ਆਸਾਮ: ਹੜ੍ਹ ਪ੍ਰਭਾਵਿਤ ਖੇਤਰਾਂ ''ਚ ਫਸੇ ਲੋਕਾਂ ਦੀ ਮਦਦ ਲਈ ਪਹੁੰਚੀ ਭਾਰਤੀ ਫੌਜ

07/11/2019 5:19:13 PM

ਦਿਸਪੁਰ—ਆਸਾਮ 'ਚ ਭਾਰੀ ਬਾਰਿਸ਼ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਮੰਗਲਵਾਰ ਤੋਂ ਆਸਾਮ 'ਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਸੂਬੇ ਦੇ ਲਗਭਗ 62,000 ਤੋਂ ਜ਼ਿਆਦਾ ਪਿੰਡ ਪ੍ਰਭਾਵਿਤ ਹੋਏ ਹਨ। ਸੂਬੇ 'ਚ ਹੁਣ ਭਾਰਤੀ ਫੌਜ ਦੇ ਜਵਾਨ ਪਹੁੰਚ ਚੁੱਕੇ ਹਨ, ਜਿਨ੍ਹਾਂ ਨੇ ਸਥਾਨਿਕ ਲੋਕਾਂ ਨੂੰ ਹੜ੍ਹ ਦੇ ਪਾਣੀ 'ਚੋਂ ਬਾਹਰ ਕੱਢਣ ਲਈ ਬਚਾਅ ਕਰ ਰਹੇ ਹਨ। 

ਆਸਾਮ ਸੂਬਾ ਆਫਤ ਪ੍ਰਬੰਧਨ (ਏ. ਐੱਸ. ਡੀ. ਐੱਮ. ਏ) ਮੁਤਾਬਕ ਸੂਬੇ ਦੇ 145 ਪਿੰਡ ਪਾਣੀ 'ਚ ਡੁੱਬੇ ਹੋਏ ਹਨ ਅਤੇ 3,435 ਹੈਕਟੇਅਰ ਫਸਲੀ ਖੇਤਰ ਨੂੰ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਇੱਥੇ ਸਥਿਤੀ ਹੋਰ ਵਿਗੜ ਸਕਦੀ ਹੈ ਫਿਲਹਾਲ ਸੂਬੇ 'ਚ ਹੜ੍ਹ ਕਾਰਨ ਧੇਮਾਜੀ, ਲਖੀਮਪੁਰ, ਵਿਸ਼ਵਨਾਥ, ਬਾਰਪੇਟਾ, ਚਿਰਾਂਗ, ਗੋਲਾਘਾਟ, ਜੋਰਹਾਟ ਅਤੇ ਡਿਬਰੂਗੜ੍ਹ ਜ਼ਿਲਿਆਂ ਪ੍ਰਭਾਵਿਤ ਹੋਏ ਹਨ।

Iqbalkaur

This news is Content Editor Iqbalkaur