ਇੰਜੀਨੀਅਰਿੰਗ ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

02/25/2020 10:40:56 AM

ਨਵੀਂ ਦਿੱਲੀ—ਇੰਡੀਅਨ ਕੋਸਟ ਗਾਰਡ ਨੇ ਮਕੈਨੀਕਲ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ-37

ਆਖਰੀ ਤਾਰੀਕ- 22 ਮਾਰਚ, 2020

ਅਹੁਦਿਆਂ ਦਾ ਵੇਰਵਾ- ਮਕੈਨੀਕਲ ਤਕਨੀਕੀ, ਇਲੈਕਟ੍ਰੋਨਿਕ, ਇਲੈਕਟ੍ਰੋਨਿਕਸ ਅਤੇ ਦੂਰਸੰਚਾਰ ਅਹੁਦੇ।

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਇਲੈਕਟ੍ਰੋਨਿਕ, ਮਕੈਨੀਕਲ, ਇਲੈਕਟ੍ਰੋਨਿਕਸ ਅਤੇ ਦੂਰਸੰਚਾਰ (ਰੇਡੀਓ ਅਤੇ ਪਾਵਰ) ਇੰਜੀਨੀਅਰਿੰਗ ਡਿਗਰੀ ਜਾਂ ਡਿਪਲੋਮਾ ਪਾਸ ਕੀਤਾ ਹੋਵੇ।

ਉਮਰ ਸੀਮਾ- 18 ਤੋਂ 22 ਸਾਲ ਤੱਕ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ, ਸਰੀਰਕ ਕੁਸ਼ਲਤਾ, ਮੈਡੀਕਲ ਪ੍ਰੀਖਣ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://joinindiancoastguard.gov.in/ ਪੜ੍ਹੋ।

Iqbalkaur

This news is Content Editor Iqbalkaur