ਭਾਰਤ ਦੀ ਚੀਨ ’ਤੇ ਇਕ ਹੋਰ ਵੱਡੀ ਕਾਰਵਾਈ, 47 ਹੋਰ ਚੀਨੀ ਐਪਸ ਬੈਨ

07/27/2020 1:04:41 PM

ਗੈਜੇਟ ਡੈਸਕ– 59 ਚੀਨੀ ਐਪਸ ’ਤੇ ਬੈਨ ਲਗਾਉਣ ਤੋਂ ਬਾਅਦ ਭਾਰਤ ਸਰਕਾਰ ਨੇ ਚੀਨ ’ਤੇ ਇਕ ਹੋਰ ਡਿਜੀਟਲ ਸਟ੍ਰਾਈਕ ਕਰਦੇ ਹੋਏ 47 ਹੋਰ ਚੀਨੀ ਐਪਸ ’ਤੇ ਪਾਬੰਦੀ ਲਗਾ ਦਿੱਤੀ ਹੈ। ਸੂਤਰਾਂ ਮੁਤਾਬਕ, ਇਹ ਸਾਰੇ 47 ਐਪਸ ਪਹਿਲਾਂ ਬੈਨ ਹੋਏ 59 ਐਪਸ ਦੇ ਕਲੋਨ ਹਨ, ਹਾਲਾਂਕਿ, ਬੈਨ ਹੋਏ ਇਨ੍ਹਾਂ 47 ਐਪਸ ਦੇ ਨਾਂ ਅਜੇ ਸਾਹਮਣੇ ਨਹੀਂ ਆਏ। ਉਥੇ ਹੀ ਇਨ੍ਹਾਂ ਐਪਸ ’ਤੇ ਬੈਨ ਨੂੰ ਲੈ ਕੇ ਸਰਕਾਰ ਵਲੋਂ ਅਜੇ ਕੋਈ ਅਧਿਕਾਰਤ ਬਿਆਨ ਵੀ ਨਹੀਂ ਆਇਆ। 

ਅਜਿਹੇ ’ਚ ਭਾਰਤ ਸਰਕਾਰ ਨੇ ਕੁਲ 106 ਚੀਨੀ ਐਪਸ ’ਤੇ ਭਾਰਤ ’ਚ ਬੈਨ ਲਗਾ ਦਿੱਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸਰਕਾਰ ਨੇ 275 ਚੀਨੀ ਮੋਬਾਇਲ ਐਪਸ ਦੀ ਲਿਸਟ ਤਿਆਰ ਕੀਤੀ ਹੈ ਜਿਨ੍ਹਾਂ ’ਤੇ ਆਉਣ ਵਾਲੇ ਸਮੇਂ ’ਚ ਬੈਨ ਲਗਾਇਆ ਜਾ ਸਕਦਾ ਹੈ। ਇਸ ਸੂਚੀ ’ਚ ਪਬਜੀ ਵਰਗੇ ਐਪਸ ਵੀ ਸ਼ਾਮਲ ਹਨ। ਸੂਤਰਾਂ ਮੁਤਾਬਕ, ਸਰਕਾਰ ਇਨ੍ਹਾਂ ਮੋਬਾਇਲ ਐਪਸ ਦੀ ਜਾਂਚ ਕਰਕੇ ਇਹ ਪਤਾ ਲਗਾਏਗੀ ਕਿ ਕਿਤੇ ਇਹ ਪ੍ਰਾਈਵੇਸੀ ਦੇ ਨਿਯਮਾਂ ਦਾ ਉਲੰਘਣ ਤਾਂ ਨਹੀਂ ਕਰ ਰਹੇ। ਇਸ ਤੋਂ ਇਲਾਵਾ ਕਈ ਚੀਨੀ ਇੰਟਰਨੈੱਟ ਕੰਪਨੀਆਂ ’ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ। 

ਪਬਜੀ ਅਤੇ ਯੂਲਾਈਕ ਵਰਗੇ ਐਪ ’ਤੇ ਲੱਗ ਸਕਦਾ ਹੈ ਬੈਨ
ਇਕ ਰਿਪੋਰਟ ਮੁਤਾਬਕ, ਭਾਰਤ ਸਰਕਾਰ ਨੇ 275 ਚੀਨੀ ਮੋਬਾਇਲ ਐਪਸ ਦੀ ਸੂਚੀ ਤਿਆਰ ਕੀਤੀ ਹੈ ਅਤੇ ਇਨ੍ਹਾਂ ਐਪਸ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ’ਚ ਪਬਜੀ ਗੇਮ, ਜ਼ਿਲੀ, ਕੈਪਕਟ, ਫੇਸਯੂ, Meitu, ਐੱਲ.ਬੀ.ਸੀ. ਟੈੱਕ, ਪਰਫੈਕਟ ਕਾਰਪ, ਸੀਨਾ ਕਾਰਪ, ਨੇਟੀਜ਼ ਗੇਮਸ, ਅਲੀ ਐਕਸਪ੍ਰੈੱਸ, ਰੇਸੋ ਅਤੇ ਯੂਲਾਈਕ ਵਰਗੇ ਐਪਸ ਸ਼ਾਮਲ ਹਨ।

ਬੈਨ ਹੋ ਚੁੱਕੇ ਹਨ ਇਹ 59 ਐਪਸ

 

Rakesh

This news is Content Editor Rakesh