UAE ''ਚ ਭਾਰਤੀ ਜੋੜੇ ਦੀ ਮੌਤ

04/27/2020 7:30:31 PM

ਦੁਬਈ - ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਰਹਿ ਰਹੇ ਇਕ ਭਾਰਤੀ ਜੋੜੇ ਦੀ 5 ਦਿਨਾਂ ਵਿਚ ਮੌਤ ਹੋ ਗਈ। ਦੋਹਾਂ ਵਿਚੋਂ ਕੋਈ ਵੀ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਨਹੀਂ ਸੀ। ਗਲਫ ਨਿਊਜ਼  ਨੇ ਐਤਵਾਰ ਨੂੰ ਆਪਣੀ ਇਕ ਖਬਰ ਵਿਚ ਆਖਿਆ ਕਿ, ਕੇਰਲ ਨਾਲ ਸਬੰਧ ਰੱਖਣ ਵਾਲੀ ਸੋਫੀਆ ਹਬੀਬ (57) ਦੀ ਇਥੇ ਇਕ ਹਸਪਤਾਲ ਵਿਚ ਇਕ ਹਫਤੇ ਇਲਾਜ ਚੱਲਣ ਤੋਂ ਬਾਅਦ 18 ਅਪ੍ਰੈਲ ਨੂੰ ਮੌਤ ਹੋ ਗਈ। ਉਨ੍ਹਾਂ ਨੇ ਪਰਿਵਾਰ ਨੇ ਦੱਸਿਆ ਕਿ, ਸੋਫੀਆ ਦੀ ਮੌਤ ਤੋਂ 5 ਦਿਨ ਬਾਅਦ 23 ਅਪ੍ਰੈਲ ਨੂੰ ਉਨ੍ਹਾਂ ਦੇ ਪਤੀ ਏ. ਆਰ. ਹਬੀਬ ਰਹਿਮਾਨ (66) ਦੀ ਸ਼ਾਰਜ਼ਾਹ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ।ਉਨ੍ਹਾਂ ਦੇ 3 ਬੱਚੇ ਹਨ ਅਤੇ ਤਿੰਨੋਂ ਇਥੇ ਨੌਕਰੀ ਕਰਦੇ ਹਨ।

ਬੱਚਿਆਂ ਨੇ ਆਪਣੇ ਮਾਤਾ-ਪਿਤਾ ਨੂੰ ਯੂ. ਏ. ਈ. ਵਿਚ ਹੀ ਦਫਨਾਉਣ ਦਾ ਫੈਸਲਾ ਕੀਤਾ। ਜੋੜੇ ਦੀ ਧੀ ਹਾਇਫਾ ਨੇ ਦੱਸਿਆ, ਅਸੀਂ ਪੂਰੀ ਕੋਸ਼ਿਸ਼ ਕੀਤੀ ਕਿ, ਉਨ੍ਹਾਂ ਨੂੰ ਇਕ ਹੀ ਥਾਂ 'ਤੇ ਦਫਨਾਇਆ ਜਾਵੇ ਪਰ ਵਾਇਰਸ ਕਾਰਨ ਕਿਤੇ ਆਉਣ-ਜਾਣ 'ਤੇ ਲੱਗੀਆਂ ਪਾਬੰਦੀਆਂ ਕਾਰਨ ਅਸੀਂ ਅਜਿਹਾ ਨਹੀਂ ਕਰ ਪਾਏ।ਖਬਰ ਵਿਚ ਦੱਸਿਆ ਗਿਆ ਕਿ ਸੋਫੀਆ ਨੂੰ ਅਲ ਕਾਜ ਵਿਚ ਦਫਨਾਇਆ ਗਿਆ, ਉਥੇ ਹਬੀਬ ਨੂੰ ਸ਼ਾਰਜ਼ਾਹ ਵਿਚ। ਹਾਇਫਾ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਇਕ ਦੂਜੇ ਦੇ ਕਾਫੀ ਕਰੀਬ ਸਨ। ਉਨ੍ਹਾਂ ਆਖਿਆ ਕਿ, ਸਾਨੂੰ ਪਤਾ ਸੀ ਕਿ ਉਹ ਇਕ-ਦੂਜੇ ਦੇ ਬਿਨਾਂ ਨਹੀਂ ਰਹਿ ਪਾਉਣਗੇ। ਮਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਅਤੇ ਉਨ੍ਹਾਂ ਦੇ ਸਦਮੇ ਵਿਚ ਪਾਪਾ ਦੀ ਵੀ ਮੌਤ ਹੋ ਗਈ। ਹਾਇਫਾ ਨੇ ਦੱਸਿਆ ਕਿ ਮਾਂ ਦੀ ਕੋਰੋਨਾਵਾਇਰਸ ਦੀਆਂ 3 ਰਿਪੋਰਟਾਂ ਠੀਕ ਆਈਆਂ ਸਨ। ਖਬਰਾਂ ਮੁਤਾਬਕ ਹਬੀਬ 43 ਸਾਲ ਪਹਿਲਾਂ ਦੁਬਈ ਆਏ ਸਨ ਅਤੇ ਸ਼ਾਰਜ਼ਾਹ ਵਿਚ ਇਕ ਨਿੱਜੀ ਕੰਪਨੀ ਵਿਚ ਕੰਮ ਕਰਦੇ ਸਨ। ਉਨ੍ਹਾਂ ਦਾ ਵਿਆਹ 1985 ਵਿਚ ਸੋਫੀਆ ਦੇ ਨਾਲ ਹੋਇਆ ਅਤੇ ਉਸ ਤੋਂ ਬਾਅਦ ਉਹ ਵੀ ਯੂ. ਏ. ਈ. ਆ ਗਈ ਸੀ।


Khushdeep Jassi

Content Editor

Related News