ਇੰਡੀਅਨ ਆਈਡਲ ਦਾ ਫਨਕਾਰ ਤੇ ਕੰਪਿਊਟਰ ਇੰਜੀਨੀਅਰ ਇਸ ਤਰ੍ਹਾਂ ਬਣ ਗਿਆ ਚੋਰ

10/28/2017 9:07:57 PM

ਨਵੀਂ ਦਿੱਲੀ— ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਨੌਜਵਾਨ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਹ ਨੌਜਵਾਨ ਕੋਈ ਹੋਰ ਨਹੀਂ ਬਲਕਿ ਸੂਰਜ ਹੈ, ਜੋ ਆਪਣੀ ਸੁਰੀਲੀ ਆਵਾਜ਼ ਦਾ ਫਨਕਾਰ ਅਤੇ ਇੰਡੀਅਨ ਆਈਡਲ 'ਚ ਹਿੱਸਾ ਲੈ ਚੁਕਿਆ ਹੈ। ਇਸ ਤੋਂ ਇਲਾਵਾ ਉਹ ਤਾਈਕਵਾਂਡੋ 'ਚ ਰਾਸ਼ਟਰੀ ਪੱਧਰ 'ਤੇ ਗੋਲਡ ਮੈਡਲ ਵੀ ਜਿੱਤ ਚੁਕਿਆ ਹੈ। ਉਸ ਦਾ ਜ਼ਿੰਦਗੀ ਜਿਊਣ ਦਾ ਤਰੀਕਾ ਅਜਿਹਾ ਹੈ ਕਿ ਉਸ ਨੂੰ ਆਪਣੇ ਮਹਿੰਗੇ ਸ਼ੌਂਕ ਪੂਰੇ ਕਰਨ ਲਈ ਚੋਰੀਆਂ ਕਰਨੀਆਂ ਪੈ ਗਈਆਂ। 
ਜਦੋਂ ਉਹ ਦਿੱਲੀ ਦੇ ਇਕ ਖੇਤਰ 'ਚ ਆਪਣੇ ਸਾਥੀ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਸੀ ਤਾਂ ਉਸ ਦੌਰਾਨ ਪੁਲਸ ਨੇ ਉਸ ਨੂੰ ਫੜ੍ਹ ਲਿਆ। ਸੂਰਜ 'ਤੇ ਲੁੱਟ ਅਤੇ ਚੋਰੀ ਦੇ 24 ਮਾਮਲੇ ਦਰਜ ਕੀਤੇ ਗਏ ਹਨ। ਸੂਰਜ ਕੰਪਿਊਟਰ ਇੰਜੀਨੀਅਰ ਹੈ। ਉਸ ਦਾ ਪਿਤਾ ਮੁੰਬਈ ਦੇ ਹਾਈਕੋਰਟ 'ਚ ਵਕੀਲ ਹੈ ਪਰ ਸੂਰਜ ਦਾ ਮਹਿੰਗਾ ਸ਼ੌਂਕ ਇਸ ਤਰ੍ਹਾਂ ਦਾ ਹੈ ਕਿ ਉਸ ਨੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਜ਼ਿਆਦਾ ਰੁਪਇਆਂ ਦੀ ਲੋੜ ਹੁੰਦੀ ਸੀ। ਜਿਸ ਦੌਰਾਨ ਉਹ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਕਈ ਸਥਾਨਾਂ 'ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਚੁਕਿਆ ਹੈ। ਹਾਲਾਂਕਿ ਚੋਰੀ ਕਰਨ ਦੀਆਂ ਇਨ੍ਹਾਂ ਵਾਰਦਾਤਾਂ 'ਤੇ ਉਹ ਅਫਸੋਸ ਜਤਾ ਰਿਹਾ ਹੈ।