ਮਿਸਰ ’ਚ ਰਹਿ ਰਹੇ ਭਾਰਤੀ ਭਾਈਚਾਰੇ ਨੇ PM ਨਰਿੰਦਰ ਮੋਦੀ ਨੂੰ ਦੱਸਿਆ ''ਭਾਰਤ ਦਾ ਨਾਇਕ''

06/26/2023 5:56:54 PM

ਕਾਹਿਰਾ (ਭਾਸ਼ਾ)– ਮਿਸਰ ’ਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ‘ਭਾਰਤ ਦਾ ਨਾਇਕ’ ਦੱਸਿਆ। ਉਹ 26 ਸਾਲਾਂ ਤੋਂ ਰਣਨੀਤਕ ਤੌਰ ’ਤੇ ਸਥਿਤ ਪੱਛਮੀ ਏਸ਼ੀਆਈ ਦੇਸ਼ ਦੀ ਦੋ ਪੱਖੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਸੱਦੇ ’ਤੇ ਅਮਰੀਕਾ ਦੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਸ਼ਨੀਵਾਰ ਨੂੰ ਇਥੇ ਪਹੁੰਚੇ ਮੋਦੀ ਦਾ ਰਿਟਜ ਕਾਰਲਟਨ ਹੋਟਲ ’ਚ ਜ਼ੋਰਦਾਰ ਸਵਾਗਤ ਕੀਤਾ ਗਿਆ, ਜਿੱਥੇ ਉਨ੍ਹਾਂ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕੀਤੀ।

ਵਧੇਰੇ ਮੈਂਬਰਾਂ ਨੇ ਅਮਰੀਕੀ ਕਾਂਗਰਸ (ਸੰਸਦ) ’ਚ ਮੋਦੀ ਦੇ ਇਤਿਹਾਸਕ ਸੰਬੋਧਨ ਅਤੇ ਉਨ੍ਹਾਂ ਦੀ ਅਗਵਾਈ ’ਚ ਦੇਸ਼ ਦੀ ਆਰਥਿਕ ਤਰੱਕੀ ਦੀ ਸ਼ਲਾਘਾ ਕੀਤੀ। ਮੋਦੀ ਵੀਰਵਾਰ ਨੂੰ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਦੋ ਵਾਰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਨੇਤਾ ਬਣ ਗਏ। ਅਮਰੀਕੀ ਕਾਂਗਰਸ ਦੀ ਸਾਂਝੀ ਬੈਠਕ ਦੌਰਾਨ ਉਨ੍ਹਾਂ ਨੇ 2016 ’ਚ ਪਹਿਲੀ ਵਾਰ ਸੰਬੋਧਨ ਕੀਤਾ ਸੀ। ਭਾਰਤੀ ਭਾਈਚਾਰੇ ਦੇ ਇਕ ਮੈਂਬਰ ਨੇ ਮੋਦੀ ਨੂੰ ਕਿਹਾ, ‘‘ਤੁਸੀਂ ਭਾਰਤ ਦੇ ਨਾਇਕ ਹੋ।’’ ਇਸ ਦੇ ਜਵਾਬ ’ਚ ਮੋਦੀ ਨੇ ਕਿਹਾ ਕਿ ਵਿਦੇਸ਼ ’ਚ ਰਹਿ ਰਹੇ ਲੋਕਾਂ ਸਣੇ ਹਰੇਕ ਭਾਰਤੀ ਨੇ ਦੇਸ਼ ਦੀ ਸਫ਼ਲਤਾ ’ਚ ਯੋਗਦਾਨ ਦਿੱਤਾ ਹੈ।

ਇਹ ਵੀ ਪੜ੍ਹੋ-ਦਸੂਹਾ 'ਚ ਸ਼ਰਮਨਾਕ ਘਟਨਾ, 12 ਸਾਲਾ ਕੁੜੀ ਨੂੰ ਖੰਡਰ ਬਣੇ ਰੈਸਟ ਹਾਊਸ 'ਚ ਲੈ ਗਏ 3 ਮੁੰਡੇ, ਕੀਤਾ ਜਬਰ-ਜ਼ਿਨਾਹ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘‘ਸਾਰਾ ਹਿੰਦੁਸਤਾਨ ਸਾਰਿਆਂ ਦਾ ਹੀਰੋ ਹੈ। ਦੇਸ਼ ਦੇ ਲੋਕ ਮਿਹਨਤ ਕਰਦੇ ਹਨ, ਦੇਸ਼ ਦੀ ਤਰੱਕੀ ਹੁੰਦੀ ਹੈ।’’ ਉਨ੍ਹਾਂ ਕਿਹਾ ਕਿ ‘‘ਇਹ ਤੁਹਾਡੀ ਮਿਹਨਤ ਦਾ ਨਤੀਜਾ ਹੈ। ਤੁਹਾਡੀ ਤਪੱਸਿਆ ਕੰਮ ਕਰ ਰਹੀ ਹੈ।’’ ਮੋਦੀ ਨੇ ਬੋਹਰਾ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਦਾ ਉਨ੍ਹਾਂ ਦੇ ਗ੍ਰਹਿ ਰਾਜ ਗੁਜਰਾਤ ਨਾਲ ਡੂੰਘਾ ਨਾਤਾ ਹੈ। ਇਸ ਤੋਂ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਇੱਥੇ ਹੋਟਲ ਪਹੁੰਚੇ ਤਾਂ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਭਾਰਤੀ ਤਿਰੰਗਾ ਲਹਿਰਾਉਂਦੇ ਹੋਏ ‘ਮੋਦੀ-ਮੋਦੀ’, ‘ਵੰਦੇ ਮਾਤਰਮ’ ਦੇ ਨਾਅਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਸਾੜ੍ਹੀ ਪਹਿਨ ਕੇ ਮਿਸਰ ਦੀ ਇਕ ਔਰਤ ਜੇਨਾ ਨੇ ਫਿਲਮ ‘ਸ਼ੋਅਲੇ’ ਦੇ ਲੋਕਪ੍ਰਿਯ ਗੀਤ ‘ਯੇ ਦੋਸਤੀ ਹਮ ਨਹੀਂ ਤੋੜਗੇ’ ਗਾ ਕੇ ਮੋਦੀ ਦਾ ਸਵਾਗਤ ਕੀਤਾ। ਇਸ ਗੀਤ ਦੀ ਪੇਸ਼ਕਸ ਤੋਂ ਪ੍ਰਭਾਵਿਤ ਹੋ ਕੇ ਪ੍ਰਧਾਨ ਮੰਤਰੀ ਨੇ ਉਸ ਸਮੇਂ ਹੈਰਾਨੀ ਜ਼ਾਹਿਰ ਕੀਤੀ, ਜਦੋਂ ਜੇਨਾ ਨੇ ਕਿਹਾ ਕਿ ਉਹ ਬਹੁਤ ਘੱਟ ਹਿੰਦੀ ਜਾਣਦੀ ਹੈ ਅਤੇ ਕਦੇ ਭਾਰਤ ਨਹੀਂ ਆਈ।

ਇਹ ਵੀ ਪੜ੍ਹੋ-ਜਲੰਧਰ 'ਚ ਵੱਡੀ ਵਾਰਦਾਤ, ਬਸਤੀ ਗੁਜ਼ਾਂ 'ਚ ਕਰਿਆਨਾ ਸਟੋਰ ਮਾਲਕ ਦਾ ਚੜ੍ਹਦੀ ਸਵੇਰ ਕੀਤਾ ਕਤਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri