ਇੰਡੀਅਨ ਪੋਸਟ ਨੇ 6 ਹੋਰ ਦੇਸ਼ਾਂ ਲਈ ਸਪੀਡ ਪੋਸਟ ਸੇਵਾ ਦੀ ਕੀਤੀ ਸ਼ੁਰੂਆਤ

09/18/2019 5:44:15 PM

ਨਵੀਂ ਦਿੱਲੀ — ਇੰਡੀਅਨ ਪੋਸਟ ਨੇ ਏਸ਼ੀਆ, ਯੂਰਪ ਅਤੇ ਦੱਖਣੀ ਅਮਰੀਕਾ ਦੇ ਛੇ ਨਵੇਂ ਦੇਸ਼ਾਂ ਲਈ ਸਪੀਡ ਪੋਸਟ ਸੇਵਾ ਦੀ ਸ਼ੁਰੂਆਤ ਕੀਤੀ ਹੈ। ਵਿਭਾਗ ਨੇ ਬੁੱਧਵਾਰ ਨੂੰ ਬੋਸਨੀਆ ਅਤੇ ਹਰਜ਼ੇਗੋਵੀਨਾ, ਬ੍ਰਾਜ਼ੀਲ, ਇਕਵਾਡੋਰ, ਕਜ਼ਾਖਸਤਾਨ, ਲਿਥੁਆਨੀਆ ਅਤੇ ਉੱਤਰੀ ਮੈਸੋਡੋਨੀਆ ਲਈ ਅੰਤਰਰਾਸ਼ਟਰੀ ਸਪੀਡ ਪੋਸਟ (ਈ.ਐਮ.ਐਸ.) ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਈ.ਐਮ.ਐਸ. ਯਾਨੀ ਕਿ ਐਕਸਪ੍ਰੈਸ ਮੇਲ ਸਰਵਿਸ ਇਕ ਪ੍ਰੀਮੀਅਮ ਸੇਵਾ ਹੈ।

ਇਸ ਦੀ ਸਹਾਇਤਾ ਨਾਲ ਲੋਕ ਆਪਣੇ ਦਸਤਾਵੇਜ਼ਾਂ ਨੂੰ ਤੇਜ਼ੀ ਨਾਲ ਮੰਜ਼ਿਲ 'ਤੇ ਭੇਜ ਸਕਦੇ ਹਨ। ਉਪਭੋਗਤਾ ਇੰਟਰਨੈੱਟ ਰਾਹੀਂ ਭੇਜੇ ਗਏ ਸਮਾਨ ਬਾਰੇ  ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਨ। ਡਾਕ ਵਿਭਾਗ ਨੇ ਬਿਆਨ 'ਚ ਕਿਹਾ ਹੈ ਕਿ ਇਸ ਸਹੂਲਤ ਨਾਲ ਇਨ੍ਹਾਂ ਦੇਸ਼ਾਂ 'ਚ ਰਹਿੰਦੇ ਲੋਕਾਂ ਨਾਲ ਸੰਪਰਕ ਕਰਨ 'ਚ ਮਜ਼ਬੂਤੀ ਆਵੇਗੀ ਅਤੇ ਕਾਰੋਬਾਰ 'ਚ ਵਾਧਾ ਹੋਵੇਗਾ ਕਿਉਂਕਿ ਈ.ਐਮ.ਐਸ. ਛੋਟੇ ਅਤੇ ਦਰਮਿਆਨੇ ਉੱਦਮਾਂ ਲਈ ਇਕ ਪ੍ਰਸਿੱਧ ਮਾਧਿਅਮ ਹੈ। ਇਨ੍ਹਾਂ ਦੇਸ਼ਾਂ ਲਈ ਈ.ਐੱਮ.ਐੱਸ. ਸੇਵਾ ਦੇਸ਼ ਦੇ ਵੱਡੇ ਡਾਕਘਰਾਂ 'ਚ ਉਪਲਬਧ ਹੋਵੇਗੀ। ਇੰਡੀਆ ਪੋਸਟ ਦੀ ਵੈਬਸਾਈਟ ਅਨੁਸਾਰ ਇਸ ਸਮੇਂ ਸਪੀਡ ਪੋਸਟ ਸੇਵਾ 100 ਦੇਸ਼ਾਂ ਲਈ ਉਪਲਬਧ ਹੈ।