ਭਾਰਤੀ ਫੌਜ ਨੇ ਵਿੰਗ ਕਮਾਂਡਰ ਅਭਿਨੰਦਨ ਨੂੰ ਗ੍ਰਿਫਤਾਰ ਕਰਨ ਵਾਲੇ ਪਾਕਿ ਕਮਾਂਡਰ ਨੂੰ ਕੀਤਾ ਢੇਰ

08/20/2019 8:29:51 PM

ਨਵੀਂ ਦਿੱਲੀ— ਭਾਰਤੀ ਹਵਾਈ ਫੌਜ ਦੇ ਬਹਾਦਰ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਦਾ ਬਦਲਾ ਭਾਰਤੀ ਫੌਜ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਲੈ ਲਿਆ ਹੈ। ਪਾਕਿਸਤਾਨ 'ਚ ਅਭਿਨੰਦਨ ਨੂੰ ਗ੍ਰਿਫਤਾਰ ਕਰ ਪ੍ਰੇਸ਼ਾਨ ਕਰਨ ਵਾਲੇ ਪਾਕਿ ਕਮਾਂਡਰ ਅਹਿਮਦ ਖਾਨ ਨੂੰ ਫੌਜ ਦੇ ਜਵਾਨਾਂ ਨੂੰ ਮਾਰ ਗਿਰਾਇਆ ਹੈ। ਪਾਕਿਸਤਾਨ ਕਮਾਂਡੋ ਕੰਟਰੋਲ ਲਾਈਨ 'ਤੇ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਰਿਪੋਰਟਾਂ ਮੁਤਾਬਕ ਪਾਕਿਸਤਾਨੀ ਫੌਜ ਦੇ ਵਿਸ਼ੇਸ਼ ਸੇਵਾ ਸਮੂਹ ਦੇ ਸੁਬੇਦਾਰ ਅਹਿਮਦ ਖਾਨ ਨੂੰ ਭਾਰਤੀ ਫੌਜ ਨੇ 17 ਅਗਸਤ ਨੂੰ ਐੱਲ.ਓ.ਸੀ. ਦੇ ਨੈਕਲ ਸੈਕਟਰ 'ਚ ਮਾਰ ਗਿਰਾਇਆ ਸੀ, ਜਦੋਂ ਉਹ ਭਾਰਤ 'ਚ ਘੁਸਪੈਠ ਨੂੰ ਦਾਖਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। 27 ਫਰਵਰੀ ਨੂੰ ਵਿੰਗ ਕਮਾਂਡਰ ਅਭਿਨੰਦਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪਾਕਿਸਤਾਨ ਵੱਲੋਂ ਜਾਰੀ ਤਸਵੀਰ 'ਚ ਸੁਬੇਦਾਰ ਅਹਿਮਦ ਖਾਨ ਨਜ਼ਰ ਆ ਰਿਹਾ ਹੈ।

ਸੂਤਰਾਂ ਮੁਤਾਬਕ ਅਹਿਮਦ ਖਾਨ ਨੇ ਕਸ਼ਮੀਰ 'ਚ ਅੱਤਵਾਦੀਆਂ ਦੀ ਘੁਸਪੈਠ ਲਈ ਫਾਰਵਰਡ ਪੋਸਟ 'ਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਨੂੰ ਇਕੱਠਾ ਕੀਤਾ ਸੀ। 17 ਅਗਸਤ ਨੂੰ ਘੁਸਪੈਠ ਕਰਵਾਉਣ ਲਈ ਪਾਕਿਸਤਾਨ ਦੀ ਫੌਜ ਨੇ ਪੁੰਛ ਦੇ ਕ੍ਰਿਸ਼ਣਾਘਾਟੀ ਸੈਕਟਰ 'ਚ ਮੋਰਟਾਰ ਨਾਲ ਹਮਲਾ ਕੀਤਾ, ਜਿਸ ਦਾ ਭਾਰਤੀ ਫੌਜ ਨੇ ਮੁੰਹ ਤੋੜ ਜਵਾਬ ਦਿੱਤਾ। ਭਾਰਤੀ ਫੌਜ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ 'ਚ ਪਾਕਿਸਤਾਨੀ ਕਮਾਂਡੋ ਅਹਿਮਦ ਖਾਨ ਮਾਰਿਆ ਗਿਆ।

ਦੱਸ ਦਈਏ ਕਿ ਬਾਲਾਕੋਟ 'ਤੇ ਭਾਰਤੀ ਹਵਾਈ ਫੌਜ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨੀ ਜਹਾਜ਼ਾਂ ਨੇ ਭਾਰਤ 'ਚ ਹਮਲੇ ਦੀ ਕੋਸ਼ਿਸ਼ ਕੀਤੀ ਸੀ। ਭਾਰਤੀ ਜਹਾਜ਼ਾਂ ਨੇ ਪਾਕਿਸਤਾਨ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰ ਉਨ੍ਹਾਂ ਦੇ ਜਹਾਜ਼ਾਂ ਨੂੰ ਭੱਜਣ 'ਤੇ ਮਜ਼ਬੂਰ ਕਰ ਦਿੱਤਾ ਸੀ। ਇਸੇ ਦੌਰਾਨ ਪਾਕਿਸਤਾਨੀ ਜਹਾਜ਼ ਐੱਫ-16 ਨੂੰ ਤਬਾਹ ਕਰਨ ਦੀ ਕੋਸ਼ਿਸ਼ 'ਚ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਨੂੰ ਗ੍ਰਿਫਤਾਰ ਕਰ ਉਨ੍ਹਾਂ ਨੂੰ ਤਸੀਹਾਂ ਦਿੱਤੀਆਂ ਗਈਆਂ ਸਨ। ਬਾਅਦ 'ਚ ਭਾਰਤ ਦੇ ਦਬਾਅ ਤੋਂ ਬਾਅਦ ਪਾਕਿਸਤਾਨ ਨੇ ਵਿੰਗ ਕਮਾਂਡਰ ਅਭਿਨੰਦਨ ਨੂੰ 1 ਮਾਰਚ ਨੂੰ ਰਿਹਾਅ ਕਰ ਦਿੱਤਾ ਸੀ।

Inder Prajapati

This news is Content Editor Inder Prajapati