ਭਾਰਤੀ ਫ਼ੌਜ ’ਚ ਨੌਕਰੀ ਦਾ ਸੁਨਹਿਰੀ ਮੌਕਾ, ਚਾਹਵਾਨ ਉਮੀਦਵਾਰ ਕਰਨ ਅਪਲਾਈ

03/24/2021 12:22:58 PM

ਨਵੀਂ ਦਿੱਲੀ— ਭਾਰਤੀ ਫ਼ੌਜ ’ਚ ਨੌਕਰੀ ਦਾ ਸੁਨਹਿਰੀ ਮੌਕਾ ਹੈ। ਫ਼ੌਜ ਨੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ 133ਵੇਂ ਤਕਨੀਕੀ ਗਰੈਜੂਏਟ ਪਾਠਕ੍ਰਮ (ਟੀ. ਜੀ. ਸੀ.-133) ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇੱਛੁਕ ਉਮੀਦਵਾਰ 26 ਮਾਰਚ ਤੱਕ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਅਪਲਾਈ ਪ੍ਰਕਿਰਿਆ 25 ਫਰਵਰੀ 2021 ਤੋਂ ਸ਼ੁਰੂ ਹੋਈ ਸੀ। 

ਕੁੱਲ ਅਹੁਦੇ-40

ਉਮਰ ਹੱਦ—
ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 20 ਸਾਲ ਹੋਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ 27 ਸਾਲ ਉਮਰ ਹੋਣੀ ਚਾਹੀਦੀ ਹੈ।

ਸਿੱਖਿਅਕ ਯੋਗਤਾ—
ਇਸ ਭਰਤੀ ਲਈ ਜਿਨ੍ਹਾਂ ਉਮੀਦਵਾਰਾਂ ਨੇ ਇੰਜੀਨੀਅਰਿੰਗ ਡਿਗਰੀ ਕੋਰਸ ਕੀਤਾ ਹੈ ਜਾਂ ਇੰਜੀਨੀਅਰਿੰਗ ਡਿਗਰੀ ਕੋਰਸ ਦੇ ਆਖ਼ਰੀ ਸਾਲ ਵਿਚ ਹਨ, ਉਹ ਅਪਲਾਈ ਕਰ ਸਕਦੇ ਹਨ। ਉਮੀਦਵਾਰ 1 ਜੁਲਾਈ 2021 ਤੱਕ ਸਾਰੇ ਸਮੈਸਟਰਾਂ/ਸਾਲਾਂ ਨਾਲ ਇੰਜੀਨੀਅਰਿੰਗ ਡਿਗਰੀ ਪ੍ਰੀਖਿਆ ਪਾਸ ਕਰਨ ਦਾ ਸਰਟੀਫ਼ਿਕੇਟ ਪੇਸ਼ ਕਰਨ ’ਚ ਸਮਰੱਥ ਹੋਣੇ ਚਾਹੀਦੇ ਹਨ। ਨਾਲ ਹੀ ਟ੍ਰੇਨਿੰਗ ਸ਼ੁਰੂ ਹੋਣ ਤੋਂ 12 ਹਫ਼ਤਿਆਂ ਦੇ ਅੰਦਰ ਇੰਜੀਨੀਅਰਿੰਗ ਡਿਗਰੀ ਦੇਣੀ ਹੋਵੇਗੀ।

ਇੰਝ ਕਰੋ ਅਪਲਾਈ—
ਉਮੀਦਵਾਰ ਇਸ ਭਰਤੀ ਲਈ ਫ਼ੌਜ ਦੀ ਅਧਿਕਾਰਤ ਵੈੱਬਸਾਈਟ http://joinindianarmy.nic.in’ਤੇ ਜਾ ਕੇ ਅਪਲਾਈ ਕਰ ਸਕਦੇ ਹਨ।

Tanu

This news is Content Editor Tanu