ਭਾਰਤੀ ਫ਼ੌਜ 'ਚ ਅਧਿਆਪਕ ਦੇ ਅਹੁਦਿਆਂ 'ਤੇ ਨਿਕਲੀਆਂ ਹਨ ਭਰਤੀਆਂ, ਇੰਝ ਕਰੋ ਅਪਲਾਈ

01/29/2021 12:14:43 PM

ਨਵੀਂ ਦਿੱਲੀ- ਭਾਰਤੀ ਫ਼ੌਜ 'ਚ ਨੌਕਰੀ ਦੀ ਭਾਲ ਕਰ ਰਹੇ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ। ਭਾਰਤੀ ਫ਼ੌਜ 'ਚ ਧਾਰਮਿਕ ਅਧਿਆਪਕਾਂ ਦੇ 194 ਅਹੁਦਿਆਂ 'ਤੇ ਭਰਤੀ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਇਹ ਭਰਤੀਆਂ ਜੂਨੀਅਰ ਕਮੀਸ਼ਨ ਅਫ਼ਸਰ (ਜੇ.ਸੀ.ਓ.) ਦੇ ਅਧੀਨ ਕੀਤੀਆਂ ਜਾਣਗੀਆਂ। 

ਅਹੁਦਿਆਂ ਦੀ ਗਿਣਤੀ
ਇਸ ਭਰਤੀ ਲਈ ਕੁੱਲ 194 ਅਹੁਦਿਆਂ 'ਤੇ ਨਿਯੁਕਤੀ ਕੀਤੀ ਜਾਵੇਗੀ।

ਸਿੱਖਿਆ ਯੋਗਤਾ
ਭਾਰਤੀ ਫ਼ੌਜ 'ਚ ਧਾਰਮਿਕ ਅਧਿਆਪਕ (ਜੇ.ਸੀ.ਓ.) ਭਰਤੀ 2021 ਲਈ ਉਮੀਦਵਾਰਾਂ ਨੂੰ ਕਿਸੇ ਵੀ ਵਿਸ਼ੇ 'ਚ ਗਰੈਜੂਏਟ ਹੋਣਾ ਜ਼ਰੂਰੀ ਹੈ। ਨਾਲ ਹੀ ਸੰਬੰਧਤ ਧਰਮ ਅਨੁਸਾਰ ਤੈਅ ਪ੍ਰਮਾਣ ਪੱਤਰ ਜਾਂ ਡਿਪਲੋਮਾ ਹੋਣਾ ਚਾਹੀਦਾ।

ਉਮਰ
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 25 ਸਾਲ ਅਤੇ ਵੱਧ ਤੋਂ ਵੱਧ ਉਮਰ 34 ਸਾਲ ਤੈਅ ਕੀਤੀ ਗਈ ਹੈ।

ਆਖ਼ਰੀ ਤਾਰੀਖ਼
ਇਛੁੱਕ ਅਤੇ ਯੋਗ ਉਮੀਦਵਾਰ 9 ਫਰਵਰੀ 2021 ਤੱਕ ਅਪਲਾਈ ਕਰ ਸਕਦੇ ਹਨ।
ਪ੍ਰੀਖਿਆ ਦੀ ਤਾਰੀਖ਼ 27 ਜੂਨ 2021 ਹੈ।

ਐਪਲੀਕੇਸ਼ਨ ਫ਼ੀਸ
ਭਾਰਤੀ ਫ਼ੌਜ 'ਚ ਧਾਰਮਿਕ ਅਧਿਆਪਕਾਂ ਦੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਕਿਸੇ ਤਰ੍ਹਾਂ ਦੀ ਐਪਲੀਕੇਸ਼ਨ ਫ਼ੀਸ ਨਹੀਂ ਦੇਣੀ ਹੋਵੇਗੀ। ਦੱਸਣਯੋਗ ਹੈ ਕਿ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਝ ਅਪਲਾਈ ਕਰੋ
ਫ਼ੌਜ 'ਚ ਧਾਰਮਿਕ ਅਧਿਆਪਕ ਦੇ ਅਹੁਦਿਆਂ 'ਤੇ ਅਪਲਾਈ ਕਰਨ ਲਈ ਭਾਰਤੀ ਫ਼ੌਜ ਦੇ ਭਰਤੀ ਪੋਰਟਲ http://joinindianarmy.nic.in/Authentication.aspx  'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਲੌਗਿਨ ਕਰ ਕੇ 9 ਫਰਵਰੀ 2021 ਤੱਕ ਆਨਲਾਈਨ ਅਪਲਾਈ ਕਰ ਸਕਦੇ ਹੋ। 

Rakesh

This news is Content Editor Rakesh