ਭਾਰਤੀ ਤੱਟ ਰੱਖਿਅਕ ਫੋਰਸ ਨੇ ਬੁਝਾਈ ਜਹਾਜ਼ ''ਚ ਲੱਗੀ ਅੱਗ

03/16/2019 11:55:00 AM

ਮੰਗਲੁਰੂ— ਭਾਰਤੀ ਤੱਟ ਰੱਖਿਅਕ ਫੋਰਸ ਦੇ ਜਹਾਜ਼ ਵਿਕਰਮ ਅਤੇ ਸ਼ੂਰ ਨੇ ਸਾਗਰ ਸੰਪਦਾ ਨਾਂ ਦੇ ਜਹਾਜ਼ 'ਤੇ ਲੱਗੀ ਅੱਗ ਨੂੰ ਬੁਝਾ ਦਿੱਤਾ ਹੈ। ਇਸ ਜਹਾਜ਼ 'ਚ ਚਾਲਕ ਦਲ ਦੇ 30 ਮੈਂਬਰ ਅਤੇ 16 ਵਿਗਿਆਨੀ ਸਵਾਰ ਸਨ। ਇਹ ਘਟਨਾ ਕਰਨਾਟਕ ਦੇ ਮੰਗਲੁਰੂ ਤੱਟ 'ਤੇ ਸ਼ੁੱਕਰਵਾਰ ਰਾਤ ਨੂੰ ਵਾਪਰੀ ਸੀ। ਇਸ ਜਹਾਜ਼ ਨੂੰ ਹੁਣ ਮੰਗਲੁਰੂ ਬੰਦਰਗਾਹ 'ਤੇ ਵਾਪਸ ਲਿਜਾਇਆ ਜਾ ਰਿਹਾ ਹੈ। ਇਹ ਜਾਣਕਾਰੀ ਤੱਟ ਰੱਖਿਅਕ ਫੋਰਸ ਦੇ ਅਧਿਕਾਰੀਆਂ ਨੇ ਦਿੱਤੀ ਹੈ। ਸਾਗਰ ਸੰਪਦਾ ਇਕ ਭਾਰਤੀ ਖੋਜ ਬੇੜਾ ਹੈ, ਜਿਸ ਨੂੰ ਮਰੀਨ ਬਾਓਲੋਜੀ ਅਤੇ ਫਿਸ਼ਰੀ 'ਚ ਸੋਧ ਕਰਨ ਲਈ ਵਰਤਿਆ ਜਾਂਦਾ ਹੈ।ਸੂਤਰਾਂ ਦਾ ਕਹਿਣਾ ਹੈ ਕਿ ਦੇਰ ਰਾਤ ਤੱਕ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਸੀ। ਏਜੰਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਾਗਰ ਸੰਪਦਾ 'ਚ ਭਿਆਨਕ ਅੱਗ ਲੱਗੀ ਸੀ। ਅਜੇ ਬੰਦਰਗਾਹ 'ਤੇ ਖੜ੍ਹੇ ਜਹਾਜ਼ ਦੀ ਜਾਂਚ ਕਰ ਕੇ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਰ ਕਿੰਨਾ ਨੁਕਸਾਨ ਹੋਇਆ ਹੈ। ਉੱਥੇ ਹੀ ਤੱਟ ਰੱਖਿਅਕ ਫੋਰਸ ਇਸ ਗੱਲ ਦਾ ਪਤਾ ਲਗਾਉਣ 'ਚ ਜੁਟੀ ਹੋਈ ਹੈ ਕਿ ਅੱਗ ਕਿਸ ਕਾਰਨ ਲੱਗੀ।

DIsha

This news is Content Editor DIsha