ਆਬੂ ਧਾਬੀ ਦੇ ''ਇੰਪਲਾਈ ਨੰਬਰ-1'' ਭਾਰਤੀ ਦਾ ਕੈਨੇਡਾ ''ਚ ਦਿਹਾਂਤ

12/12/2017 11:08:44 PM

ਟੋਰਾਂਟੋ— ਭਾਰਤੀ ਮੂਲ ਦੇ ਐਲਫ੍ਰਡ ਸਿਲਵੈਸਟਰ (82) ਦਾ ਕੈਨੇਡਾ 'ਚ ਦਿਹਾਂਤ ਹੋਣ ਦੀ ਖਬਰ ਮਿਲੀ ਹੈ। ਉਨ੍ਹਾਂ ਨੂੰ ਆਬੂ-ਧਾਬੀ ਦੀ ਸਰਕਾਰ ਵਲੋਂ ਇੰਪਲਾਈ ਨੰਬਰ-1 ਦੇ ਲੇਬਰ ਕਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸਿਲਵੈਸਟਰ ਨੇ ਤਿੰਨ ਦਹਾਕਿਆਂ ਤੱਕ ਸ਼ੇਖ ਜ਼ਾਇਦ ਦੀ ਅਦਾਲਤ 'ਚ ਕੰਮ ਕੀਤਾ ਸੀ।
ਯੂਏਈ ਦੇ ਪਹਿਲੇ ਰਾਸ਼ਟਰਪਤੀ ਦੇ ਭਤੀਜੇ ਐਡੀਸਨ ਜੇਮਸ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ 1968 ਉਨ੍ਹਾਂ ਨੂੰ ਰਾਸ਼ਟਰਪਤੀ ਦੀ ਮੌਤ 'ਤੇ ਰੋਲੈਕਸ ਦੀ ਘੜੀ ਭੇਟ ਕੀਤੀ ਗਈ ਸੀ। ਸਿਲਵੈਸਟਰ ਸ਼ੇਖ ਜ਼ਾਇਦ ਦੇ ਨਿੱਜੀ ਤੇ ਸਰਕਾਰੀ ਪੱਤਰ ਵਿਹਾਰ ਦਾ ਕੰਮ ਦੇਖਦੇ ਸਨ। ਉਨ੍ਹਾਂ ਨੇ ਆਪਣੇ ਕੰਮ ਦੌਰਾਨ ਰਾਣੀ ਐਲੀਜ਼ਾਬੈਥ ਤੇ ਉਸ ਤੋਂ ਬਾਅਦ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਮੇਤ ਵੱਖ-ਵੱਖ ਦੇਸ਼ਾਂ ਦੇ ਰਾਜਿਆਂ ਨੂੰ ਮੁੱਖ ਚਿੱਠੀਆਂ ਲਿੱਖੀਆਂ। ਉਨ੍ਹਾਂ ਦੀਆਂ ਚਿੱਠੀਆਂ ਅਰਬੀ ਭਾਸ਼ਾ ਦਾ ਅਨੁਵਾਦ ਹੁੰਦੀਆਂ ਸਨ ਤੇ ਵਿਸ਼ਾ-ਵਸਤੂ ਦੀ ਤਸਦੀਕ ਤੋਂ ਬਾਅਦ ਉਨ੍ਹਾਂ 'ਤੇ ਸ਼ੇਖ ਜ਼ਾਇਦ ਵਲੋਂ ਦਸਤਖਤ ਕੀਤੇ ਜਾਂਦੇ ਸਨ।
ਸਿਲਵੈਸਟਰ ਨੂੰ 2004 'ਚ ਚਰਚ 'ਚ ਸੇਵਾ ਨਿਭਾਉਣ ਕਾਰਨ ਪੋਪ ਵਲੋਂ ਬੇਨੇਮੀਰੇਂਟੀ ਮੈਡਲ ਦਿੱਤਾ ਗਿਆ ਸੀ। ਉਨ੍ਹਾਂ ਦਾ ਦਿਹਾਂਤ 8 ਦਸੰਬਰ ਨੂੰ ਟੋਰਾਂਟੋ ਵਿਖੇ ਹੋਇਆ, ਜਿਥੇ ਉਹ ਆਬੂ ਧਾਬੀ ਦੇ ਰਾਸ਼ਟਰਪਤੀ ਦੀ ਅਦਾਲਤ ਤੋਂ ਸੇਵੀਮੁਕਤ ਹੋਣ ਤੋਂ ਬਾਅਦ ਆਪਣੀ ਵੱਡੀ ਧੀ ਨਾਲ ਰਹਿੰਦੇ ਸਨ। ਜਾਣਕਾਰੀ ਮੁਤਾਬਕ ਸਿਲਵੈਸਟਰ ਨਿਮੋਨੀਏ ਨਾਲ ਪੀੜਤ ਸਨ ਤੇ ਟੋਰਾਂਟੋ ਦੇ ਇਕ ਸਥਾਨਕ 'ਚ ਉਨ੍ਹਾਂ ਦਾ ਦਿਹਾਂਤ ਹੋਇਆ। ਸਿਲਵੈਸਟਰ ਦੀ ਯਾਦ 'ਚ ਇਸ ਹਫਤੇ ਦੁਬਈ ਤੇ ਸ਼ਾਰਜਾਹ 'ਚ ਸ਼ੋਕ ਸਭਾ ਰੱਖੀ ਜਾਵੇਗੀ। 
ਸਿਲਵੈਸਟਰ ਪਹਿਲੀ ਵਾਰ 1964 'ਚ ਤੀਜੀ ਸ਼੍ਰੈਣੀ ਰਾਹੀਂ ਜਹਾਜ਼ ਦਾ ਸਫਰ ਕਰਦਿਆਂ ਵਿਦੇਸ਼ ਗਏ ਸਨ, ਜਿਥੇ ਉਨ੍ਹਾਂ ਨੇ ਐਲਬਰਚ ਅਬੇਲਾ ਫਰਮ 'ਚ ਚੀਫ ਇੰਜੀਨੀਅਰ ਦੇ ਤੌਰ 'ਤੇ ਕੰਮ ਕੀਤਾ। ਇਸ ਤੋਂ ਬਾਅਦ ਉਹ ਇਥੋਂ ਕੰਮ ਛੱਡ ਕੇ ਆਬੂ ਧਾਬੀ ਚਲੇ ਗਏ।