ਭਾਰਤੀ ਪ੍ਰਜਾਤੀ ਦੇ ਪੰਛੀਆਂ ਦੀ ਗਿਣਤੀ ''ਚ ਆਈ 79 ਫੀਸਦੀ ਕਮੀ : ਰਿਪੋਰਟ

02/18/2020 1:11:52 PM

ਗਾਂਧੀਨਗਰ— ਹਾਲੀਆ ਅੰਕੜਿਆਂ ਅਨੁਸਾਰ ਜਿੱਥੇ ਭਾਰਤੀ ਪ੍ਰਜਾਤੀ ਦੇ ਹੋਰ ਪੰਛੀਆਂ ਦੀ ਗਿਣਤੀ 'ਚ 79 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ, ਉੱਥੇ ਹੀ ਦੂਜੇ ਪਾਸੇ ਰਾਸ਼ਟਰੀ ਪੰਛੀ ਮੋਰ ਦੀ ਗਿਣਤੀ ਹੈਰਾਨੀਜਨਕ ਰੂਪ ਨਾਲ ਵਧੀ ਹੈ। ਇੱਥੇ ਆਯੋਜਿਤ ਸੀ.ਓ.ਪੀ. 13 ਸੈਮੀਨਾਰ 'ਚ ਸੋਮਵਾਰ ਨੂੰ ਪੇਸ਼ ਕੀਤੀ ਗਈ 'ਸਟੇਟ ਆਫ ਇੰਡੀਆਜ਼ ਬਰਡ ਰਿਪੋਰਟ 2020' 'ਚ ਇਹ ਜਾਣਕਾਰੀ ਦਿੱਤੀ ਗਈ ਹੈ।

ਰਿਪੋਰਟ ਅਨੁਸਾਰ ਦੇਸ਼ ਭਰ 'ਚ ਗੋਰੈਯਾ ਦੀ ਗਿਣਤੀ 'ਚ ਬਹੁਤ ਜ਼ਿਆਦਾ ਅੰਤਰ ਨਹੀਂ ਆਇਆ ਹੈ। ਪੇਂਡੂ ਖੇਤਰਾਂ 'ਚ ਗੌਰੈਯਾ ਦੀ ਗਿਣਤੀ ਵਧੀ ਹੈ, ਜਦੋਂਕਿ ਮਹਾਨਗਰਾਂ 'ਚ ਇਨ੍ਹਾਂ ਦੀ ਗਿਣਤੀ 'ਚ ਕਮੀ ਆਈ ਹੈ।'' ਰਿਪੋਰਟ 'ਚ ਭਾਰਤੀ ਪ੍ਰਜਾਤੀ ਦੇ 867 ਪੰਛੀਆਂ ਦੀ ਗਿਣਤੀ ਦੀ ਸਮੀਖਿਆ ਕੀਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਰਾਸ਼ਟਰੀ ਪੰਛੀ ਮੋਰ ਦੀ ਗਿਣਤੀ ਹੈਰਾਨੀਜਨਕ ਰੂਪ ਨਾਲ ਵਧੀ ਹੈ।


DIsha

Content Editor

Related News