ਪੱਤਰਕਾਰ ਰਵੀਸ਼ ਕੁਮਾਰ ਨੂੰ ਮਿਲਿਆ ਏਸ਼ੀਆ ਦਾ ਨੋਬਲ-‘ਰੇਮਨ ਮੈਗਸੇਸੇ ਐਵਾਰਡ’

08/03/2019 12:30:19 AM

ਨਵੀਂ ਦਿੱਲੀ – ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੂੰ ਏਸ਼ੀਆ ਦਾ ਨੋਬਲ ਕਹੇ ਜਾਣ ਵਾਲੇ ਰੇਮਨ ਮੈਗਸੇਸੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸਾਲ 2019 ਲਈ ਰੇਮਨ ਮੈਗਸੇਸੇ ਐਵਾਰਡ ਦਾ ਐਲਾਨ ਹੋਇਆ, ਜਿਸ ਵਿਚ ਰਵੀਸ਼ ਦਾ ਨਾਂ ਵੀ ਸ਼ਾਮਲ ਹੈ। ਰਵੀਸ਼ ਕੁਮਾਰ ਨੂੰ ਹਿੰਦੀ ਟੀ. ਵੀ. ਪੱਤਰਕਾਰਤਾ ਵਿਚ ਉਨ੍ਹਾਂ ਦੇ ਯੋਗਦਾਨ ਅਤੇ ਕੰਮ ਲਈ ਇਹ ਐਵਾਰਡ ਮਿਲਿਆ ਹੈ। ਰੇਮਨ ਮੈਗਸੇਸੇ ਐਵਾਰਡ ਏਸ਼ੀਆ ਦੀਆਂ ਉਨ੍ਹਾਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਖੇਤਰ ਵਿਚ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਕੰਮ ਕੀਤੇ ਹੋਣ। ਇਹ ਐਵਾਰਡ ਫਿਲਪੀਨਜ਼ ਦੇ ਸਾਬਕਾ ਰਾਸ਼ਟਰਪਤੀ ਰੇਮਨ ਮੈਗਸੇਸੇ ਦੀ ਯਾਦ ਿਵਚ ਦਿੱਤਾ ਜਾਂਦਾ ਹੈ। ਸਾਲ 2019 ਲਈ ਰਵੀਸ਼ ਸਮੇਤ ਕੁਲ 4 ਲੋਕਾਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਮਿਆਂਮਾਰ ਦੇ ਕੋ ਸੀ ਵਿਨ, ਥਾਈਲੈਂਡ ਦੀ ਅੰਗਹਾਨਾ ਨੀਲਪਾਈਜਿਤ, ਫਿਲਪੀਨਜ਼ ਦੇ ਰਮੇਂਡ ਅਤੇ ਦੱਖਣ ਕੋਰੀਆ ਕਿਮ ਜੋਂਗ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪੱਤਰਕਾਰਤਾ ਦੇ ਖੇਤਰ ਵਿਚ ਇਸ ਤੋਂ ਪਹਿਲਾਂ ਸਾਲ 2007 ਵਿਚ ਪੱਤਰਕਾਰ ਪੀ. ਸਾਈਨਾਥ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

Inder Prajapati

This news is Content Editor Inder Prajapati