ਹਨ ਜੋ ਅਸਲ 'ਚ ਬ੍ਰਹਿਮੰਡ ਦੇ ਸ਼ੁਰੂਆਤੀ ਇਕ ਅਰਬ ਸਾਲ 'ਚ ਬਣੇ 'ਗਲੋਬਲ ਕਲਸਟਰ' ਦਾ ਹਿੱਸਾ ਸੀ ਤੇ ਜਿਸਦੀ ਪਰਕਿਰਿਆ ਆਕਾਸ਼ਗੰਗਾ ਦੇ ਹੋਰ ਤਾਰਿਆਂ ਤੋਂ ਅਲੱਗ ਹੋਣ ਕਾਰਨ ਉਨ੍ਹਾਂ ਨੂੰ 'ਏਲੀਅਨ ਤਾਰੇ' ਵੀ ਕਿਹਾ ਜਾਂਦਾ ਹੈ। ਹੁਣ ਤਕ ਦੇ ਅਨੁਮਾਨਾਂ ਦੇ ਅਨੁਸਾਰ ਬ੍ਰਹਿਮੰਡ ਦੀ ਉਮਰ ਕਰੀਬ 14 ਅਰਬ ਸਾਲ ਹੈ। ਸ਼ੁਰੂਆਤੀ ਇਕ ਅਰਬ ਸਾਲ 'ਚ ਕਈ 'ਗਲੋਬਲ ਕਲਸਟਰ' ਬਣੇ ਸਨ। ਹਰ ਆਕਾਸ਼ਗੰਗਾ 'ਚ ਇਨ੍ਹਾ 'ਗਲੋਬਲ ਕਲਸਟਰ' ਦੇ ਕੁਝ ਤਾਰੇ ਮਿਲਦੇ ਹਨ। ਹੁਣ ਤਕ ਵਿਗਿਆਨੀ ਗਲੋਬਲ ਕਲਸਟਰਾਂ ਦੀ ਉਤਪਤੀ ਦੇ ਰਹੱਸ ਨੂੰ ਨਹੀਂ ਸਮਝ ਸਕੇ ਹਨ।
ਭਾਰਤੀ ਖਗੋਲ ਭੌਤਿਕੀ ਸੰਸਥਾ ਦੀ ਪ੍ਰੋਫੈਸਰ ਸ਼ਿਵਾਰਾਨੀ ਤਿਰੂਪਤੀ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਇਨ੍ਹਾਂ ਦੋਵਾਂ ਤਾਰਿਆਂ ਦੀ ਪਹਿਚਾਣ ਕੀਤੀ ਹੈ। ਇਹ ਤਾਰੇ ਸਾਡੀ ਆਕਾਸ਼ਗੰਗਾ ਦੇ ਗਲੈਕਸੀ ਦੀ ਰਿੰਗ ਵਿਚ ਧਰਤੀ ਦੇ ਸਿਰਫ ਪੰਜ ਤਾਰਿਆਂ ਦਾ ਹੀ ਨੇੜੇ ਤੋਂ ਅਧਿਐਨ ਕੀਤਾ ਗਿਆ ਹੈ। ਪ੍ਰੋ. ਤਿਰੂਪਤੀ ਦੀ ਟੀਮ ਨੇ ਇਨ੍ਹਾ ਤਾਰਿਆਂ 'ਚ ਅਲਮੀਨੀਅਮ, ਸੋਡੀਅਮ, ਕਾਰਬਨ, ਨਾਈਟਰੋਜਨ, ਆਕਸੀਜਨ, ਮੈਗਨੀਸ਼ੀਅਮ ਤੇ ਕੋਈ ਹੋਰ ਰਸਾਇਣਾ ਦੀ ਭਰਪੂਰ ਮਾਤਰਾ 'ਚ ਮੌਜੂਦਗੀ ਦੇ ਆਧਾਰ 'ਤੇ ਇਸ ਦੇ 'ਏਲੀਅਨ' ਤਾਰੇ ਹੋਣ ਦੀ ਪੁਸ਼ਟੀ ਕੀਤੀ ਹੈ। ਗਲੋਬਲ ਕਲਸਟਰ ਦੇ ਤਾਰਿਆਂ 'ਚ ਦੂਜੇ ਤਾਰਿਆਂ ਦੇ ਮੁਕਾਬਲੇ ਅਲਮੀਨੀਅਮ ਤੇ ਸੋਡੀਅਮ ਦੀ ਮਾਤਰਾ ਕਾਫੀ ਜ਼ਿਆਦਾ ਪਾਈ ਜਾਂਦੀ ਹੈ।


Gurdeep Singh

Content Editor

Related News