ਸਿੱਕਮ 'ਚ ਫਸੇ 500 ਸੈਲਾਨੀਆਂ ਲਈ ਫ਼ਰਿਸ਼ਤਾ ਬਣ ਪਹੁੰਚੀ ਭਾਰਤੀ ਫ਼ੌਜ, ਸੁਰੱਖਿਅਤ ਕੱਢੇ ਬਾਹਰ

05/20/2023 10:57:38 AM

ਗੰਗਟੋਕ- ਭਾਰਤੀ ਫ਼ੌਜ ਨੇ ਸਿੱਕਮ ਵਿਚ ਮੋਹਲੇਧਾਰ ਮੀਂਹ ਕਾਰਨ ਕੁਝ ਥਾਵਾਂ 'ਤੇ ਜ਼ਮੀਨ ਖਿਸਕਣ ਅਤੇ ਸੜਕ ਆਵਾਜਾਈ ਠੱਪ ਹੋਣ ਦੀ ਵਜ੍ਹਾ ਤੋਂ ਉੱਥੇ ਫਸੇ 54 ਬੱਚਿਆਂ ਸਮੇਤ 500 ਸੈਲਾਨੀਆਂ ਨੂੰ ਸੁਰੱਖਿਅਤ ਕੱਢ ਲਿਆ। ਇਕ ਰੱਖਿਆ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਲਾਚੇਨ, ਲਾਚੁੰਗ ਅਤੇ ਚੁੰਗਥਾਂਗ ਵਿਚ ਸ਼ੁੱਕਰਵਾਰ ਨੂੰ ਮੋਹਲੇਧਾਰ ਮੀਂਹ ਪਿਆ। ਮੀਂਹ ਕਾਰਨ ਲਾਚੁੰਗ ਅਤੇ ਲਾਚੇਨ ਘਾਟੀ ਦੀ ਯਾਤਰਾ ਕਰ ਰਹੇ ਲੱਗਭਗ 500 ਸੈਲਾਨੀ ਜ਼ਮੀਨ ਖਿਸਕਣ ਅਤੇ ਸੜਕਾਂ ਬਲਾਕ ਹੋਣ ਕਾਰਨ ਚੁੰਗਥਾਂਗ ਵਿਚ ਫਸ ਗਏ।

ਇਹ ਵੀ ਪੜ੍ਹੋ- ਵਿਆਹ ਦਾ ਮੰਡਪ ਛੱਡ ਪੇਪਰ ਦੇਣ ਪਹੁੰਚੀ ਲਾੜੀ, ਲਾੜੇ ਨੇ ਫੇਰਿਆਂ ਲਈ ਕੀਤੀ ਉਡੀਕ, ਹਰ ਕੋਈ ਕਰ ਰਿਹੈ ਤਾਰੀਫ਼

ਰੱਖਿਆ ਅਧਿਕਾਰੀ ਨੇ ਦੱਸਿਆ ਕਿ ਸਬ-ਡਵੀਜ਼ਨਲ ਮੈਜਿਸਟ੍ਰੇਟ ਦੀ ਬੇਨਤੀ ਭਾਰਤੀ ਫ਼ੌਜ ਦੀ 'ਤ੍ਰਿਸ਼ਕਤੀ ਕੋਰ' ਦੇ ਜਵਾਨਾਂ ਨੇ ਬਚਾਅ ਮੁਹਿੰਮ ਚਲਾਈ ਅਤੇ ਫਸੇ ਹੋਏ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਉਨ੍ਹਾਂ ਨੇ ਕਿਹਾ ਕਿ ਫਸੇ ਹੋਏ ਸੈਲਾਨੀਆਂ ਵਿਚ 216 ਪੁਰਸ਼, 113 ਔਰਤਾਂ ਅਤੇ 54 ਬੱਚੇ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਤਿੰਨ ਵੱਖ-ਵੱਖ ਫ਼ੌਜੀ ਕੈਂਪਾਂ ਵਿਚ ਲਿਜਾਇਆ ਗਿਆ ਹੈ। ਉਨ੍ਹਾਂ ਨੂੰ ਗਰਮ ਭੋਜਨ ਅਤੇ ਗਰਮ ਕੱਪੜੇ ਮੁਹੱਈਆ ਕਰਵਾਏ ਗਏ ਹਨ।

ਇਹ ਵੀ ਪੜ੍ਹੋ-  6 ਮਹੀਨੇ ਪਹਿਲਾਂ ਕਰਵਾਈ ਸੀ ਲਵ ਮੈਰਿਜ, ਪਤੀ ਦੀ ਮੌਤ ਹੋਈ ਤਾਂ ਪਤਨੀ ਨੇ ਵੀ ਛੱਡ ਦਿੱਤੀ ਦੁਨੀਆ

ਅਧਿਕਾਰੀ ਮੁਤਾਬਕ ਫ਼ੌਜੀਆਂ ਨੇ ਸੈਲਾਨੀਆਂ ਦੇ ਠਹਿਰਣ ਅਤੇ ਰਾਤ ਦੇ ਸਮੇਂ ਉਨ੍ਹਾਂ ਦੇ ਆਰਾਮ ਲਈ ਬੈਰਕਾਂ ਨੂੰ ਖਾਲੀ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਸਾਰੇ ਯਾਤਰੀਆਂ ਦੀ ਸਿਹਤ ਸਥਿਤੀ ਜਾਂਚ ਲਈ ਤਿੰਨ ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਫ਼ੌਜੀਆਂ ਦੀ ਤੁਰੰਤ ਪ੍ਰਤੀਕਿਰਿਆ ਨੇ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਬਚਾਇਆ। ਇਸ ਦੌਰਾਨ ਜਲਦੀ ਤੋਂ ਜਲਦੀ ਵਾਹਨਾਂ ਦੀ ਆਵਾਜਾਈ ਲਈ ਸੜਕ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸੈਲਾਨੀਆਂ ਨੂੰ ਉਨ੍ਹਾਂ ਦੀ ਅਗਲੀ ਯਾਤਰਾ ਲਈ ਰਸਤਾ ਸਾਫ਼ ਹੋਣ ਤੱਕ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਪੁੱਤ ਬਣਿਆ ਕਪੁੱਤ, ਦੋਸਤ ਨਾਲ ਰਲ ਮਾਂ-ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ, ਕਾਰਨ ਜਾਣ ਹੋਵੋਗੇ ਹੈਰਾਨ

Tanu

This news is Content Editor Tanu