ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰ ਦੀ ਸ਼ੱਕੀ ਹਾਲਤ 'ਚ ਮੌਤ

03/30/2019 7:01:51 PM

ਨਿਊ ਜਰਸੀ/ਰਾਇਚੂਰ (ਵਾਰਤਾ)- ਕਰਨਾਟਕ ਦੇ ਰਹਿਣ ਵਾਲੇ ਇਕ ਡਾਕਟਰ ਦੀ ਅਮਰੀਕਾ ਦੇ ਨਿਊ ਜਰਸੀ ਵਿਚ ਸ਼ੱਕੀ ਹਾਲਤ ਵਿਚ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੀ ਲਾਸ਼ ਦੋ ਦਿਨਾਂ ਅੰਦਰ ਭਾਰਤ ਪਹੁੰਚ ਜਾਵੇਗੀ। ਰਾਇਚੂਰ ਦੇ ਪੁਲਸ ਅਧਿਕਾਰੀ ਡੀ. ਕਿਸ਼ੋਰ ਬਾਬੂ ਨੇ ਸ਼ਨੀਵਾਰ ਨੂੰ ਇਥੇ ਦੱਸਿਆ ਕਿ ਪੀੜਤ ਪਰਿਵਾਰ ਦੇ ਮੈਂਬਰਾਂ ਮੁਤਾਬਕ ਤੇਲਗੂ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਭਾਰਤੀ ਸਫਾਰਤਖਾਨੇ ਦੇ ਸੰਪਰਕ ਵਿਚ ਹਨ ਅਤੇ ਹਸਪਤਾਲ ਪ੍ਰਸ਼ਾਸਨ ਨੇ ਕਾਰਵਾਈ ਪੂਰੀ ਕਰ ਲਈ ਹੈ ਅਤੇ ਲਾਸ਼ ਨੂੰ ਛੇਤੀ ਤੋਂ ਛੇਤੀ ਭਾਰਤ ਭੇਜਿਆ ਜਾਵੇਗਾ।

ਬਾਬੂ ਨੇ ਕਿਹਾ ਕਿ ਪੀੜਤ ਡਾਕਟਰ ਨਿਊ ਜਰਸੀ ਵਿਚ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰ ਰਿਹਾ ਸੀ ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਸ ਪੀੜਤ ਪਰਿਵਾਰ ਦੇ ਮੈਂਬਰਾਂ ਦੇ ਸੰਪਰਕ ਵਿਚ ਹੈ ਅਤੇ ਹਰਸੰਭਵ ਮਦਦ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਨੰਦੀਗ੍ਰਾਮ ਮਣੀਦੀਪ (28) ਵਜੋਂ ਹੋਈ ਹੈ ਉਹ ਰਾਇਚੂਰ ਜ਼ਿਲੇ ਦੇ ਸਿੰਧਾਨੂਰ ਦਾ ਰਹਿਣ ਵਾਲਾ ਸੀ। ਨਿਊ ਜਰਸੀ ਵਿਚ ਸੈਂਟ ਪੀਟਰਸ ਯੂਨੀਵਰਸਿਟੀ ਹਸਪਤਾਲ ਕੰਪਲੈਕਸ ਵਿਚ 28 ਮਾਰਚ ਦੀ ਸ਼ਾਮ ਉਸ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ।

Sunny Mehra

This news is Content Editor Sunny Mehra