ਭਾਰਤੀ ਫ਼ੌਜ ਦੀ ਅਨੋਖੀ ਪਹਿਲ; ਬਣਾਇਆ ਪਹਿਲਾ 3D ਪ੍ਰਿੰਟਿਡ ਘਰ, ਜਾਣੋ ਇਸਦੀ ਖ਼ਾਸੀਅਤ

12/29/2022 5:46:01 PM

ਨੈਸ਼ਨਲ ਡੈਸਕ- ਫ਼ੌਜ ਨੇ ਆਪਣੇ ਜਵਾਨਾਂ ਲਈ ਅਹਿਮਦਾਬਾਦ ਕੈਂਟ ਵਿਚ ਪਹਿਲੀ 3D-ਪ੍ਰਿੰਟਿਡ ਘਰ ਦਾ ਨਿਰਮਾਣ ਕੀਤਾ ਹੈ। ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਭਾਰਤੀ ਫ਼ੌਜ ਨੇ 28 ਦਸੰਬਰ ਨੂੰ ਅਹਿਮਦਾਬਾਦ ਕੈਂਟ ਵਿਖੇ ਫ਼ੌਜੀਆਂ ਲਈ ਆਪਣੀ ਪਹਿਲੀ 3-ਡੀ ਪ੍ਰਿੰਟਿਡ ਹਾਊਸ ਡਵੈਲਿੰਗ ਯੂਨਿਟ ਦਾ ਉਦਘਾਟਨ ਕੀਤਾ। 3D ਪ੍ਰਿੰਟਿੰਗ ਤਕਨਾਲੋਜੀ ਜਟਿਲ ਸਾਫਟਵੇਅਰ ਅਤੇ ਰੋਬੋਟਿਕ ਯੂਨਿਟ ਦੀ ਵਰਤੋਂ ਕਰਦੀ ਹੈ, ਜੋ ਵੱਖ-ਵੱਖ ਪੜਾਵਾਂ ਰਾਹੀਂ ਡਿਜ਼ੀਟਲ ਮਾਡਲ ਤੋਂ ਢਾਂਚਾ ਬਣਾਉਣ ਵਿਚ ਮਦਦ ਕਰਦੀ ਹੈ।

ਇਹ ਵੀ ਪੜ੍ਹੋ- ਹਾਈਵੇਅ 'ਚ ਅੜਿੱਕਾ ਬਣੇ ਹਨੂੰਮਾਨ ਮੰਦਰ ਨੂੰ 1 ਫੁੱਟ ਖਿਸਕਾਇਆ ਗਿਆ, 'ਬਾਬੂ ਅਲੀ' ਨੇ ਪੇਸ਼ ਕੀਤੀ ਮਿਸਾਲ

12 ਹਫ਼ਤਿਆਂ 'ਚ ਪੂਰਾ ਹੋਇਆ ਕੰਮ

ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਇਸ ਰਹਾਇਸ਼ੀ ਦਾ ਨਿਰਮਾਣ ਮਿਲਟਰੀ ਇੰਜੀਨੀਅਰਿੰਗ ਸਰਵਿਸ ਨੇ ਅਤਿ-ਆਧੁਨਿਕ 3D ਨਿਰਮਾਣ ਤਕਨਾਲੋਜੀ ਦਾ ਇਸਤੇਮਾਲ ਕਰਦੇ ਹੋਏ ਮੀਕਾਬ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਮਿਲ ਕੇ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ 71 ਵਰਗ ਮੀਟਰ ਖੇਤਰ ਵਿਚ ਰਿਹਾਇਸ਼ੀ ਇਕਾਈ ਦਾ ਨਿਰਮਾਣ ਕੰਮ 3ਡੀ ਪ੍ਰਿਟਿੰਡ ਨੀਂਹ, ਕੰਧਾਂ ਅਤੇ ਸਲੈਬ ਦਾ ਇਸਤੇਮਾਲ ਕੀਤਾ ਗਿਆ। ਇਸ ਨੂੰ ਸਿਰਫ਼ ਸਮੇਤ 12 ਹਫ਼ਤਿਆਂ 'ਚ ਪੂਰਾ ਕੀਤਾ ਗਿਆ, ਜਿਸ 'ਚ ਗੈਰਾਜ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ- ਕਿਸਾਨਾਂ ਦੇ ਹੱਕ 'ਚ ਗਰਜੇ ਸੁਖਪਾਲ ਖਹਿਰਾ, ਆਮਦਨ ਦੁੱਗਣੀ ਦੇ ਦਾਅਵੇ 'ਤੇ 'ਵਾਈਟ ਪੇਪਰ' ਜਾਰੀ ਕਰੇ ਕੇਂਦਰ

ਜਾਣੋ ਕੀ ਹੈ ਖ਼ਾਸੀਅਤ

ਮੰਤਰਾਲੇ ਨੇ ਕਿਹਾ ਕਿ ਆਫ਼ਤ ਰੋਕੂ ਢਾਂਚੇ ਦੇ ਨਿਰਮਾਣ 'ਚ ਜ਼ੋਨ-3 ਸੰਬਧੀ ਭੂਚਾਲ-ਰੋਧਕ ਮਾਪਦੰਡਾਂ ਅਤੇ ਗ੍ਰੀਨ ਬਿਲਡਿੰਗ ਨਿਰਮਾਣ ਮਾਪਦੰਡਾਂ ਦਾ ਪਾਲਣ ਕੀਤਾ ਗਿਆ ਹੈ। 3ਡੀ ਪ੍ਰਿੰਟਿਡ ਇਮਾਰਤਾਂ ਆਧੁਨਿਕ ਸਮੇਂ ਵਿਚ ਤੇਜ਼ ਉਸਾਰੀ ਯਤਨਾਂ ਦਾ ਪ੍ਰਤੀਕ ਹਨ, ਜੋ ਹਥਿਆਰਬੰਦ ਬਲਾਂ ਦੇ ਜਵਾਨਾਂ ਦੀਆਂ ਵਧਦੀਆਂ ਰਿਹਾਇਸ਼ੀ ਲੋੜਾਂ ਨੂੰ ਪੂਰਾ ਕਰਨਗੀਆਂ। ਇਹ ਢਾਂਚਾ ‘ਆਤਮਨਿਰਭਰ ਭਾਰਤ ਅਭਿਆਨ’ ਨੂੰ ਮਜ਼ਬੂਤ ​​ਕਰਨ ਲਈ ਭਾਰਤੀ ਫੌਜ ਦੀ ਵਚਨਬੱਧਤਾ ਦਾ ਵੀ ਪ੍ਰਮਾਣ ਹੈ। ਬਿਆਨ ਦੇ ਅਨੁਸਾਰ ਅਹਿਮਦਾਬਾਦ ਸਥਿਤ ਫੌਜ ਦੇ ਗੋਲਡਨ ਕਤਾਰ ਵਿਭਾਗ ਨੇ ਪ੍ਰਾਜੈਕਟ ਨੂੰ ਲਾਗੂ ਕਰਨ 'ਚ ਮੁੱਖ ਭੂਮਿਕਾ ਨਿਭਾਈ ਹੈ।

ਇਹ ਵੀ ਪੜ੍ਹੋ- ‘ਨਵਾਂ ਸਾਲ ਨਵੇਂ ਸੰਕਲਪ’ ਥੀਮ ਵਾਲਾ 2023 ਦਾ ਕੈਲੰਡਰ ਜਾਰੀ, 13 ਭਾਸ਼ਾਵਾਂ ’ਚ ਮਿਲੇਗਾ

Tanu

This news is Content Editor Tanu